Thursday, April 30, 2026

”ਮਿਸ਼ਨ ਘਰ ਘਰ ਪਲਾਸੌਰ ਜਾਰੀ”

“ਬੁਢਾਪਾ ਪੈਨਸ਼ਨਾ ਲਈ ਹਾੜੇ ਕਢਦੇ ਬੁਜਰਗਾਂ ਦੇ ਚਿਹਰੇ ਹਾਕਮਾਂ ਪ੍ਰਤੀ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ”ਪਲਾਸੌਰ

ppn05110201623
ਅਮ੍ਰਿੰਤਸਰ, 5 ਨਵੰਬਰ (ਜਗਦੀਪ ਸਿੰਘ ਸੱਗੂ)- ਕਾਂਗਰਸ ਵਲੋਂ 2017 ਦੇ ਬਦਲਾਅ ਸੰਬੰਧੀ “ਘਰ ਘਰ ਪਲਾਸੌਰ” ਦੇ ਨਾਅ ਹੇਠ ਹਲਕਾ ਅਮ੍ਰਿੰਤਸਰ ਦੱਖਣੀ ਵਿੱਚ ਸ਼ੁਰੂ ਕੀਤੇ ਡੋਰ ਟੂ ਡੋਰ ਅਭਿਆਨ ਅਧੀਨ ਕਾਂਗਰਸ ਪਾਰਟੀ ਦਾ ਸੁਨੇਹਾ ਲੋਕਾਂ ਤਕ ਲੈ ਕੇ ਜਾ ਰਹੇ ਮਨਿੰਦਰ ਪਾਲ ਸਿੰਘ ਪਲਾਸੌਰ ਜਨਰਲ ਸੱਕਤਰ ਪੰਜਾਬ ਕਾਗਰਸ ਨੇ ਇਸ ਮੁਹਿੰਮ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਇਕਤਰ ਕੀਤੀ ਜਾਣਕਾਰੀ ਪ੍ਰੈਸ ਨਾਲ ਸਾਝੀਂ ਕਰਦਿਆਂ ਦਸਿਆ ਕਿ ਜਦ ਹਲਕੇ ਦੇ ਬਜੁਰਗ ਅਤੇ ਵਿਧਵਾ ਬੇਸਹਾਰਾ ਔਰਤਾਂ ਬੁਢਾਪਾ ਅਤੇ ਵਿਧਵਾ ਪੈਨਸ਼ਨਾ ਲਈ ਹਾੜੇ ਕਢਦੇ ਹਨ ਤਾਂ ਉਹਨਾ ਦੇ ਲਾਚਾਰ ਚੇਹਰੇ ਪਿਛਲੇ ਦਸ ਸਾਲ ਹਾਕਮ ਰਹੇ ਰਾਜਨੀਤਕਾਂ ਪ੍ਰਤੀ ਸੁਆਲੀਆ ਨਿਸ਼ਾਨ ਖੜੇ ਕਰਦੇ ਹਨ। ਦਵਾਈ ਤਕ ਤੋਂ ਲਾਚਾਰ ਇਹ ਬਜੁਰਗ ਭਰੇ ਗਲਾਂ ਨਾਲ ਇਹਨਾ ਦਸ ਸਾਲਾਂ ਦੀ ਹੱਡ ਬੀਤੀ ਬਿਆਨ ਕਰਦੇ ਦਸਦੇ ਹਨ ਕਿ ਨਿਗੁਣੀ ਬੁਢਾਪਾ ਪੈਨਸ਼ਨ ਲਈ ਉਹ ਪਿਛਲੇ ਦਸ ਸਾਲ ਤੋਂ ਧੱਕੇ ਖਾ ਰਹੇ ਹਨ ਅਤੇ ਬਾਰ ਬਾਰ ਕੌਸਲਰਾਂ ਅਤੇ ਐਮ.ਐਲ.ਏ ਦੇ ਘਰਾਂ ਦੇ ਚੱਕਰ ਲਾ ਕੇ ਜੁਤੀਆਂ ਤੁੜਵਾ ਚੁਕੇ ਹਨ ਪਰ ਤਾਕਤ ਦੇ ਨਸ਼ੇ ਵਿੱਚ ਚੂਰ ਹਲਕਾ ਐਮ.ਐਲ.ਏ ਅਤੇ ਕੌਂਸਲਰ ਟੀਮ ਨੇ ਕਦੀ ਵੀ ਪਲਾ ਨਹੀ ਫੜਾਇਆ ਜਦ ਕਿ ਮਹਿਕਮਾ ਇਹ ਦਸ ਸਾਲ ਐਮ.ਐਲ.ਏ ਦੀ ਮੋਹਰ ਲਵਾਉਣ ਦਾ ਰਾਗ ਅਲਾਪਦਾ ਰਿਹਾ ਹੈ।ਸਾਡੇ ਬੁਢਾਪੇ ਨੂੰ ਨਾ ਤਾ ਐਮ.ਐਲ.ਏ ਦੀ ਮੋਹਰ ਨਸੀਬ ਹੋਈ ਅਤੇ ਨਾ ਹੀ ਪੈਨਸ਼ਨ ਸਗੋਂ ਹਕੂਮਤੀ ਲੋਕਾ ਦੀ ਹੰਕਾਰੀ ਭਰੀ ਲਾਪਰਵਾਹੀ ਅਗੇ ਸਾਡਾ ਬੁਢਾਪਾ ਹਾਰ ਗਿਆ ਹੈ। ਉਹ ਸਮਰਥਨ ਦਾ ਵਿਸ਼ਵਾਸ ਦੁਆਂਉਦੇ ਹਾੜੇ ਕਢਦੇ ਹਨ ਕਿ ਸਰਕਾਰ ਬਦਲਣ ਤੇ ਇਥੋ ਦਾ ਬਣਨ ਵਾਲਾ ਐਮ. ਐਲ. ਏ ਉਹਨਾ ਦੇ ਬੁਢਪੇ ਦਾ ਸਹਾਰਾ ਬਣੇ ਨਾ ਕਿ ਇਹਨਾ ਦਸਾਂ ਸਾਲਾਂ ਵਾਂਗ ਹੰਕਾਰੀ, ਅਤਿਆਚਾਰੀ ਅਤੇ ਗਰੀਬਾਂ ਪ੍ਰਤੀ ਲਾਪਰਵਾਹ।
ਪਲਾਸੌਰ ਨੇ ਲੋਕਾ ਨੂੰ ਯਕੀਨ ਦੁਆਇਆ ਕਿ ਕਾਗਰਸ ਸਰਕਾਰ ਆਉਣ ਤੇ ਕਨੂੰਨ ਦੀ ਸਰਦਾਰੀ ਬਹਾਲ ਹੋਵੇਗੀ ਅਤੇ ਅਧਿਕਾਰੀ ਐਮ.ਐਲ.ਏ ਦੀ ਬਦਨੀਅਤੀ ਕਰਕੇ ਲੋਕਾ ਨੂੰ ਖਜਲ ਖੁਆਰ ਨਹੀ ਕਰ ਸਕਣਗੇ।ਲੋੜਵੰਦਾ ਨੂੰ ਮਿਲਣ ਵਾਲੀਆਂ ਸੁੱਖ ਸਹੂਲਤਾਂ ਨਿਯਮਾਂ ਅਨੁਸਾਰ ਮਿਲਣਗੀਆਂ ਅਤੇ ਐਮ.ਐਲ.ਏ ਦੀ ਮੋਹਰ ਦੀਆਂ ਮੁਥਾਜ ਨਹੀ ਹੋਣਗੀਆਂ।
ਇਸ ਮੌਕੇ ਉਹਨਾ ਨਾਲ ਤੁਰੇ ਕਾਫਲੇ ਨੇ ਵਾਰਡ ਨੰ: 33 ਅਤੇ 35 ਦੇ ਘਰਾਂ ਚ ਦਸਤਕ ਦਿਤੀ ਅਤੇ ਕਾਫਲੇ ਵਿੱਚ ਮੌਜੂਦ ਬੀਬੀ ਸਿਮਰਜੀਤ ਕੌਰ ਸ਼ਿਬੋ, ਰਣਜੀਤ ਕੌਰ, ਗੁਰਮੀਤ ਕੌਰ ਸੋਨੀਆ, ਪਿੰਕੀ, ਦਲਜੀਤ ਸਿੰਘ ਢਿੱਲੋ, ਸ੍ਰ: ਜਸਵੰਤ ਸਿੰਘ ਵਰਪਾਲ, ਹਰਭਜਨ ਸਿੰਘ ਕੰਬੋਜ,ਪ੍ਰੀਤਮ ਸਿੰਘ ਭੁੱਲਰ, ਗੁਰਮੀਤ ਸਿੰਘ ਢਿੱਲੋ ਜਨ. ਸਕਤਰ ਪੰਜਾਬ ਕਾਗਰਸ ਕੋਅ. ਸੈਲ, ਡਾ: ਗੁਰਮੀਤ, ਬੰਟੀ ਸ਼ਾਹ ਜਨ. ਸਕਤਰ ਪੰਜਾਬ ਕਾਗਰਸ ਸਪੋਰਟਸ ਸੈਲ, ਸੁਰਜੀਤ ਸਿੰਘ ਕੰਬੋਜ, ਹੈਪੀ ਭਗਤ ਸਕਤਰ ਪੰਜਾਬ ਅਤੇ ਕਨਵੀਨਰ ਅਮ੍ਰਿੰਤਸਰ ਸ਼ਹਿਰੀ ਸਪੋਰਟਸ ਸੈਲ, ਰਾਜਾ ਕੌੜਾ, ਪਰਮਜੀਤ ਸਿੰਘ ਭਗਤਾਵਾਲਾ, ਨਵਦੀਪ ਭੂਈ, ਸ਼ਮਸ਼ੇਰ ਸ਼ੇਰਾ, ਰਾਜਾ ਦਰਸ਼ਨ ਐਵਿਨਿਯੂ, ਮੋਨੂੰ ਗਿਲਵਾਲੀ ਗੇਟ, ਟੋਨੀ ਸੁਲਤਾਨਵਿੰਡ, ਗੁਰਮੀਤ ਕੰਬੋਜ, ਬਲਦੇਵ ਸਿੰਘ ਮਾਹਲ ਦਰਸ਼ਨ ਅਵਿਨੂਯ, ਹਰਜਿੰਦਰ ਸਿੰਘ ਡਿੰਪਾ, ਕੰਵਲਜੀਤ ਜੈਜੀ, ਸੁਰਿੰਦਰ ਸਿੰਘ ਘੋੜੀਆਂ ਵਲੇ, ਦੀਪੂ ਪਲਵਾਨ, ਗੁਰਮੁੱਖ ਸਿੰਘ ਧਾਰੜ, ਕਵਲਜੀਤ ਭੁੱਲਰ, ਮੋਹਨ ਸਿੰਘ ਕਿਲ੍ਹਾ ਹਰਨਾਮੇ ਸ਼ਾਹ, ਕਰਮਜੀਤ ਬੰਨੀ, ਡਾ: ਗੁਰਦੇਵ, ਮਨਪ੍ਰੀਤ ਸਿੰਘ ਬੋਨੀ ਕੋਟ ਮੀਤ ਸਿੰਘ, ਮੁਖਤਾਰ ਸਿੰਘ ਗੋਨਾ, ਕੰਵਲਜੀਤ ਸਿੰਘ ਕੰਬੋਜ, ਮਨਜੀਤ ਸਿੰਘ ਹਲਦੀ ਵਾਲੇ, ਅਮਰੀਕ ਸਿੰਘ ਬੱਬੂ, ਸੰਦੀਪ ਸੇਠ, ਕਮਲ ਅਰੋੜਾ ਰਾਜੂ, ਰਵਦੀਪ ਸਿੰਘ, ਜਗਰੂਪ ਸਿੰਘ ਂਸ਼ੂੀ, ਬਲਰਾਜ ਸਿੰਘ ਸੁਲਤਾਨਵਿੰਡ, ਹਰਜੀਤ ਸਿੰਘ ਠੇਕੇਦਾਰ, ਜਸਪਾਲ ਸਿੰਘ ਸੁਲਤਾਨਵਿੰਡ, ਸਤਨਾਮ ਸਿੰਘ, ਪਲਾਟ ਲੱਖਾ ਸਿੰਘ, ਬਬਲੂ ਸ਼ੇਰ ਗਿੱਲ, ਹੈਪੀ ਜੋੜਾ, ਪਰਮਜੀਤ ਜੋੜਾ, ਸੁਰਿੰਦਰ ਸਿੰਘ ਭਾਪਾ, ਬਾਉ ਰਜਿੰਦਰ ਕੁਮਾਰ ਸ਼ਹੀਦ ਉਧਮ ਸਿੰਘ ਨਗਰ, ਬਲਵਿੰਦਰ ਸਿੰਘ ਫੌਜੀ, ਗੁਪਾਲ ਸਿੰਘ ਕ੍ਰਿਸ਼ਨਾ ਨਗਰ, ਕੁਲਦੀਪ ਸਿੰਘ ਨਿਹਰਾ, ਜਸਾ ਸਿੰਘ ਟੈਪੂ ਵਾਲਾ, ਬੀਬੀ ਸੁਰਿੰਦਰ ਕੌਰ, ਬੀਬੀ ਭੁਪਿੰਦਰ ਕੌਰ(ਰਾਣੀ), ਚਰਨਜੀਤ ਕੌਰ, ਕੁਲਵਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਜਗਤਾਰ ਸਿੰਘ ਮਿਸਤਰੀ, ਬਲਜੀਤ ਸਿੰਘ ਮਿਸਤਰੀ, ਬੂਟਾ ਸਿੰਘ ਸੰਧੂ, ਸੋਨੂੰ ਪ੍ਰਧਾਨ, ਸਤਨਾਮ ਸਿੰਘ ਬਜਾਰ ਮੰਦਰ ਵਾਲਾ, ਜੱਜ ਜੀ, ਭਗਵੰਤ ਸਿੰਘ, ਗੁਰਦੇਵ ਨਗਰ ਨੇ ਹਰ ਤਰਾਂ ਦੀ ਸੇਵਾ ਦਾ ਯਕੀਨ ਦੁਆਇਆ।

Check Also

DAV Public School Celebrates Foundation Day

Amritsar, April 6 (Punjab Post) – With the blessings of the revered Arya Ratna Dr. …

Leave a Reply