
ਸੰਦੌੜ, 7 ਨਵੰਬਰ (ਭੱਟ ਹਰਮਿੰਦਰ ਸਿੰਘ)- ਨੇੜਲੇ ਪਿੰਡ ਖ਼ੁਰਦ ਵਿਖੇ ਖ਼ੂੰਖ਼ਾਰ ਆਵਾਰਾ ਕੁੱਤਿਆਂ ਵੱਲੋਂ ਗਉਂ ਨੂੰ ਬੂਰੀ ਤਰਾਂ ਵੱਢ ਵੱਢ ਕੇ ਅੱਧ ਮਰਾ ਕਰ ਦਿੱਤਾ ਗਿਆ, ਜਿਸ ਨੂੰ ਮੁਸਲਿਮ ਧਰਮ ਨਾਲ ਸੰਬੰਧਿਤ ਲੋਕਾਂ ਵੱਲੋਂ ਉਸ ਜ਼ਖਮੀ ਗਉਂ ਨੂੰ ਬਚਾਉਣ ਲਈ ਇਲਾਜ ਕਰਵਾਇਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਮੀਲ ਅਹਿਮਦ ਨੇ ਦੱਸਿਆ ਕੇ ਆਵਾਰਾ ਕੁੱਤਿਆਂ ਵੱਲੋਂ ਪਿੰਡ ਖ਼ੁਰਦ ਵਿਚ ਹੀ ਬਸ ਅੱਡੇ ਕੋਲ ਜ਼ਖਮੀ ਕਰ ਦਿੱਤਾ ਗਿਆ ਸੀ। ਗਊ ਨੂੰ ਕੋਲ ਦੇ ਦੁਕਾਨਦਾਰਾਂ ਵੱਲੋਂ ਬਚਾਉਣ ਲਈ ਅਤੇ ਉਸ ਦਾ ਇਲਾਜ ਅਤੇ ਅੱਗੇ ਚਾਰਾ ਵੀ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਈ ਗਉਂ ਸੰਭਾਲ ਸੰਸਥਾਵਾਂ ਨੂੰ ਵੀ ਫ਼ੋਨ ਕਰ ਕੇ ਸੂਚਿਤ ਕੀਤਾ ਗਿਆ, ਪਰ ਕਿਸੇ ਨੇ ਵੀ ਕੋਈ ਸਾਰਥਿਕ ਜੁਆਬ ਨਾ ਦਿੱਤਾ ਉਨ੍ਹਾਂ ਅਫ਼ਸੋਸ ਜਤਾਉਂਦਿਆਂ ਗਿਆ ਕਿ ਗਉਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨੂੰ ਸਾਡੇ ਧਰਮ ਵੱਲੋਂ ਵੀ ਸਵੀਕਾਰ ਕੀਤਾ ਜਾਂਦਾ ਹੈ।ਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਧਰਮ ਦੇ ਨਾਮ ਤੇ ਵਿਵਾਦ ਖੜ੍ਹਾ ਕਰ ਦਿੱਤਾ ਜਾਂਦਾ ਹੈ ਉਨ੍ਹਾਂ ਸਰਕਾਰ ਅਤੇ ਗਉਂ ਸੇਵਾ ਸੰਭਾਲ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਆਵਾਰਾ ਘੁੰਮ ਰਹੀਆਂ ਗਊਆਂ ਦੀ ਰੱਖਿਆ ਅਤੇ ਸਾਂਭ ਸੰਭਾਲ ਲਈ ਚਿੰਤਾ ਪ੍ਰਗਟਾਉਣ ਅਤੇ ਆਵਾਰਾ ਖ਼ੂੰਖ਼ਾਰ ਕੁੱਤਿਆਂ ਤੇ ਕਿਸੇ ਨਾ ਕਿਸੇ ਤਰਾਂ ਨੱਥ ਪਾਈ ਜਾਵੇ ਤਾਂ ਕਿ ਬੇਜ਼ਬਾਨ ਹੋਰ ਭੋਲੇ ਜਾਨਵਰ ਅਤੇ ਖ਼ਾਸਕਰ ਬੱਚਿਆਂ ਦੇ ਜੀਵਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਮੁਹੰਮਦ ਸਾਕਿਰ, ਮੁਹੰਮਦ ਅਸ਼ਰਫ਼, ਮੁਹੰਮਦ ਵਾਰੇ ਸਾਹ ਤੋਂ ਇਲਾਵਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media