Saturday, October 3, 2026

ਭੋਲੇ ਭਾਲੇ ਲੋਕਾਂ ਦੇ ਏ.ਟੀ.ਐਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਗਿਰੋਹ ਕਾਬੂ

ppn0611201627ਚੌਂਕ ਮਹਿਤਾ, 6 ਨਵੰਬਰ (ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨਾ ਤੋ ਏ ਟੀ ਐਮ ਵਿੱਚ ਪੈਸੇ ਕਢਵਾਉਣ ਆਉਦੇਂ ਭੋਲੇ ਭਾਲੇ ਲੋਕਾ ਨੂੰ ਗੱਲਾ ਦੀ ਹਮਦਰਦੀ ਜਿਤਾ ਕੇ ਧੋਖੇ ਨਾਲ ਕਾਰਡ ਬਦਲ ਕੇ ਪੈਸੇ ਕੱਢਣ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਐਸ ਐਚ ਓ ਸ੍ਰ. ਸੁਰਿੰਦਰ ਸਿੰਘ ਪਵਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਦਿਨਾਂ ਤੋ ਇਲਾਕੇ ਵਿੱਚ ਕਾਫੀ ਲੋਕਾ ਨਾਲ ਧੋਖੇ ਨਾਲ ਏ ਟੀ ਐਮ ਕਾਰਡ ਬਦਲ ਕੇ ਪੈਸੇ ਕਢਾਉਣ ਵਾਲਾ ਗਿਰੋਹ ਸਰਗਮ ਸੀ ਜਿੰਨਾ ਨੂੰ ਫੜਨ ਲਈ ਪੁਲਿਸ ਵੱਲੋਂ ਪੂਰੀ ਹੁਸ਼ਿਆਰੀ ਵਰਤੀ ਜਾ ਰਹੀ ਤਾਂ ਕਿਸੇ ਇੱਕ ਖਾਸ ਮੁਖਬਰ ਨੇ ਏ ਐਸ ਆਈ ਦਵਿੰਦਰ ਸਿੰਘ ਨੂੰ ਇਤਲਾਹ ਦਿਤੀ ਕਿ ਧੋਖੇ ਨਾਲ ਪੈਸੇ ਕਢਵਾਉਣ ਵਾਲਾ ਗਿਰੋਹ ਪੰਜਾਬ ਨੈਸ਼ਨਲ ਬੈਂਕ ਬਟਾਲਾ ਰੋਡ ਚੌਂਕ ਮਹਿਤਾ ਦੇ ਨੇੜੇ ਖੜੇ ਹਨ ਤੇ ਅੱਜ ਵੀ ਕਿਸੇ ਨਾਲ ਅਜਿਹਾ ਕਰਨ ਦੀ ਤਾਂਘ ਵਿੱਚ ਹਨ ਜੇ ਹੋਣੇ ਕਾਰਵਾਈ ਕੀਤੀ ਜਾਵੇ ਤਾਂ ਇਹ ਇਹ 4 ਜਾਣਿਆ ਦਾ ਗਿਰੋਹ ਕਾਬੂ ਆ ਸਕਦਾ ਹੈ ਜਿਸ ਤੇ ਕਰਵਾਈ ਕਰਦਿਆ ਪੁਲਿਸ ਮੁਲਾਜਮਾਂ ਨੇ ਤਰੁੰਤ ਰੇਡ ਕਰਕੇ ਇਹਨਾਂ ਦੇ ਦੱਸੇ ਹੁਲੀਏ ਮੁਤਾਬਕ 3 ਦੋਸ਼ੀਆ ਨੂੰ ਕਾਬੂ ਕਰ ਲਿਆ ਤੇ ਇੱਕ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਜਿਨਾਂ ਦੀ ਪਹਿਚਾਣ ਅਮਨਜੀਤ ਸਿੰਘ ਵਾਸੀ ਟਾਹਲੀ ਸਾਹਿਬ, ਗੁਰਜੀਤ ਸਿੰਘ ਵਾਸੀ ਬਾਬੋਵਾਲ, ਪਰਮਜੀਤ ਸਿੰਘ ਗੋਪੀ ਵਾਸੀ ਖਿਦੋਵਾਲੀ ਤੇ ਫਰਾਰ ਹੋਣ ਵਾਲੇ ਦੀ ਪਹਿਚਾਣ ਕੈਪਟਨ ਸਿੰਘ ਵਾਸੀ ਬੁਤਾਲਾ ਹੋਈ ਹੈ।ਜਿਸ ਤੇ ਧਾਰਾ 419,420,467,468,471,120ਬੀ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿਤੀ ਹੈ।ਇਸ ਸਮੇ ਏ ਐਸ ਆਈ ਅਵਤਾਰ ਸਿੰਘ, ਏ ਐਸ ਆਈ ਗੁਰਮਿੰਦਰ ਸਿੰਘ ਢਿਲੋਂ, ਮੁੱਖ ਮੁਨਸ਼ੀ ਸੰਦੀਪ ਸਿੰਘ, ਮੁਨਸ਼ੀ ਭੁਪਿੰਦਰ ਕੁਮਾਰ, ਹੌਲਦਾਰ ਜਗਤਾਰ ਸਿੰਘ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply