ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵੱਲੋਂ ਕੰਡਮ ਕੀਤੀਆਂ ਗਈਆਂ 15 ਸਾਲਾਂ ਤੋਂ ਵੱਧ ਪੁਰਾਣੀਆਂ ਗੱਡੀਆਂ ਵਿਚੋਂ ਜਿਨ੍ਹਾਂ ਗੱਡੀਆਂ ਦੀ ਨਿਲਾਮੀ ਪਿਛਲ਼ੇ ਸਮੇਂ ਨਹੀਂ ਹੋ ਸਕੀ, ਉਹਨਾਂ ਦੀ ਮੁੜ ਨਿਲਾਮੀ ਮੇਅਰ ਬਖਸ਼ੀ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਭਵਨ ਵਿਖੇ ਕਰਵਾਈ ਗਈ।ਨਿਲਾਮੀ ਸਮੇਂ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਅਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਵੀ ਮੌਜੂਦ ਸਨ।ਇਸ ਨਿਲਾਮੀ ‘ਚ ਨਿਗਰਾਨ ਇੰਜੀਨੀਅਰ ਪੀ.ਕੇ ਗੋਇਲ ਤੇ ਪ੍ਰਦੂਮਨ ਸਿੰਘ, ਕਾਰਜਕਾਰੀ ਇੰਜੀਨੀਅਰ ਤਿਲਕ ਰਾਜ, ਸਿਹਤ ਅਫ਼ਸਰ ਡਾ: ਅਜੇ ਕੰਵਰ, ਡੀ.ਸੀ.ਐਫ.ਏ ਮਨੂੰ ਸ਼ਰਮਾ, ਵਿਸ਼ਾਲ ਵਧਾਵਨ, ਸੁਸ਼ਾਤ ਭਾਟੀਆ ਅਤੇ ਕਾਫੀ ਗਿਣਤੀ ਵਿਚ ਬੋਲੀਕਾਰ ਹਾਜ਼ਰ ਹੋਏ। ਮੇਅਰ ਬਖਸ਼ੀ ਰਾਮ ਅਰੋੜਾ ਨੇ ਦੱਸਿਆ ਕਿ ਨਗਰ ਨਿਗਮ ਦੀਆਂ 15 ਸਾਲ ਪੁਰਾਣੀਆਂ ਕੰਡਮ ਕੀਤੀਆਂ ਗਈਆਂ ਗੱਡੀਆਂ ਦੇ ਅਧਿਕਾਰੀਆਂ ਅਤੇ ਕੌਸਲਰਾਂ ਦੀ ਸਬ-ਕਮੇਟੀ ਦਾ ਗਠਨ ਕੀਤਾ ਗਿਆ ਸੀ।ਅੱਜ ਜੋ ‘ਆਨ ਰੋਡ’ ਕੰਡੀਸ਼ਨ ਦੀਆਂ 12 ਗੱਡੀਆਂ ਦੀ ਨਿਲਾਮੀ ਕਰਵਾਈ ਗਈ ਹੈ, ਉਸ ਵਿੱਚ 4 ਡੰਪਰ ਪਲੇਸਰ, ਇੱਕ ਟਾਟਾ 207, 2 ਹਾਫ਼ਬਾਡੀ ਟ੍ਰੱਕ, 1 ਫੋਗ ਜੀਪ, 3 ਜੇ.ਸੀ.ਬੀ ਅਤੇ 1 ਸਵਰਾਜ ਮਾਜਦਾ ਸ਼ਾਮਲ ਸਨ, ਦੀ ਗਠਿਤ ਕੀਤੀ ਗਈ ਸਬ-ਕਮੇਟੀ ਵੱਲੋਂ ਨਿਰਧਾਰਤ ਕੀਤੀ ਗਈ ਕੀਮਤ 9.17 ਲੱਖ ਰੁਪਏ ਸੀ ਜਦਕਿ ਬੋਲੀਕਾਰਾਂ ਵੱਲੋਂ 13.19 ਲੱਖ ਰੁਪਏ ਦੀ ਬੋਲੀ ਦੇ ਕੇ ਇਹਨਾਂ 12 ਗੱਡੀਆਂ ਦੀ ਖਰੀਦ ਕੀਤੀ ਗਈ ਹੈ, ਜੋ ਸਬ-ਕਮੇਟੀ ਵੱਲੋਂ ਨਿਰਧਾਤ ਕੀਮਤ ਨਾਲੋਂ ਕਾਫੀ ਵੱਧ ਹੈ। ਮੇਅਰ ਮਲਿਕ ਨੇ ਕਿਹਾ ਕਿ ਨਿਗਮ ਵਲੋਂ ਸੜਕ ‘ਤੇ ਚੱਲ ਰਹੀਆਂ 15 ਸਾਲ ਪੁਰਾਣੀਆਂ ਗੱਡੀਆਂ ਦੀ ਨਿਲਾਮੀ ਵੀ ਜਲਦੀ ਕਰਵਾਈ ਜਾਵੇਗੀ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media