ਬਠਿੰਡਾ, 3 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਸਦਕਾ ਬਾਬਾ ਫ਼ਰੀਦ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀ ਲਗਾਤਾਰ ਅਕਾਦਮਿਕ ਨਤੀਜਿਆਂ ਵਿੱਚ ਮੱਲਾਂ ਮਾਰ ਰਹੇ ਹਨ।ਇਸ ਸੰਸਥਾ ਦੇ ਵਿਦਿਆਰਥੀਆਂ ਨੇ ਹਰ ਸਾਲ ਯੂਨੀਵਰਸਿਟੀ ਨਤੀਜਿਆਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਚਮਕਾਇਆ ਹੈ। ਇਸ ਵਾਰ ਫਿਰ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਐਮ.ਬੀ.ਏ. ਦੇ ਨਤੀਜਿਆਂ ਵਿੱਚ 8 ਯੂਨੀਵਰਸਿਟੀ ਮੈਰਿਟ ਪੁਜੀਸ਼ਨਾਂ ਹਾਸਲ ਕਰਕੇ ਬੁਲੰਦੀਆਂ ਨੂੰ ਛੂਹਿਆ ਹੈ।ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੀਆਂ 10 ਮੈਰਿਟ ਪੁਜੀਸ਼ਨਾਂ ਵਿੱਚੋਂ 8 ਪੁਜੀਸ਼ਨਾਂ ਇਸ ਸੰਸਥਾ ਦੇ 9 ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਬੀ.ਏ. (ਬੈਚ 2014-16) ਦੂਜਾ ਸਮੈਸਟਰ ਦੇ ਨਤੀਜੇ ਵਿੱਚ ਇਸ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਕਾਲਜ ਦੀ ਵਿਦਿਆਰਥਣ ਸਿਮਰਨਜੋਤ ਕੌਰ ਨੇ 91.85% ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਪਹਿਲੀ ਪੁਜੀਸ਼ਨ ਅਤੇ ਪਾਰੁਲ ਬਾਂਸਲ ਨੇ 91.11% ਅੰਕਾਂ ਨਾਲ ਦੂਜੀ ਪੁਜੀਸ਼ਨ ਹਾਸਲ ਕੀਤੀ ਹੈ ਜਦੋਂ ਕਿ ਭਾਵਨਾ ਗੁਪਤਾ ਨੇ 90.37% ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ। ਇਸੇ ਤਰ੍ਹਾਂ ਰਣਵੀਰ ਕੌਰ ਨੇ 89.63% ਅੰਕਾਂ ਨਾਲ ਮੈਰਿਟ ਵਿੱਚ ਪੰਜਵਾਂ ਸਥਾਨ, ਗੁਰਵਿੰਦਰ ਕੌਰ ਨੇ 89.26% ਅੰਕਾਂ ਨਾਲ ਮੈਰਿਟ ਵਿੱਚ ਛੇਵਾਂ ਸਥਾਨ, ਕੁਲਵਿੰਦਰ ਕੌਰ ਨੇ 88.89% ਅੰਕ ਹਾਸਲ ਕਰਕੇ ਸੱਤਵਾਂ ਸਥਾਨ ਅਤੇ ਏਵਨਜੋਤ ਕੌਰ ਨੇ 88.15% ਅੰਕਾਂ ਨਾਲ ਅੱਠਵਾਂ ਸਥਾਨ ਹਾਸਲ ਕੀਤਾ ਹੈ ਜਦੋ ਕਿ ਰਮਨਦੀਪ ਕੌਰ ਤੇ ਰੁਪਿੰਦਰ ਕੌਰ ਨੇ 87.41% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿੱਚ ਦਸਵਾਂ ਸਥਾਨ ਹਾਸਲ ਕੀਤਾ ਹੈ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਉਪਰੋਕਤ ਹੋਣਹਾਰ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੁੂੰ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਐਮ.ਬੀ.ਏ. ਦੇ ਨਤੀਜਿਆਂ ਵਿੱਚ 10 ਯੂਨੀਵਰਸਿਟੀ ਮੈਰਿਟ ਪੁਜੀਸ਼ਨਾਂ ਵਿਚੋਂ 8 ਪੁਜੀਸ਼ਨਾਂ ਹਾਸਲ ਕਰਨਾ ਸੰਸਥਾ ਦੀ ਅਹਿਮ ਪ੍ਰਾਪਤੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਵਿਖੇ ਆਧੁਨਿਕ ਨਵੀਨ ਅਧਿਆਪਨ ਢੰਗਾਂ (ਇਨੋਵੇਟਿਵ ਟੀਚਿੰਗ ਮੈਥਡੋਲੋਜੀ) ਨੂੰ ਅਪਣਾਇਆ ਗਿਆ ਹੈ ਜਿਸ ਤਹਿਤ ਹਰੇਕ ਵਿਦਿਆਰਥੀ ਕੁਇਜ਼, ਵਾਦ ਵਿਵਾਦ, ਗਰੁੱਪ ਡਿਸਕਸ਼ਨ ਅਤੇ ਪਾਵਰ ਪੁਆਇੰਟ ਪ੍ਰੈਜਨਟੇਸ਼ਨ ਵਿੱਚ ਲਾਜ਼ਮੀ ਤੌਰ ‘ਤੇ ਸਰਗਰਮ ਭੂਮਿਕਾ ਨਿਭਾ ਕੇ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਰਿਹਾ ਹੈ।ਉਹਨਾਂ ਨੇ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੋਸਟ ਗ੍ਰੈਜੂਏਸ਼ਨ ਦੇ ਇਹੋ ਜਿਹੇ ਸ਼ਾਨਦਾਰ ਨਤੀਜੇ ਸੰਸਥਾ ਦੇ ਉਸਾਰੂ ਵਿਦਿਅਕ ਮਾਹੌਲ, ਕਲਾਸ ਰੂਮ ਕਲਚਰ ਅਤੇ ਆਧੁਨਿਕ ਤੇ ਵਧੀਆ ਟੀਚਿੰਗ ਢੰਗਾਂ ਸਦਕਾ ਹਨ।ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵਿਖੇ ਵਿਦਿਆਰਥੀਆਂ ਨੂੰ ਵਿਹਾਰਿਕ ਗਿਆਨ ਪ੍ਰਦਾਨ ਕਰਨ ਲਈ ਉਚੇਚੇ ਯਤਨ ਕੀਤੇ ਜਾਂਦੇ ਹਨ ਜਿਸ ਤਹਿਤ ਵਿਦਿਆਰਥੀਆਂ ਨੂੰ ਰਿਸਰਚ ਸੰਬੰਧੀ ਗਤੀਵਿਧੀਆਂ ਨਾਲ ਜੋੜਨ ਲਈ ਲਾਈਵ ਪ੍ਰੋਜੈਕਟਾਂ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਸੈਮੀਨਾਰਾਂ ਅਤੇ ਵਿਸ਼ੇਸ਼ ਭਾਸ਼ਣਾਂ ਰਾਹੀ ਮਾਹਿਰਾਂ ਦੇ ਰੂ-ਬ-ਰੂ ਹੋਣਾ ਅਤੇ ਇੰਡਸਟੀਰਅਲ ਦੌਰਿਆਂ ਆਦਿ ‘ਤੇ ਜਾ ਕੇ ਉਦਯੋਗਿਕ ਕਾਰਜ ਪ੍ਰਣਾਲੀ ਬਾਰੇ ਜਾਣੂ ਹੋਣਾ ਆਦਿ ਗਤੀਵਿਧੀਆਂ ਦੀ ਬਦੌਲਤ ਵੀ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਜਿਸ ਲਈ ਬਾਬਾ ਫ਼ਰੀਦ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ।ਉਨ੍ਹਾਂ ਨੇ ਕਿਹਾ ਕਿ ਇਹਨਾਂ ਉਪਰਾਲਿਆਂ ਸਦਕਾ ਹੀ ਇਸ ਕਾਲਜ ਦੇ ਵਿਦਿਆਰਥੀ ਚੰਗੇ ਨਤੀਜੇ ਪzzਾਪਤ ਕਰਕੇ ਯੁੂਨੀਵਰਸਿਟੀ ਮੈਰਿਟ ਪੁਜੀਸ਼ਨਾਂ ਹਾਸਲ ਕਰ ਰਹੇ ਹਨ ਉਥੇ ਹੀ ਪ੍ਰਸਿੱਧ ਕੰਪਨੀਆਂ ਵਿੱਚ ਚੰਗੇ ਪੈਕੇਜਾਂ ‘ਤੇ ਨੌਕਰੀ ਹਾਸਲ ਕਰ ਰਹੇ ਹਨ।
Check Also
ਬੰਦੀ ਛੌੜ ਦਿਵਸ, ਦੀਵਾਲੀ ਦੇ ਸਨਮੁੱਖ ਸੁਲਤਾਨਵਿੰਡ ਰੋਡ ਦੇ ਬਾਜ਼ਾਰਾਂ ‘ਚ ਛਾਈ ਰੌਣਕ
ਮਿੱਟੀ ਦੇ ਦੀਵਿਆਂ ‘ਤੇ ਸਜਾਵਟੀ ਸਾਮਾਨ ਨਾਲ ਬਾਜ਼ਾਰ ਗੁਲਜ਼ਾਰ ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – …
Punjab Post Daily Online Newspaper & Print Media