ਸਮਰਾਲਾ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਅੰਦਰ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਪ੍ਰਾਇਮਰੀ ਪੱਧਰ ਦਾ ਕਵਿਤਾ ਉਚਾਰਨ ਅਤੇ ਸ਼ੁੱਧ/ਸੁੰਦਰ ਲਿਖਾਈ ਮੁਕਾਬਲਾ ਸਰਕਾਰੀ ਪ੍ਰਾਇਮਰੀ ਸਕੂਲ ਉਟਾਲਾਂ ਵਿਖੇ ਜੈਦੀਪ ਮੈਨਰੋ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਸਮਰਾਲਾ-1, ਸਮਰਾਲਾ-2, ਮਾਛੀਵਾੜਾ, ਮਾਂਗਟ, ਲੁਧਿਆਣਾ, ਦੋਰਾਹਾ ਅਤੇ ਖੰਨਾ ਬਲਾਕਾਂ ਦੇ ਬੱਚਿਆਂ ਨੇ ਭਾਗ ਲਿਆ।
ਸ਼ੁੱਧ ਅਤੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ 35 ਬੱਚਿਆਂ ਨੇ ਭਾਗ ਲਿਆ, ਜਿਸ ਪਹਿਲਾ ਸਥਾਨ ਮੂਨ ਲਾਈਟ ਪਬਲਿਕ ਸੀਨੀ: ਸੈਕੰ: ਸਕੂਲ ਹੇਡੋਂ ਬੇਟ ਦੀ ਮਨਪ੍ਰੀਤ ਕੌਰ ਨੇ ਹਾਸਲ ਕੀਤਾ, ਦੂਜਾ ਸਥਾਨ ਮਹਿਕਪ੍ਰੀਤ ਕੌਰ ਨਨਕਾਣਾ ਸਾਹਿਬ ਪਬਲਿਕ ਸੀਨੀ: ਸੈਕੰ: ਸਕੂਲ ਸਮਰਾਲਾ ਅਤੇ ਤੀਜਾ ਸਥਾਨ ਆਰਿਅਨ ਯਾਦਵ ਸਰਕਾਰੀ ਪ੍ਰਾਇਮਰੀ ਸਕੂਲ ਭਾਮੀਆਂ ਖੁਰਦ ਦੇ ਵਿਦਿਆਰਥੀ ਨੇ ਹਾਸਲ ਕੀਤਾ।ਇਸ ਤੋਂ ਇਲਾਵਾ ਮਿਲਨ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਕਟਾਣੀ ਕਲਾਂ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ।ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਨੈਸ਼ਨਲ ਅਤੇ ਸਟੇਟ ਐਵਾਰਡੀ ਸਮਸ਼ੇਰ ਸਿੰਘ ਨਾਗਰਾ ਅਤੇ ਸੁਰਿੰਦਰ ਵਰਮਾ ਨੇ ਨਿਭਾਈ।
ਕਵਿਤਾ ਉਚਾਰਨ ਮੁਕਾਬਲੇ ਵਿੱਚ ਵੀ ਇਲਾਕੇ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ 30 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਨਿੱਕੇ ਨਿੱਕੇ ਬੱਚਿਆਂ ਵਿਚਕਾਰ ਮੁਕਾਬਲਾ ਇੰਨਾ ਸਖਤ ਸੀ ਕਿ ਜੱਜਾਂ ਨੂੰ ਜੱਜਮੈਂਟ ਦੇਣ ਵਿੱਚ ਕਾਫੀ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ ਸਾਹਿਬ ਦੀ ਬੱਚੀ ਸਾਹਿਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਜਿਸ ਢੰਗ ਨਾਲ ਬੱਚੀ ਨੇ ਇਸ ਕਵਿਤਾ ਦਾ ਉਚਾਰਨ ਕੀਤਾ, ਉਸ ਬੱਚੀ ਦੇ ਸਕੂਲ ਅਧਿਆਪਕਾਂ ਨੂੰ ਦਾਦ ਦੇਣੀ ਬਣਦੀ ਸੀ।ਦੂਜਾ ਸਥਾਨ ਮਨਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਢਿੱਲਵਾਂ ਨੇ ਹਾਸਲ ਕੀਤਾ। ਤੀਸਰਾ ਸਥਾਨ ਪ੍ਰਨੀਤ ਕੌਰ ਮੂਨ ਲਾਈਟ ਪਬਲਿਕ ਸੀਨੀ: ਸੈਕੰ: ਸਕੂਲ ਹੇਡੋਂ ਬੇਟ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਹੌਸਲਾ ਵਧਾਊ ਇਨਾਮ ਗੁਰੂ ਗੋਬਿੰਦ ਸਿੰਘ ਫਿਊਚਰ ਫਾਊਂਡੇਸ਼ਨ ਸਕੂਲ ਮਾਛੀਵਾੜਾ ਦੀ ਸ਼੍ਰੇਆ ਨੇ ਹਾਸਲ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਵਿਤਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਸਖਤ ਮੁਕਾਬਲੇ ਅਤੇ ਮਿਹਨਤ ਨੂੰ ਦੇਖਦੇ ਹੋਏ ਮੰਚ ਦੇ ਸੀਨੀ: ਮੀਤ ਪ੍ਰਧਾਨ ਦਰਸ਼ਨ ਸਿੰਘ ਕੰਗ ਨੇ ਸਾਰੇ 30 ਬੱਚਿਆਂ ਨੂੰ ਆਪਣੇ ਵੱਲੋਂ 100-100 ਰੁਪਏ ਇਨਾਮ ਵਜੋਂ ਦਿੱਤੇ। ਇਨ੍ਹਾਂ ਨਿੱਕੇ ਨਿੱਕੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਵੀ ਅੱਜ ਕੱਲ ਦੀ ਤ੍ਰਾਸਦੀ ਭਰੂਣ ਹੱਤਿਆ ਅਤੇ ਦੇਸ਼ ਭਗਤੀ ਨਾਲ ਸਬੰਧਿਤ ਹੀ ਚੁਣੇ। ਜਿਨ੍ਹਾਂ ਨੂੰ ਸਭ ਨੇ ਸਲਾਹਿਆ। ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਇਲਾਕੇ ਦੇ ਪ੍ਰਸਿੱਧ ਸਾਹਿਤਕਾਰ ਅਤੇ 10 ਪੁਸਤਕਾਂ ਦੇ ਰਚੇਤਾ ਬਾਬੂ ਸਿੰਘ ਚੌਹਾਨ, ਪ੍ਰਸਿੱਧ ਗਜ਼ਲ਼ਗੋ ਜਗਦੀਸ਼ ਨੀਲੋ ਅਤੇ ਕਹਾਣੀਕਾਰ ਸੰਦੀਪ ਤਿਵਾੜੀ ਦੁਆਰਾ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਸਾਬਕਾ ਡਿਪਟੀ ਡਾਇਰੈਕਟਰ ਐਸ.ਸੀ.ਆਰ. ਟੀ. ਪ੍ਰਿੰਸੀਪਲ ਮਨੋਜ ਕੁਮਾਰ, ਸਰਕਾਰੀ ਹਾਈ ਸਕੂਲ ਉਟਾਲਾਂ ਦੇ ਮੁੱਖ ਅਧਿਆਪਕ ਮੈਡਮ ਰੇਨੂੰ ਕਲਿਆਣ, ਨਰਿੰਦਰ ਸਿੰਘ (ਸਟੇਟ ਐਵਾਰਡੀ) ਜੰਡਿਆਲੀ, ਸੁਖਰਾਮ (ਸਟੇਟ ਐਵਾਰਡੀ) ਭਾਮੀਆਂ ਖੁਰਦ, ਐਸ. ਐਮ. ਸੀ. ਚੇਅਰਮੈਨ ਸੁਖਵਿੰਦਰ ਸਿੰਘ, ਸੁਰਿੰਦਰਪਾਲ ਕੌਰ, ਸੁਰਿੰਦਰ ਕੌਰ ਦੋਨਾਂ ਸਾਬਕਾ ਟੀਚਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਇਨ੍ਹਾਂ ਨਿੱਕੇ ਨਿੱਕੇ ਬੱਚਿਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੇ ਉਹ ਸਮਾਜ ਦੇ ਚਿੰਤਤ ਵਿਸ਼ੇ ਲੈ ਕੇ ਬੋਲਦੇ ਹਨ ਸਾਨੂੰ ਇਨ੍ਹਾਂ ਬੱਚਿਆਂ ਤੋਂ ਹੀ ਪ੍ਰੇਰਣਾ ਲੈ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਅਧਿਆਪਕ ਚੇਤਨਾ ਮੰਚ ਸਮਰਾਲਾ ਵੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੇ ਤੋਰ ਰਿਹਾ ਹੈ ਅਤੇ ਇਹ ਸਾਰੇ ਪ੍ਰੋਗਰਾਮ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਹਿਯੋਗ ਨਾਲ ਕਰਵਾ ਰਿਹਾ ਹੈ। ਇਸ ਮੰਚ ਦੇ ਸਾਰੇ ਮੈਂਬਰ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਕੰਮ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਉਟਾਲਾਂ ਦੇ ਸਮੂਹ ਸਟਾਫ ਮੈਂਬਰਾਂ ਜੈਦੀਪ ਮੈਨਰੋ, ਮੈਡਮ ਸੱਤਿਆ ਕੌਰ, ਕਮਲਜੀਤ ਕੌਰ, ਸਰਬਜੀਤ ਕੌਰ, ਸੁੱਖਾ ਰਾਮ, ਗੁਰਪ੍ਰੀਤ ਕੌਰ ਵੱਲੋਂ ਮੰਚ ਨੂੰ ਪੂਰਨ ਸਹਿਯੋਗ ਦੇਣ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਦੇ ਹੋਰ ਮੈਂਬਰ ਜਿਨ੍ਹਾਂ ਵਿੱਚ ਮੰਚ ਦੇ ਸਰਪ੍ਰਸਤ ਡਾ. ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ, ਜੈਦੀਪ ਮੈਨਰੋ, ਸ਼ਿਖਾ ਮੈਨਰੋ, ਚਰਨ ਕੌਰ, ਸੰਜੀਵ ਕੁਮਾਰ ਕਲਿਆਣ, ਦਰਸ਼ਨ ਸਿੰਘ ਕੰਗ, ਸਤਿੰਦਰ ਸਿੰਘ ਸਮਰਾਲਾ, ਕਮਲਜੀਤ ਘੁੰਗਰਾਲੀ ਸਿੱਖਾਂ, ਰਾਜੇਸ਼ ਕੁਮਾਰ, ਇੰਦਰਜੀਤ ਸਿੰਘ ਕੰਗ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਮੰਚ ਦੇ ਪ੍ਰਧਾਨ ਅਤੇ ਮੰਚ ਦੇ ਸਮੂਮ ਮੈਂਬਰਾਂ ਵੱਲੋਂ ਜੇਤੂ ਬੱਚਿਆਂ ਨੂੰ ਨਗਦ ਇਨਾਮ ਅਤੇ ਮੈਡਲ ਦਿੱਤੇ ਗਏ ਅਤੇ ਸਕੂਲ ਸਟਾਫ ਉਟਾਲਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਲਈ ਸਰਟੀਫਿਕੇਟ, ਟਰਾਫੀ ਮੰਚ ਦੇ ਸਲਾਨਾ ਸਮਾਗਮ ਮੌਕੇ ਦੇਣ ਦਾ ਐਲਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੰਚ ਸੰਚਾਨ ਦੀ ਭੂਮਿਕਾ ਨਰਿੰਦਰ ਸਿੰਘ (ਸਟੇਟ ਐਵਾਰਡੀ) ਜੰਡਿਆਲੀ ਵੱਲੋਂ ਨਿਭਾਈ ਗਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media