
ਫਾਜ਼ਿਲਕਾ, 5 ਨਵੰਬਰ (ਵਿਨੀਤ ਅਰੋੜਾ) – ਸਥਾਨਕ ਵਾਨ ਬਾਜ਼ਾਰ ਵਿਚ ਸਥਿਤ ਕੈਲਾਸ਼ ਇੰਟਰਪ੍ਰਾਈਜਿਜ ਪੈਟ੍ਰੋਲ ਪੰਪ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਵੱਧ ਤੋਂ ਵੱਧ ਗ੍ਰਾਹਕਾਂ ਨੂੰ ਕੰਪਨੀ ਦੇ ਨਾਲ ਜੋੜਨ ਦੇ ਮੰਤਵ ਨਾਲ ਐਕਸਟ੍ਰਾ ਪ੍ਰੀਮੀਅਮ ਪੈਟ੍ਰੋਲ ਤੇ ਸੇਲ ਪ੍ਰਮੋਸ਼ਨ ਸਕੀਮ ਲਾਂਚ ਕੀਤੀ ਗਈ।
ਪੰਪ ਸੰਚਾਲਕ ਬੀਰਾ ਕੁੱਕੜ, ਅਰਜ਼ੁਨ ਦੇਵ ਕੁੱਕੜ ਅਤੇ ਪ੍ਰਮੋਦ ਕੁਮਾਰ ਦੀ ਪ੍ਰਧਾਨਗੀ ਵਿਚ ਕਰਵਾਏ ਸਮਾਗਮ ਵਿਚ ਵਿਸੇਸ਼ ਰੂਪ ਨਾਲ ਪਹੁੰਚੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੀਨੀਅਰ ਡਵਿਜ਼ਨਲ ਸੇਲਸ ਮੈਨੇਜ਼ਰ ਅਤੁਲ ਗੁਪਤਾ, ਸਹਾਇਕ ਪ੍ਰਬੰਧਕ ਅਬੋਹਰ ਖੇਤਰ ਸ਼ਿਵਮ ਸ਼੍ਰੀਵਾਸਤਵ, ਸਹਾਇਕ ਪ੍ਰਬੰਧਕ ਅਬੋਹਰ ਖੇਤਰ ਸ਼ਿਵਮ ਸ਼੍ਰੀਵਾਸਤਵ ਅਤੇ ਸਹਾਇਕ ਪ੍ਰਬੰਧਕ ਸ਼੍ਰੀ ਮੁਕਤਸਰ ਸਾਹਿਬ ਖੇਤਰ ਮਦਨ ਕੁਮਾਰ ਨੇ ਸਕੀਮ ਦੀ ਸ਼ੁਰੂਆਤ ਕੀਤੀ। ਜਾਣਕਾਰੀ ਦਿੰਦੇ ਹੋਏ ਡੀਜੀਐਮ ਅਤੁਲ ਗੁਪਤਾ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਦੋ ਪਹੀਆ ਵ੍ਹੀਕਲ ਵਿਚ 300 ਰੁਪਏ, ਚਾਰ ਪਹੀਆ ਵ੍ਹੀਕਲ ਵਿਚ 1000 ਰੁਪਏ ਦਾ ਐਕਸਟ੍ਰਾ ਪ੍ਰੀਮੀਅਮ ਪੈਟ੍ਰੋਲ ਪੁਆਉਣ ਵਾਲੇ ਗ੍ਰਾਹਕ ਸ਼ਾਮਲ ਹੋਣਗੇ। ਗ੍ਰਾਹਕ ਨੂੰ ਪੈਟ੍ਰੋਲ ਪੁਆਉਣ ਤੋਂ ਬਾਅਦ ਆਪਣ ਮੁਬਾਇਲ ਨੰਬਰ ਤੋਂ ਆਈਓਸੀ – 9220066666 ਤੇ ਐਸਐਮਐਸ ਕਰਨਾ ਹੋਵੇਗਾ। ਕੰਪਨੀ ਵੱਲੋਂ ਗ੍ਰਾਹਕ ਨੂੰ ਵਾਪਸੀ ਉਸਦੇ ਨੰਬਰ ਤੇ ਐਸਐਮਐਸ ਕਰਕੇ ਯੋਜਨਾ ਵਿਚ ਸ਼ਾਮਲ ਹੋਣ ਦੀ ਸੂਚਨਾ ਦਿੱਤੀ ਜਾਵੇਗੀ। ਇਹ ਯੋਜਨਾ 31 ਦਸੰਬਰ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਆਲ ਇੰਡੀਆ ਪੱਧਰ ਤੇ ਡ੍ਰਾ ਕੱਢਿਆ ਜਾਵੇਗਾ।
ਪਹਿਲੇ ਜੇਤੂ ਨੂੰ ਕ੍ਰੇਟਾ ਗੱਡੀ ਦਿੱਤੀ ਜਾਵੇਗੀ। ਦੂਸਰੇ ਨੰਬਰ ਤੇ ਰਹਿਣ ਵਾਲੇ ਦੋ ਜੇਤੂਆਂ ਨੂੰ ਆਈ-20 ਅਤੇ ਤੀਸਰੇ ਨੰਬਰ ਤੇ ਰਹਿਣ ਵਾਲੇ ਤਿੰਨ ਜੇਤੂਆਂ ਨੂੰ ਤਿੰਨ ਆਈ-10 ਦਾ ਇਨਾਮ ਮਿਲੇਗਾ। ਇਸ ਤੋਂ ਇਲਾਵਾ ਹੋਰ ਇਨਾਮਾਂ ਵਿਚ ਲੈਪਟਾਪ ਅਤੇ ਮੁਬਾਇਲ ਸ਼ਾਮਲ ਹਨ। ਇਸ ਮੌਕੇ ਪੈਟ੍ਰੋਲ ਪੰਪ ਸੰਚਾਲਕਾਂ ਵੱਲੋਂ ਕੰਪਨੀ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media