Sunday, October 4, 2026

ਪਿੱਛਲੇ 10 ਸਾਲਾਂ ਤੋ ਜਨਤਾ ਦਾ ਨਹੀਂ, ਬਾਦਲਾਂ ਤੇ ਜੋਸ਼ੀ ਦਾ ਹੀ ਹੋਇਆ ਵਿਕਾਸ – ਰਿੰਟੂ

ppn0611201633ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਨੇ ਹਲਕਾ ਉੱਤਰੀ ਵਿਚ ਵਾਰਡ ਵਾਈਜ ਮੀਟਿੰਗਾ ਦਾ ਸਿਲਸਿਲਾ ਸ਼ੁਰੁ ਕਰ ਦਿੱਤਾ ਹੈ। ਸ਼ਨਿਵਾਰ ਨੂੰ ਪਹਿਲੀ ਮੀਟਿੰਗ ਵਾਰਡ ਨੰਬਰ 13 ਵਿਚ ਕੀਤੀ ਗਈ। ਬਟਾਲਾ ਰੋਡ ਵਿੱਖੇ ਸ਼ਿਵਾਲਾ ਬੋਹੜ ਦੇ ਨਜਦੀਕ ਕਰਵਾਈ ਗਈ ਇਸ ਮੀਟਿੰਗ ਵਿਚ ਕਾਂਗਰਸੀ ਵਰਕਰਾ ਦਾ ਹੁਜੂਮ ਉਮੜ ਪਿਆ ਅਤੇ ਲੋਕਾ ਨੇ ਹਲਕਾ ਉਤਰੀ ਤੋ ਰਿੰਟੂ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ। ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਜੁਲਮ ਦੀ ਹਨੇਰੀ ਚਲ ਰਹੀ ਹੈ। ਚਾਰੇ ਪਾਸੇ ਹਨੇਰਾ ਹੀ ਹਨੇਰਾ ਹੈ ਅਤੇ ਇਸ ਹਨੇਰੇ ਦਾ ਫਾਇਦਾ ਉਹ ਭ੍ਰਿਸ਼ਟ ਲੀਡਰ ਚੁਕ ਰਹੇ ਨੇ, ਜਿਨਾਂ ਨੇ ਲੋਕਾਂ ਨੂੰ ਅਜੇ ਤਕ ਗੁੰਮਰਾਹ ਹੀ ਕੀਤਾ ਹੈ। ਜਨਤਾ ਨੂੰ ਵਿਕਾਸ ਕਰਵਾਊਣ ਦਾ ਵਾਅਦਾ ਕੀਤਾ ਜਾਂਦਾ ਹੈ, ਪਰੰਤੂ ਵਿਕਾਸ ਕਰਵਾਊਣ ਦੇ ਪੈਸੇਆਂ ਨਾਲ ਆਪਣੀ ਤਿਜੌਰੀਆਂ ਭਰੀਆਂ ਜਾ ਰਹੀਆਂ ਹਨ। ਹੁਣ ਸਮਾ ਆ ਗਿਆ ਹੈ ਅਜਿਹੇ ਲੀਡਰਾ ਨੂੰ ਘਰ ਬੈਠਾਉਣ ਦਾ। ਉਨਾਂ ਕਿਹਾ ਕਿ ਜਨਤਾ ਨੇ ਇਸ ਸਰਕਾਰ ਨੂੰ 10 ਸਾਲਾਂ ਦਾ ਸਮਾਂ ਦਿੱਤਾ। ਇਨਾਂ 10 ਸਾਲਾਂ ਵਿਚ ਇਨਾਂ ਲੀਡਰਾ ਨੇ ਜਨਤਾ ਨੂੰ ਕੀ ਦਿੱਤਾ, ਜਨਤਾ ਖੁਦ ਹੀ ਦੱਸ ਦੇਵੇ। ਇਨਾਂ ਤੋ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ, ਕੀ ਇਥੇ ਸੀਵਰੇਜ ਨਹੀਂ ਸਨ, ਗਲੀਆਂ ਨਹੀਂਆਂ ਸਨ ਜਾਂ ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀੰ ਮਿਲ ਰਿਹਾ ਸੀ। ਇਨਾਂ ਲੀਡਰਾ ਨੇ 10 ਸਾਲਾ ਵਿਚ ਅਜਿਹਾਂ ਕਿਹੜਾ ਵਿਕਾਸ ਕਰਵਾਇਆਂ ਹੈ, ਇਹ ਦੱਸਿਆਂ ਤਾ ਜਾਵੇ। ਜਨਤਾ ਨੂੰ ਸਿਰਫ ਵਿਕਾਸ ਦਾ ਝਾਂਸਾ ਦਿੱਤਾ ਜਾ ਰਿਹਾ ਹੈ, ਜਨਤਾ ਜਰੂਰ ਆਪਣੇ ਮਨ ਨੂੰ ਪੂਛੇ ਕਿ ਇਨਾਂ 10 ਸਾਲਾਂ ਵਿਚ ਸਰਕਾਰ ਨੇ ਕੁੱਝ ਕੀਤਾ ਵੀ ਹੈ ਜਾ ਨਹੀਂ। ਯੂਥ ਦੇ ਲਈ ਨੌਕਰੀਆਂ, ਵਪਾਰ ਵਧਾਉਣਾ, ਕ੍ਰਾਈਣ ਨੂੰ ਘੱਟ ਕਰਨਾ ਹੀ ਅਸਲੀ ਵਿਕਾਸ ਹੁੰਦਾ ਹੈ। ਅੱਜ ਕ੍ਰਾਈਣ ਇਨਾਂ ਵੱਧ ਚੁੱਕਾ ਹੈ ਕਿ ਘਰ ਦੀਆਂ ਔਰਤਾਂ ਘਰ ਵਿੱਚੋ ਇਕੱਲੀ ਬਾਹਰ ਹੀ ਨਹੀਂ ਜਾ ਸਕਦੀ। ਵਿਕਾਸ ਕੀਤਾ ਹੈਂ ਤਾ ਇਨਾਂ ਨੇ ਆਪਣਾ ਹੀ ਕੀਤਾ ਹੈ। ਜਨਤਾ ਨੂੰ ਵਿਕਾਸ ਦਾ ਝਾਂਸਾ ਦੇਕੇ ਤਾ ਆਪੱਣੀ ਤਿਜੋਰੀਆਂ ਹੀ ਭਰੀਆਂ ਗਈਆ ਹਨ। ਅਗਰ ਕਾਰੋਬਾਰ ਵੱਧਿਆਂ ਹੈਂ ਤਾ ਇਨਾਂ ਦਾ ਆਪਣਾ ਹੀ। ਆਪਣੀਆਂ ਫੈਕਟਰੀਆਂ ਲਗਾਈਆਂ ਗਈ, ਵਿਦੇਸ਼ਾ ਵਿਚ ਆਪਣੇ ਹੋਟਲ ਬਨਵਾ ਲਏ ਗਏ। ਅਸਲੀ ਵਿਕਾਸ ਤਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆਂ ਅਤੇ ਅਨਿਲ ਜੋਸ਼ੀ ਦਾ ਹੋਇਆਂ ਹੈ। ਉਨਾਂ ਕਿਹਾ ਕਿ ਸੰਧੂ ਕਾਲੋਣੀ, ਪ੍ਰਕਾਸ਼ ਵਿਹਾਰ ਵੀ ਹਲਕਾ ਉਤਰੀ ਦੇ ਹੀ ਇਲਾਕੇ ਹਨ। ਇਨਾ ਇਲਾਕੇਆਂ ਦਾ ਇਨਾਂ ਬੁਰਾ ਹਾਲ ਹੈ ਕਿ ਲੋਕਾਂ ਨੂੰ ਸਹੁਲਤਾਂ ਹੀ ਨਹੀਂ ਮਿਲ ਪਾ ਰਹੀਆਂ ਹਨ। ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹੋਏ ਪਏ ਹਨ। ਮੰਤਰੀ ਅਨਿਲ ਜੋਸ਼ੀ ਕਹਿੰਦਾ ਹੈ ਕਿ ਸ਼ਹਿਰ ਨੂੰ ਪੈਰੇਸ ਬਣਾ ਦਿੱਤਾ ਹੈ, ਉਹ ਪੁੱਛਣਾ ਚਾਹੁੰਦੇ ਹਨ ਕਿ ਪੈਰੇਸ ਵਿਚ ਅਜਿਹੇ ਇਲਾਕੇ ਹਨ, ਜਿੱਥੇ ਲੋਕਾਂ ਨੂੰ ਪੀਣ ਵਾਲਾ ਗੰਦਾ ਪਾਣੀ ਮਿਲਦਾ ਹੈ।
ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਇਸ ਸਰਕਾਰ ਦੇ ਰਾਜ ਵਿਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਦੋ ਵਕਤ ਦੀ ਰੋਟੀ ਖਾਨੀ ਮੁਸ਼ਕਲ ਹੋ ਚੁੱਕੀ ਹੈ। ਪਹਿਲਾਂ ਤਾ ਲੋਕ ਕਹਿੰਦੇ ਸਨ ਕਿ ਦਾਲ ਰੋਟੀ ਖਾ ਕੇ ਗੁਜਾਰਾ ਕਰ ਲੈਂਦੇ ਹਾਂ, ਪਰ ਅੱਜ ਦਾਲਾਂ ਦੇ ਰੇਟ ਹੀ ਇਨੇਂ ਹਨ ਕਿ ਲੋਕਾਂ ਲਈ ਦਾਲ ਖਰੀਦਣ ਦਾ ਇਕ ਸੁਪਨਾ ਜਿਹਾ ਬਣ ਗਿਆਂ ਹੈ। ਬਿਜਲੀ ਵੀ ਮਹੰਗੀ ਹੋ ਚੁੱਕੀ ਹੈ। ਜਿਨਾਂ ਗਰੀਬ ਲੋਕਾਂ ਦੇ ਬਿਜਲੀ ਦੇ ਬਿਲ ਮਾਫ ਹਨ, ਉਨਾਂ ਦੇ ਵੀ ਬਿੱਲ ਹਜਾਰਾ ਰੁਪਏ ਵਿਚ ਆ ਰਹੇ ਹਨ। ਮਹਿੰਗਾਈ ਨੇ ਤਾ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਵਿਚ ਇੰਨੀ ਬੇਰੋਜਗਾਰੀ ਹੋ ਚੁੱਕੀ ਹੈ ਕਿ ਪੰਜਾਬ ਦਾ 30 ਫੀਸਦੀ ਯਾਨੀ 90 ਲੱਖ ਯੂਥ ਬੇਰੋਜਗਾਰ ਘੁੰਮ ਰਿਹਾ ਹੈ ਅਤੇ ਇਸ ਬੇਰੋਜਗਾਰੀ ਦੇ ਕਾਰਣ ਹੀ ਪੰਜਾਬ ਵਿਚ ਲੁਟ-ਖਸੂਟ ਦੀਆਂ ਘਟਨਾਵਾਂ ਹੋ ਰਹੀਆਂ ਹਨ। ਸਾਡਾ ਯੂਥ ਨਸ਼ੇ ਦੀ ਗੰਦਗੀ ਵਿਚ ਜਾ ਰਿਹਾ ਹੈ। ਪੰਜਾਬ ਨਸ਼ੇਆਂ ਦੇ ਕਾਰਣ ਬਦਨਾਮ ਹੋ ਚੁੱਕਾ ਹੈ। ਵਿਦੇਸ਼ਾ ਵਿਚ ਵੀ ਲੋਕ ਪੰਜਾਬ ਨੂੰ ਨਸ਼ਾ ਯਾਨੀ ਚਿੱਟੇ ਦੇ ਨਾਂ ਨਾਲ ਜਾਨਣ ਲੱਗੇ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਕ੍ਰਾਈਮ ਦਾ ਗ੍ਰਾਫ ਘੱਟ ਨਹੀਂ ਰਿਹਾ ਹੈ ਅਤੇ ਇਸ ਸਰਕਾਰ ਦੇ ਰਾਜ ਵਿਚ ਘੱਟਨਾ ਵੀ ਨਹੀਂ ਹੈ। ਰੈਲੀ ਦੌਰਾਣ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋ ਐਡਵੋਕੇਟ ਵਿਨੀਤ ਮਹਾਜਨ ਉੱਤੇ ਕਰਵਾਏ ਗਏ ਹਮਲੇ ਦੀ ਵੀਡੀਓ ਵੀ ਦਿਖਾਈ ਗਈ। ਰਿੰਟੂ ਨੇ ਕਿਹਾ ਕਿ ਇਹ ਹਮਲਾ ਵਿਨੀਤ ਮਹਾਜਨ ਉੱਤੇ ਇਸ ਲਈ ਕਰਵਾਈਆਂ ਗਿਆਂ ਸੀ ਕਿ ਉਸਨੇ ਮੇਰਾ ਸਾਥ ਜੋਸ਼ੀ ਵੱਲੋ ਬਣਵਾਈ ਗਈ 50 ਹਜਾਰ ਜਾਲੀ ਵੋਟਾ ਦੇ ਮਾਮਲੇ ਵਿਚ ਉਸਦਾ ਸਾਥ ਦਿੱਤਾ ਸੀ। ਰਿੰਟੂ ਨੇ ਕਿਹਾ ਕਿ ਜੋ ਜਿਵੇ ਕਰਦਾ ਹੈ ਉਂਝ ਹੀ ਭਰਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply