
ਅੰਮ੍ਰਿਤਸਰ, ਨਵੰਬਰ 5 (ਜਗਦੀਪ ਸਿੰਘ ਸੱਗੂ) – ਭਾਰਤ ਦੇ ਦੌਰੇ ‘ਤੇ ਆਏ ਕਨੇਡਾ ਦੇ ਅਪ੍ਰਵਾਸ, ਸ਼ਰਣਾਰਥੀ ਅਤੇ ਨਾਗਰਿਕਤਾ ਮੰਤਰੀ ਜਾਨ ਮਕੇਲਨ ਅੱਜ ਜਦ ਡਾਟਾਵਿੰਡ ਇਨੋਵੇਸ਼ਨਜ਼ ਦੀ ਅੰਮ੍ਰਿਤਸਰ ਫੈਕਟਰੀ ਦੇਖਣ ਪੁੱਜੇ ਤਾਂ ਉਨਾਂ ਦੀ ਹਾਜਰੀ ਵਿੱਚ ਡਾਟਾਵਿੰਡ ਨੇ ਏ.ਕੇ ਐਜੂਕੇਸ਼ਨ ਅਤੇ ਕਾਰਲਟਨ ਯੁਨਿਵਰਸਿਟੀ ਓਟਾਵਾ ਨਾਲ ਦੋ ਸਮਝੌਤੇ ਕੀਤੇ ਗਏ।
ਜਾਨ ਮਕੇਲਨ ਨੇ ਕਿਹਾ, ‘ਭਾਰਤ ਵਿੱਚ ਉਨਾਂ ਦਾ ਇਹ ਮਿਸ਼ਨ ਸਿਖਿਆ ਦੇ ਕਈ ਅਹਿਮ ਖੇਤਰਾਂ ਵਿੱਚ ਗਿਆਨ ਅਤੇ ਤਜੱਰਬੇ ਸਾਂਝੇ ਕਰਨਾ ਹੈ।ਅੱਜ ਕਨੇਡਾ ਆਧਾਰਿਤ ਕੰਪਨੀ ਡਾਟਾਵਿੰਡ ਦੀ ਗਿਣਤੀ ਭਾਰਤ ਦੇ ਸਭ ਤੋਂ ਵੱਡੇ ਟੈਬਲੇਟ ਨਿਰਮਾਤਾਵਾਂ ਵਿੱਚ ਹੁੰਦੀ ਹੈ, ਜੋ ਸਾਡੇ ਲਈ ਵੱਡੇ ਮਾਣ ਦੀ ਗੱਲ ਹੈ।ਕੰਪਨੀ ਭਾਰਤ ਵਿੱਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿਖਿਆ ਸਮੱਗਰੀ ਪ੍ਰਦਾਨ ਕਰਦੇ ਹੋਏ ਲਗਾਤਾਰ ਸਿਖਿਆ ਜਗਤ ਵਿੱਚ ਯੋਗਦਾਨ ਦੇ ਰਹੀ ਹੈ।ਉਨਾਂ ਕਿਹਾ ਕਿ ਸਿਖਿਆ ਅਤੇ ਉੱਚ ਪੱਧਰੀ ਸਿਖਿਆ ਸਮੱਗਰੀ ਦੋਨਾਂ ਦੇ ਆਸਾਨ ਹੋਣ ਨਾਲ ਭਾਰਤੀ ਸਿਖਿਆ ਜਗਤ ਦਾ ਨਿਰਸੰਦੇਹ ਤੇਜੀ ਨਾਲ ਵਿਕਾਸ ਹੋਵੇਗਾ।ਜਾਨ ਮਕੇਲਨ ਨੇ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਡਾਟਾਵਿੰਡ ਦੀ ਫੈਕਟਰੀ ਵੇਖ ਕੇ ਬਹੁਤ ਖੁਸ਼ ਹਨ।
ਡਾਟਾਵਿੰਡ ਇਨੋਵੇਸ਼ਨਜ਼ ਦੇ ਮੁਖੀ ਅਤੇ ਸੀ.ਈ.ਓ ਸੁਨੀਤ ਸਿੰਘ ਤੁਲੀ ਨੇ ਇਸ ਮੌਕੇ ਕਿਹਾ ਕਿ ‘ਕਨੇਡਾ ਦੇ ਅਪ੍ਰਵਾਸ, ਸ਼ਰਣਾਰਥੀ ਅਤੇ ਨਾਗਰਿਕਤਾ ਮੰਤਰੀ ਜਾਨ ਮਕੇਲਨ ਸਮਾਂ ਕੱਢ ਕੇ ਸਾਡੀ ਫੈਕਟਰੀ ਦੇਖਣ ਆਏ ਜੋ ਉਨਾਂ ਅਤੇ ਡਾਟਾਵਿੰਡ ਦੀ ਪੂਰੀ ਟੀਮ ਲਈ ਵੱਡੇ ਮਾਣ ਦੀ ਗੱਲ ਹੈ।ਉਹ ਪੂਰੀ ਡਾਟਾ ਵਿੰਡ ਟੀਮ ਵਲੋਂ ਮੰਤਰੀ ਦਾ ਦਿਲੋਂ ਸ਼ੁਕਰੀਆ ਕਰਦੇ ਹਨ ਅਤੇ ਇੱਥੇ ਆਉਣ ਲਈ ਉਨ੍ਹਾਂ ਦੇ ਪੂਰੇ ਵਫਦ ਦੇ ਅਹਿਸਾਨਮੰਦ ਹਨ।ਉਨਾਂ ਕਿਹਾ ਕਿ ਉਨਾਂ ਨੂੰ ਵਿਸ਼ਵਾਸ ਹੈ ਕਿ ਮੰਤਰੀ ਦੇ ਆਉਣ ਨਾਲ ਭਾਰਤ ਅਤੇ ਕਨੇਡਾ ਦਾ ਰਿਸ਼ਤਾ ਹੋਰ ਮਜਬੂਤ ਹੋਵੇਗਾ।ਜਾਨ ਮਕੇਲਨ ਦੇ ਸਾਹਮਣੇ ਡਾਟਾਵਿੰਡ ਦੇ ਮੁਖੀ ਅਤੇ ਸੀ.ਈ.ਓ ਸੁਨੀਤ ਸਿੰਘ ਤੁਲੀ ਅਤੇ ਏ. ਕੇ ਐਜੂਕੇਸ਼ਨ ਪ੍ਰਾਈਵੇਟ ਲਿਮਿ: ਦੇ ਨਿਦੇਸ਼ਕ ਕਮਲਜੀਤ ਸਿੰਘ ਨੇ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ।ਡਾਟਾਵਿੰਡ ਦੀ ਪੇਟੇਂਟ ਤਕਨੀਕੀ, ਸਾਫਟਵੇਅਰ ਸਲਿਊਸ਼ਨਜ਼ ਅਤੇ ਪ੍ਰੋਡਕਟਸ ਦੀ ਪੂਰੇ ਭਾਰਤ ਵਿੱਚ ਜਾਂਚ ਦੇ ਮਕਸਦ ਨਾਲ ਇਹ ਇੱਕ ਅਹਿਮ ਸਮਝੌਤਾ ਹੈ । ਏ. ਕੇ ਐਜੁਕੇਸ਼ਨ ਪ੍ਰਾਈਵੇਟ ਲਿਮ: ਨੇ ਚੰਡੀਗੜ ਇੰਜੀਨੀਅਰਿੰਗ ਕਾਲਜ ਸਮੂਹ ਦੇ ਨਾਲ ਸਾਫਟਵੇਅਰ ਪ੍ਰੀਖਿਆ ਵਿਸ਼ਲੇਸ਼ਣ ਰਿਪੋਰਟ ਲਈ ਇੱਕ ਹੋਰ ਸਮਝੌਤਾ ਕੀਤਾ ਹੈ।ਡਾਟਾਵਿੰਡ ਇਨੋਵੇਸ਼ਨਜ਼ ਨੇ ਇਸ ਮੌਕੇ ਕਾਰਲਟਨ ਯੁਨਿਵਰਸਿਟੀ (ਓਟਾਵਾ) ਦੇ ਕਨੇਡਾ ਇੰਡੀਆ ਸੈਂਟਰ ਫਾਰ ਐਕਸੀਲੇਂਸ ਦੇ ਨਾਲ ਵੀ ਇੱਕ ਸਮਝੌਤਾ ਕੀਤਾ।ਡਾਟਾਵਿੰਡ ਇਨੋਵੇਸ਼ਨਜ਼ ਅਤੇ ਕਾਰਲਟਨ ਯੁਨਿਵਰਸਿਟੀ ਦੇ ਵਿੱਚ ਆਪਸ ਵਿੱਚ ਸਹਿਯੋਗ ਨੂੰ ਵਧਾਵਾ ਦੇਣ ਦੇ ਇਸ ਸਮਝੌਤੇ ਦਾ ਮਕਸਦ ਤਕਨੀਕੀ, ਸ਼ੋਧ ਸਹਿਯੋਗ ਅਤੇ ਹੋਰ ਰੂਪਾਂ ਵਿੱਚ ਸਿਖਿਆ ਭਾਈਵਾਲੀ ਰਾਹੀਂ ਵਲੋਂ ਗਿਆਨ ਨੂੰ ਵਧਾਉਣਾ ਤੇੇ ਸਾਂਝਾ ਕਰਨਾ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰ ਗਿਆਨ, ਆਪਸ ਵਿੱਚ ਸਿੱਖਣ ਲਾਇਕ ਰੋਚਿਕ ਸਿਖਿਆ ਸਮਗਰੀ ਮੁਫਤ ਉਪਲੱਬਧ ਕਰਵਾਉਣਾ ਚਾਹੁੰਦੇ ਹੈ। ਉਨਾਂ ਕਿਹਾ ਕਿ ‘ਸਿਖਿਆ ਇੱਕਮਾਤਰ ਅਜਿਹਾ ਸਾਧਨ ਹੈ ਜਿਸ ਦੇ ਨਾਲ ਉਹ ਡਿਜ਼ੀਟਲ ਇੰਡੀਆ ਪ੍ਰੋਗਰਾਮ ਸਫਲ ਬਣਾ ਸਕਦੇ ਹਨ । ਇਸ ਮੌਕੇ ਡਾਟਾਵਿੰਡ ਕੰਪਨੀ ਸੀ.ਈ.ਓ ਸ਼੍ਰੀ ਸੁਨੀਤ ਸਿੰਘ ਤੁਲੀ ਨੇ ਮੰਤਰੀ ਜਾਨ ਮਕੇਲਨ ਤੇ ਉਨਾਂ ਨਾਲ ਆਏ ਵਫਦ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media