Tuesday, February 24, 2026

ਵਿਧਾਇਕ ਬਲਜੀਤ ਜਲਾਲ ਉਸਮਾਂ ਦੇ ਲਾਰਿਆਂ ਤੋ ਦੁਖੀ ਹਨ ਪਿੰਡ ਗੱਗੜਭਾਣਾ ਦੇ ਵਾਸੀ

ppn0611201628ਚੌਂਕ ਮਹਿਤਾ, 6 ਨਵੰਬਰ (ਜੋਗਿੰਦਰ ਸਿੰਘ ਮਾਣਾ)- ਪਿਡ ਗੱਗੜਭਾਣਾ ਜੋ ਕਿ ਹਮੇਸ਼ਾਂ ਅਕਾਲੀ ਦਲ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਚੱਲਿਆ, ਦੇ ਵਾਸੀਆਂ ਨੇ ਹਲਕਾ ਵਿਧਾਇਕ ਬਲਜੀਤ ਜਲਾਲ ਉਸਮਾਂ ਦੇ ਲਾਰਿਆਂ ਤੋ ਅੱਕ ਕੇ ਅੱਜ ਇੱਕ ਭਰਵਾਂ ਇਕੱਠ ਕੀਤਾ ਅਤੇ ਆਪਣੇ ਦਿਲ ਦੀ ਭੜਾਸ ਕੱਢੀ। ਸਮਾਚਾਰ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਜਦੋ ਦੀ ਅਕਾਲੀ ਸਰਕਾਰ ਬਣੀ ਹੈ ਸਾਡੇ ਪਿੰਡ ਦਾ ਕੋਈ ਵਿਕਾਸ ਨਹੀ ਹੋਇਆ ਗੱਲਬਾਤ ਦੌਰਾਨ ਪਿੰਡ ਦੀ ਪ੍ਰਮੁੱਖ ਸ਼ਖੀਸ਼ਅਤ ਅਜੈਬ ਸਿੰਘ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਦੱਸਿਆ ਸਾਡੇ ਪਿੰਡ ਵਿੱਚ ਅੱਜ ਤੋ 4 ਮਹੀਨੇ ਪਹਿਲਾਂ ਹਲਕਾ ਵਿਧਾਇਕ ਜਲਾਲ ਉਸਮਾਂ ਨੇ ਸੰਗਤ ਦਰਸ਼ਨ ਕੀਤਾ ਤੇ ਪਿੰਡ ਵਾਸੀਆ ਨੂੰ ਸੰਬੌਧਨ ਦੌਰਾਨ ਡੇਰਿਆਂ ਦੇ ਰਸਤੇ ਲਈ 20 ਲੱਖ, ਸ਼ਮਸਾਨਘਾਟ ਦੀ ਗ੍ਰਾਂਟ, ਗਲੀਆਂ ਆਦਿ ਦੀ ਗ੍ਰਾਂਟ ਤਕਰੀਬਨ 43 ਲੱਖ ਦੇਣ ਦਾ ਵਆਦਾ ਕੀਤਾ ਸੀ ਤੇ ਵਿਧਾਇਕ ਵੱਲੋਂ ਅਖਬਾਰਾਂ ਵਿੱਚ ਵੱਡੀਆਂ ਵੱਡੀਆਂ ਸੁਰਖੀਆਂ ਨਾਲ ਬਿਆਨ ਲਵਾਇਆ ਸੀ ਕਿ ਪਿੰਡ ਦਾ ਵਿਕਾਸ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ, ਪਰ ਪਿੰਡ ਵਾਸੀਆਂ ਨੂੰ ਗ੍ਰਾਂਟ ਦੀ ਇੱਕ ਕੋਡੀ ਵੀ ਨਹੀ ਦਿੱਤੀ ਗਈ। ਜਿਸ ‘ਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੂੰ ਇਸ ਝੂਠੇ ਵਾਅਦੇ ਦਾ ਖਮਿਆਜਾ ਚੋਣਾਂ ਵਿੱਚ ਲੱਕ ਤੋੜਵੀ ਹਾਰ ਦੇ ਰੂਪ ਵਿੱਚ ਭੁਗਤਣਾ ਪਵੇਗਾ ਅਤੇ ਲੋਕ ਕਦੀ ਵੀ ਅਕਾਲੀ ਵਿਧਾਇਕ ਜਲਾਲ ਉਸਮਾਂ ‘ਤੇ ਯਕੀਨ ਨਹੀ ਕਰਾਨਗੇ। ਜਦ ਇਸ ਸਬੰਧੀ ਹਲਕਾ ਵਿਧਾਇਕ ਜਲਾਲ ਉਸਮਾਂ ਨਾਲ ਫੋਨ ਤੇ ਵਾਰ-ਵਾਰ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀ ਸਮਝਿਆ। ਇਸ ਮੌਕੇ ਸੁੱਚਾ ਸਿੰਘ, ਬਲਕਾਰ ਸਿੰਘ, ਸਰਵਨ ਸਿੰਘ, ਜਰਨੈਲ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਜੱਸਾ ਸਿੰਘ, ਜਰਨੈਲ ਸਿੰਘ, ਜਗਤਾਰ ਸਿੰਘ, ਕੇਵਲ ਸਿੰਘ, ਕਰਮ ਸਿੰਘ, ਮੁਖਤਾਰ ਸਿੰਘ, ਕਾਬਲ ਸਿੰਘ, ਲਖਵਿੰਦਰ ਸਿੰਘ, ਮੰਗਲ ਸਿੰਘ, ਮੇਜਰ ਸਿੰਘ, ਗੁਰਦੀਪ ਸਿੰਘ ਆਦਿ ਪਿੰਡ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply