Sunday, November 8, 2026

ਰੈਡ ਕਰਾਸ ਨੇ ਲਗਾਇਆ ਖ਼ੂਨਦਾਨ ਤੇ ਸਿਹਤ-ਸੰਭਾਲ ਜਾਗਰੂਕਤਾ ਕੈਂਪ

ppn0311201605ਬਠਿੰਡਾ, 3 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਮੈਡਮ ਵੀਨਸ ਗਰਗ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਰੈੱਡ ਕਰਾਸ ਭਵਨ ਵਿਖੇ ਇੱਕ ਸਵੈ-ਇੱਛੁਕ ਖ਼ੂਨਦਾਨ ਕੈਂਪ ਅਤੇ ਸਿਹਤ-ਸੰਭਾਲ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਜਿੱਥੇ 100 ਦੇ ਕਰੀਬ ਨੌਜਵਾਨਾਂ ਨੂੰ ਟੀਬੀ ਰੋਗ ਦੀ ਰੋਕਥਾਮ ਬਾਰੇ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਉੱਥੇ 30 ਨੌਜਵਾਨਾਂ ਨੇ ਸਵੈ-ਇੱਛਾ ਨਾਲ ਲੋੜਵੰਦਾਂ ਲਈ ਖ਼ੂਨਦਾਨ ਵੀ ਕੀਤਾ।ਸਮਾਗਮ ਵਿੱਚ ੲ.ਡੀ.ਸੀ ਜਨਰਲ ਅਤੇ ਰੈਡ ਕਰਾਸ ਸੁਸਾਇਟੀ ਦੇ ਸੀਨੀਅਰ ਮੀਤ ਪਰਧਾਨ ਰਾਹੁਲ ਛਾਬਾ, ਪੀ.ਸੀ.ਐਸ ਮੁੱਖ ਮਹਿਮਾਨ ਵਜੋਂ ਪਹੁੰਚੇ।ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ, ਅਡੀਸ਼ਨਲ ਆਨਰੇਰੀ ਸਕੱਤਰ ਜੇ.ਆਰ ਗੋਇਲ, ਕਾਰਜਕਾਰੀ ਮੈਂਬਰ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ, ਭੂਸ਼ਨ ਗਰਗ, ਮੈਡਮ ਐਸ.ਐਲ ਲਾਟੀਕਾ ਅਤੇ ਮੈਡਮ ਮੋਨੀਕਾ ਕਪੂਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ।
ਸਥਾਨਕ ਰੈੱਡ ਕਰਾਸ ਭਵਨ ਵਿਖੇ ਆਯੋਜਿਤ ਕੀਤੇ ਗਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਰਾਹੁਲ ਛਾਬਾ, ਪੀ.ਸੀ.ਐਸ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਨੇ ਨੌਜਵਾਨਾਂ ਨਾਲ ਆਪਣੇ ਜ਼ਿੰਦਗੀ ਦਾ ਇੱਕ ਵਾਕਿਆ ਸਾਂਝਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਜਦੋ ਆਪਣੇ ਮਾਤਾ ਜੀ ਲਈ ਖ਼ੂਨ ਦੀ ਲੋੜ ਪਈ ਤਾਂ ਕਿਸੇ ਦਾਨੀ ਵੱਲੋਂ ਦਿੱਤੇ ਖ਼ੂਨ ਨਾਲ ਉਹਨਾਂ ਦੀ ਮੱਦਦ ਕੀਤੀ ਜਾ ਸਕੀ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਉਹਨਾਂ ਦੀ ਸ਼ੁਰੂਆਤ ਖ਼ੂਨਦਾਨ ਜਿਹੇ ਸਮਾਗਮ ਨਾਲ ਹੋਈ ਹੈ, ਇਸ ਗੱਲ ਦੀ ਉਹਨਾਂ ਨੂੰ ਖ਼ੁਸ਼ੀ ਹੈ।ਕਰਨਲ ਵੀਰੇਂਦਰ ਕੁਮਾਰ ਨੇ ਨੌਜਵਾਨਾਂ ਨੂੰ ਦੱਸਿਆ ਕਿ ਰੈਡ ਕਰਾਸ ਦਾ ਹਸਪਤਾਲ ਭਲਾਈ ਵਿੰਗ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜਾਗਰੂਕਤਾ ਪ੍ਰਦਾਨ ਕਰ ਰਿਹਾ ਹੈ। ਉਹਨਾਂ ਨੌਜਵਾਨਾਂ ਨੂੰ ਫਸਟ ਏਡ ਅਤੇ ਟੀਬੀ ਰੋਗ ਤੋਂ ਬਚਾਅ ਸੰਬੰਧੀ ਜਾਣਕਾਰੀ ਪਿੰਡਾਂ ਵਿੱਚ ਵੀ ਪਹੁੰਚਾਉਣ ਦੀ ਅਪੀਲ ਕੀਤੀੇ।ਸਿਵਲ ਸਰਜਨ ਡਾ.ਆਰਐੱਸ ਰੰਧਾਵਾ ਦੀ ਅਗਵਾਈ ਹੇਠ ਟੀ.ਬੀ ਹਸਪਤਾਲ ਬਠਿੰਡਾ ਤੋਂ ਪਹੁੰਚੀ ਟੀਮ ਵਿੱਚੋਂ ਡਾ. ਰੋਜੀ ਅਗਰਵਾਲ ਨੇ ਟੀਬੀ ਰੋਗ ਦੇ ਕਾਰਣਾਂ, ਲੱਛਣਾਂ ਅਤੇ ਇਸ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਿਆਂ ਕਰਕੇ ਸਰੀਰਕ ਕਮਜ਼ੋਰੀ, ਏਡਜ਼ ਰੋਗ, ਵਧਦੀ ਜਨਸੰਖਿਆ, ਗਰੀਬੀ ਵਰਗੀਆਂ ਅਲਾਮਤਾਂ ਕਾਰਣ ਤਪਦਿਕ ਦੀ ਇਹ ਬਿਮਾਰੀ ਕਿਸੇ ਵੀ ਉਮਰ ਵਿੱਚ ਕਿਸੇ ਨੂੰ ਵੀ ਹੋ ਸਕਦੀ ਹੈ। ਸਾਨੂੰ ਤਪਦੀਕ ਰੋਗ ਦੀ ਰੋਕਥਾਮ ਬਾਰੇ ਸੁਨੇਹਾ ਘਰ-ਘਰ ਪਹੁੰਚਾਉਣਾ ਚਾਹੀਦਾ ਹੈ।ਬਲੱਡ ਬੈਂਕ ਤੋਂ ਪਹੁੰਚੇ ਡਾ. ਰਵਨੀਤ ਕੌਰ ਅਤੇ ਬਲਦੇਵ ਰੋਮਾਣਾ ਨੇ ਖ਼ੂਨਦਾਨ ਦੀ ਮੁਕੰਮਲ ਪ੍ਰਕਿਰਿਆ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾਇਆ ਅਤੇ ਖ਼ੂਨਦਾਨ ਕਰਨ ਦੀ ਅਪੀਲ ਕੀਤੀ।ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਨੌਜਵਾਨਾਂ ਨੂੰ ਫਸਟ ਏਡ ਦੀ ਮਹੱਤਤਾ ਅਤੇ ਐਮਰਜੈਂਸੀ ਦੌਰਾਨ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੇ ਟਿਪਸ ਦਿੱਤੇ। ਟੀ. ਬੀ ਹਸਪਤਾਲ ਤੋਂ ਪਹੁੰਚੇ ਸੀਨੀਅਰ ਟ੍ਰੀਟਮੈਂਟ ਸੁਪਰਵਾਈਜਰ ਹਰੀਸ਼ ਜਿੰਦਲ, ਕ੍ਰਿਸ਼ਨ ਸਿੰਘਲ, ਗੁਰਪ੍ਰੀਤ ਸਿੰਘ ਅਤੇ ਜੀਵਨ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝਾ ਕੀਤੇ।ਸਮਾਗਮ ਦੇ ਅੰਤ ਵਿੱਚ ਸਕੱਤਰ ਰੈੱਡ ਕਰਾਸ ਕਰਨਲ ਵੀਰੇਂਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਅਤੇ ਸਿਖਿਆਰਥੀਆਂ ਦਾ ਸਮਾਗਮ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

Check Also

ਬੰਦੀ ਛੌੜ ਦਿਵਸ, ਦੀਵਾਲੀ ਦੇ ਸਨਮੁੱਖ ਸੁਲਤਾਨਵਿੰਡ ਰੋਡ ਦੇ ਬਾਜ਼ਾਰਾਂ ‘ਚ ਛਾਈ ਰੌਣਕ

ਮਿੱਟੀ ਦੇ ਦੀਵਿਆਂ ‘ਤੇ ਸਜਾਵਟੀ ਸਾਮਾਨ ਨਾਲ ਬਾਜ਼ਾਰ ਗੁਲਜ਼ਾਰ ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – …

Leave a Reply