Saturday, March 7, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 7 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਜੰਮੂ ਕਸ਼ਮੀਰ ਦੇ ਪੁੰਛ ਤੇ ਕਿਸ਼ਨਾ ਘਾਟੀ ਸੈਕਟਰ ਵਿੱਚ ਪਾਕਿਸਤਾਨੀ ਫਾਈਰਿੰਗ ਨਾਲ 2 ਜਵਾਨ ਸ਼ਹੀਦ – ਇਕ ਨਾਗਰਿਕ ਜਖਮੀ।

▶ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਏ ਸ਼ਰਧਾਲੂਆਂ ਲਈ ਵਾਈ ਫਾਈ ਦੀ ਸਹੂਲਤ ਅਰੰਭ।

▶ ਤਲਵੰਡੀ ਸਾਬੋ ‘ਚ ਹੋ ਰਹੇ ਸਰਬਤ ਖਾਲਸਾ ਦਾ ਆਯੋਜਨ ਰੋਕਣ ਲਈ ਪੁਲਿਸ ਵਲੋਂ ਗ੍ਰਿਫਤਾਰੀਆਂ ਸ਼ੁਰੂ – ਧਿਆਨ ਸਿੰਘ ਮੰਡ ਸਮੇਤ ਕਈ ਪੰਥਕ ਆਗੂ ਗ੍ਰਿਫਤਾਰ।

▶ ਦਿੱਲੀ ਦੇ ਹਵਾਈ ਅੱਡੇ ‘ਤੇ ਅਫਗਾਨਿਸਤਾਨ ਜਾਣ ਵਾਲੇ ਅਫਗਾਨੀ ਨਾਗਰਿਕ ਗੁਲਾਮ ਰੁਬਾਨੀ ਦੇ ਢਿੱਡ ਵਿਚੋਂ 2 ਕਰੋੜ ਦੀ ਹੈਰੋਇਨ ਬਰਾਮਦ।

▶ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵਿਦਿਆਰਥਣਾਂ ਨੂੰ ਮੁਫਤ ਸਕੂਟੀਆਂ ਵੰਡੀਆਂ।

▶ ਜੰਮੂ ਕਸ਼ਮੀਰ ‘ਚ ਸ਼ਹੀਦ ਹੋਏ ਤਰਨ ਤਾਰਨ ਜਿਲ੍ਹੇ ਦੇ ਪਿੰਡ ਵਰਾਣਾ ਦੇ ਜਵਾਨ ਗੁਰਸੇਵਕ ਸਿੰਘ ਦਾ ਫੌਜੀ ਸਮਾਨਾਂ ਨਾਲ ਅੱਜ ਹੋਵੇਗਾ ਅੰਤਿਮ ਸਸਕਾਰ।

▶ ਦਿੱਲੀ ਵਿੱਚ ਧੁੰਦ ਤੋਂ ਰਾਹਤ ਨਾ ਮਿਲਣ ‘ਤੇ 3 ਦਿਨਾਂ ਲਈ ਸਕੂਲ ਰਹਿਣਗੇ ਬੰਦ, ਇਮਾਰਤਸਾਜ਼ੀ ‘ਤੇ ਲਾਈ ਪਾਬੰਦੀ– ਕੇਜਰੀਵਾਲ।

▶ ਜੰਗ-ਏ-ਅਜ਼ਾਦੀ ਯਾਦਗਾਰ ਦੇ ਪਹਿਲੇ ਪੜ੍ਹਾਅ ਦਾ ਸੀ.ਐਮ ਤੇ ਡਿਪਟੀ ਸੀ.ਐਮ ਬਾਦਲ ਨੇ ਕਰਤਾਰਪੁਰ ਵਿਖੇ ਅੱਜ ਕੀਤਾ ਉਦਘਾਟਨ, ਅਜਾਦੀ ਘੁਲਾਟੀਆਂ ਦੇ ਪਰਿਵਾਰ ਕੀਤੇ ਸਨਮਾਨਿਤ।

▶ ਛਠ ਪੂਜਾ ਦੌਰਾਨ ਹੰਗਾਮੇ ਦੇ ਦੋਸ਼ਾਂ ‘ਚ ਦਿੱਲੀ ਦੇ ਆਪ ਵਿਧਾਇਕ ਰਿਤੂ ਰਾਜ ਗੋਬਿੰਦ ਗ੍ਰਿਫਤਾਰ।

▶ ਹਰਿਆਣਾ ਦੇ ਰੋਹਤਕ ਗੋਹਾਣਾ ਮਾਰਗ ‘ਤੇ ਸੰਘਣੀ ਧੁੰਦ ਕਾਰਨ ਤਿੰਨ ਦਰਜਨ ਵਾਹਣ ਆਪਸ ਵਿੱਚ ਟਕਰਾਉਣ ਨਾਲ ਤਿੰਨ ਦੀ ਮੌਤ – 2 ਜਖਮੀ।

▶ ਫਿਲੌਰ ਦੇ ਨੇੜਲੇ ਪਿੰਡ ਖਹਿਰਾ ਦੇ ਅਕਾਲੀ ਆਗੂ ਤੇ ਹਲਕਾ ਇੰਚਾਰਜ ਬਲਦੇਵ ਸਿੰਘ ਖਹਿਰਾ ਦੇ ਘਰ ਗੋਲੀ ਚੱਲਣ ਨਾਲ ਰਸੋਈਏ ਦੀ ਮੌਤ।

▶ ਗੁਰਦਾਸਪੁਰ ਜਿਲ੍ਹੇ ‘ਚ ਧਾਰੀਵਾਲ ਨੇੜੇ ਅਣਪਛਾਤੇ ਵਾਹਣ ਦੀ ਫੇਟ ਵੱਜਣ ਨਾਲ ਪਤੀ ਪਤਨੀ ਦੀ ਮੌਤ – ਪਿੰਡ ਸ਼ੱਕਰੀ ਤੋਂ ਸੁਜਾਨਪੁਰ ਜਾ ਰਹੇ ਸਨ ਧੀਅ ਦੇ ਘਰ।

▶ ਭਾਰਤੀ ਦੌਰੇ ‘ਤੇ ਆਏ ਸ਼੍ਰੀ ਲੰਕਾ ਦੇ ਰਾਸ਼ਟਰਪਤੀ ਸ੍ਰੀ ਸੈਨਾ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਕੀਤੀ ਮੁਲਾਕਾਤ।

▶ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਕੇ ਭਾਰਤ ਪੁੱਜੀ ਮਹਿਲਾ ਹਾਕੀ ਟੀਮ ਦਾ ਹੋਇਆ ਸ਼ਾਨਦਾਰ ਸਵਾਗਤ।

▶ 3 ਦਿਨਾਂ ਦੌਰੇ ‘ਤੇ ਭਾਰਤ ਪਹੁੰਚੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਭਾਰਤ ਨੂੰ ਸਭ ਤੋਂ ਪੁਰਾਣਾ ਦੋਸਤ ਦੱਸਿਆ।

▶ ਪ੍ਰਦੂਸ਼ਣ ਨੂੰ ਦੇਖਦਿਆਂ ਦਿੱਲੀ ਵਿੱਚ ਮੁੜ ਲਾਗੂ ਹੋ ਸਕਦਾ ਹੈ ਈਵਨ-ਓਡ ਸਿਸਟਮ –ਕੇਜ਼ਰੀਵਾਲ।

▶ ਚੀਨੀ ਵਿਰੋਧ ਦੇ ਬਾਵਜ਼ੂਦ ਲੱਦਾਖ ਡਵੀਜ਼ਨ ਦੇ ਪਿੰਡ ਵਾਸੀਆਂ ਲਈ ਭਾਰਤੀ ਫੌਜ ਨੇ ਵਿਛਾਈ ਪਾਣੀ ਦੀ ਪਾਈਪਲਾਈਨ।

▶ ਐਸ.ਵਾਈ.ਐਲ ਮਾਮਲੇ ‘ਚ ਪੰਜਾਬ ਦੇ 2004 ਦੇ ਐਕਟ ਬਾਰੇ ਇਸੇ ਹਫਤੇ ਆ ਸਕਦਾ ਹੈ ਸੁਪਰੀਮ ਕੋਰਟ ਦਾ ਫੈਸਲਾ ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply