ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ ਬਿਊਰੋ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾਂ-ਪੁਰਸ਼ਾਂ 47ਵੀਂ ਸਲਾਨਾਂ ਅੰਤਰ ਕਾਲਜ ਅਥਲੈਟਿਕਸ ਮੀਟ-2016 ਦੇਰ ਸ਼ਾਮ ਗਏ ਸੰਪੰਨ ਹੋ ਗਈ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ. ਡਾ. ਐਚ.ਐਸ. ਰੰਧਾਵਾ ਦੀ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਦੀ ਅਗੁਵਾਈ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਵਿੱਚ ਜੀਐਨਡੀਯੂ ਦੇ ਖੇਤਰ ਵਿੱਚ ਆਉਂਦੇ ਸੈਂਕੜੇ ਕਾਲਜਾਂ ਦੇ 500 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਸ਼ਰੀਰਿਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅਮਿੱਟ ਯਾਦਾਂ ਛੱਡਦੇ ਸੰਪੰਨ ਹੋਈ ਇਸ ਖੇਡ ਪ੍ਰਤੀਯੋਗਤਾ ਦੇ ਪੁਰਸ਼ ਵਰਗ ਦਾ ਚੈਂਪੀਅਨ ਤਾਜ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸਿਰ ਜਦੋਂ ਕਿ ਮਹਿਲਾ ਵਰਗ ਦਾ ਚੈਂਪੀਅਨ ਤਾਜ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਿਰ ਸੱਜਿਆ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ. ਡਾ. ਐਚ.ਐਸ. ਰੰਧਾਵਾ, ਐਲ.ਕੇ.ਸੀ. ਜਲੰਧਰ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ. ਡਾ. ਜਸਪਾਲ ਸਿੰਘ ਤੇ ਪ੍ਰੋਫ. ਮੁੱਖਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਅਦਾ ਕੀਤੀ ਤੇ ਕਿਹਾ ਇਸ ਪ੍ਰਤੀਯੋਗਤਾ ਦੇ ਐਲਾਨੇ ਗਏ ਨਤੀਜੇ ਬਿਲਕੁਲ ਸਾਫ ਤੇ ਸਪੱਸ਼ਟ ਹਨ।ਜਦੋਂ ਕਿ ਕੋਚਾਂ ਤੇ ਜੱਜਾਂ ਵੱਲੋਂ ਨਿਰਪੱਖ ਨਿਰਣਾਂ ਦਿੰਦੇ ਹੋਏ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ।ਉਨ੍ਹਾਂ ਕਿਹਾ ਜੀਐਨਡੀਯੂ ਅਜਿਹੀਆਂ ਪ੍ਰਤੀਯੋਗਤਾਵਾਂ ਕਰਵਾਉਣ ਲਈ ਵਚਨਬੱਧ ਹਨ। ਪੁਰਸ਼ਾਂ ਦੇ ਵਰਗ ਵਿੱਚ 56 ਅੰਕ ਹਾਂਸਲ ਕਰਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਪਹਿਲੇ, 52 ਅੰਕ ਹਾਂਸਲ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਦੂਜੇ ਸਥਾਨ ਤੇ ਰਹਿ ਕੇ ਉੱਪ ਜੇਤੂ ਜਦੋਂ ਕਿ 22 ਅੰਕ ਹਾਂਸਲ ਕਰਕੇ ਐਸ.ਐਸ.ਐਮ. ਕਾਲਜ ਦੀਨਾਨਗਰ ਤੀਜੇ ਸਥਾਨ ਤੇ ਰਿਹਾ।ਮਹਿਲਾਵਾਂ ਦੇ ਵਰਗ ਵਿੱਚ 80 ਅੰਕ ਹਾਂਸਲ ਕਰਕੇ ਖਾਲਸਾ ਕਾਲਜ ਫਾਰ ਵੁਮੈਨ ਪਹਿਲੇ, 42 ਅੰਕ ਹਾਂਸਲ ਕਰਕੇ ਐਚ.ਐਮ.ਵੀ. ਕਾਲਜ ਜਲੰਧਰ ਦੂਜੇ ਤੇ 32 ਅੰਕ ਹਾਂਸਲ ਕਰਕੇ ਖਾਲਸਾ ਕਾਲਜ ਮੇਨ ਅੰਮ੍ਰਿਤਸਰ ਤੀਜੇ ਸਥਾਨ ਤੇ ਰਿਹਾ।ਇਸ ਮੌਕੇ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ, ਸਸ ਵਿਭਾਗ ਮੁੱਖੀ ਡਾ. ਸੁਖਦੇਵ ਸਿੰਘ, ਪ੍ਰੋਫ. ਬਲਜਿੰਦਰ ਸਿੰਘ ਬੱਲ, ਪ੍ਰੋਫ. ਅਮਨਦੀਪ ਸਿੰਘ, ਕੋਚ ਹਰਪ੍ਰੀਤ ਸਿੰਘ ਮੰਨੂੰ ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਬਲਬੀਰ ਸਿੰਘ, ਕੋਚ ਪ੍ਰਦੀਪ ਕੁਮਾਰ, ਸਿਮਰਨਪ੍ਰੀਤ ਕੌਰ, ਹੈਪੀ ਐਲ.ਕੇ.ਸੀ., ਜਸਪਾਲ ਸਿੰਘ ਐਲ.ਕੇ.ਸੀ., ਕੋਚ ਬਲਦੀਪ ਸਿੰਘ ਸੋਹੀ, ਜਰਨੈਲ ਸਿੰਘ ਸਖੀਰਾ, ਰਣਕੀਰਤ ਸਿੰਘ ਸੰਧੂ, ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਬਾਠ, ਨਿਰਮਲ ਸਿੰਘ, ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media