ਮਲੋਟ, 4 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਲੋਟ ਵਿਖੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਦੀ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ।ਇਸ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ।ਇਹਨਾਂ ਬੱਚਿਆ ਨੇ ਬੇਟੀ ਬਚਾਓ ਸਬੰਧੀ ਅਲੱਗ ਅਲੱਗ ਤਰਾਂ੍ਹ ਦੇ ਪੋਸਟਰ ਤਿਆਰ ਕੀਤੇ।ਬੱਚਿਆਂ ਨੇ ਪੂਰੀ ਰੁਚੀ ਦਿਖਾਉਹੋਏ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਮੁਕਾਬਲੇ ਵਿੱਚ ਜੇਤੂ ਰਹੇ ਬੱਚਿਆਂ ਨੂੰ ਸ੍ਰੀ ਗਰਗ ਵੱਲੋਂ ਸਨਮਾਨਿਤ ਕੀਤਾ ਗਿਆ।ਕੋ-ਆਰਡੀਨੇਟਰ ਹਰਜੀਤ ਮੌਂਗਾ ਨੇ ਕਿਹਾ ਕਿ ਬੇਟੀ ਪੜਾਉਣ ਨਾਲ ਪੂਰੀ ਕੁਲ ਪੜ੍ਹ ਜਾਂਦੀ ਹੈ ਅਤੇ ਬੇਟਾ ਪੜਾਉਣ ਨਾਲ ਕੇਵਲ ਬੇਟਾ ਹੀ ਪੜਦਾ ਹੈ।ਇਸ ਸੈਮੀਨਰ ਵਿੱਚ ਮਿਸ ਪੂਨਮ ਕੁਮਾਰੀ, ਮਿਸ ਕਰਮਜੀਤ ਕੌਰ ਅਤੇ ਸ੍ਰੀਮਤੀ ਨੀਰੂ ਮਲਿਕ ਵਿਸ਼ੇਸ਼ ਤੌਰ ਤੇ ਮੌਜੂਦ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media