Sunday, May 3, 2026

ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋ 2 ਨਸ਼ੀਲੇ ਪਾਊਡਰ ਸਮੇਤ ਤੇ ਇੱਕ ਭਗੌੜਾ ਕਾਬੂ

PPN310501
ਤਰਨ ਤਾਰਨ, 31 ਮਈ (ਰਾਣਾ) – ਭਿੱਖੀਵਿੰਡ ਪੁਲਿਸ ਵੱਲੋ ਲਗਾਤਾਰ ਨਸ਼ਾ ਵਿਰੋਧੀ ਮੁਹਿਮ ਤਹਿਤ ਨਸ਼ੇੜੀਆ ਨੂੰ ਕਾਬੂ ਕਰਕੇ ਜੇਲ ਵਿੱਚ ਸੁਟਣਾ ਜਾਰੀ ਹੈ ਇਸੇ ਤਹਿਤ ਥਾਣਾ ਭਿੱਖੀਵਿੰਡ ਵੱਲੋ ਵੱਖ ਵੱਖ ਮਾਮਲਿਆ ਵਿੱਚ ਤਿੰਨ ਦੋਸ਼ੀਆ ਨੂੰ ਕਾਬੂ ਕੀਤਾ ਗਿਆ ਹੈ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਹੋਇਆ ਏ.ਐਸ.ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੁੱਲ ਡਰੇਨ ਭਾਈ ਪੁਰਖ ਪਦਾਰਥ ਗੁਰਦੁਆਰੇ ਸਾਹਿਬ ਲਾਗੇ ਨਾਕਾ ਲਗਾਇਆ ਸੀ ਤਾਂ ਸਾਹਮਣਿa ਇੱਕ ਮੋਨਾ ਨੋਜਵਾਨ ਆਉਦਾ ਦਿਖਾਈ ਦਿੱਤਾ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਭੱਜਣ ਦੀ ਕੋਸ਼ਿਸ ਕਰਨ ਲੱਗਾ, ਪੁਲਿਸ ਨੂੰ ਇਸ ਤੇ ਸ਼ੱਕ ਪੈ ਗਿਆ ਤੇ ਉਸਦਾ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਤਾ ਉਸ ਨੇ ਆਪਣਾ ਨਾਮ ਜਰਮਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਪੱਤੀ ਨੰਗਲ ਕੀ ਵਾਸੀ ਸੁਰਸਿੰਘ ਦੱਸਿਆ,  ਜਿਸਦੀ ਤਲਾਸ਼ੀ ਲੈਣ ਤੇ ਉਸ ਦੀ ਸੱਜੀ ਜੇਬ ਵਿੱਚੋ ਮੋਮੀ ਲਿਫਾਫਾ ਮਿਲਿਆ  ਜਿਸ ਨੂੰ ਚੈਕ ਕਰਨ ਉਸ ਵਿੱਚੋ ਨਸ਼ੀਲਾ ਪਾਊਡਰ ਬਰਾਮਦ ਹੋਇਆ, ਜਿਸਦਾ ਵਜਨ ਚੈਕ ਕਰਨ ਤੇ 200 ਗ੍ਰਾਮ ਹੋਇਆ । ਪੁਲਿਸ ਵਲੋਂ ਦੋਸ਼ੀ ਖਿਲਾਫ ਧਾਰਾ 22,61,85 ਅੇਨ.ਡੀ.ਪੀ.ਐਸ  ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ।ਇਸੇ ਕੜੀ ਤੇ ਤਹਿਤ ਦੂਸਰਾ ਮਾਮਲਾ ਸੁਖਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਗਤਾਰ ਸਿੰਘ ਕੌਮ ਮਜਬੀ ਵਾਸੀ ਪਹੁਵਿੰਡ ਪੁਹਲੇ ਰੋਡ ਤੋ ਕਾਬੂ ਕਰਕੇ ਚੈਕ ਕੀਤਾ ਗਿਆ ਤਾਂ ਉਸ ਕੋਲੋ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਇਸਦੇ ਖਿਲਾਫ ਧਾਰਾ22,61,85 ਅੇਨ.ਡੀ.ਪੀ.ਐਸ  ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ।ਇਸੇ ਤਰ੍ਹਾ ਮਾਣਯੋਗ ਅਦਾਲਤ ਵੱਲੋ ਭਗੋੜਾ ਕਰਾਰ ਦਿਤਾ ਗਿਆ ਸੁੱਖਾ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਸਾਧਰਾ ਨੂੰ  ਸਤਨਾਮ ਸਿੰਘ ਏ, ਐਸ, ਆਈ  ਨੇ ਪੁਲਸ ਪਾਰਟੀ ਵੱਲੋ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply