Wednesday, October 7, 2026

ਜਨਰਲ ਸ਼੍ਰੇਣੀ ਦੇ ਲੋਕਾਂ ਨੇ ਸੰਘਰਸ਼ ਨੂੰ ਕੀਤਾ ਤੇਜ਼

ppn0711201608
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਜਨਰਲ ਸ਼੍ਰਣੀ ਵੈਲਫਅਰ ਫੈਡਰੇਸ਼ਨ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਸ਼ਹਿਰ ਅਤੇ ਆਲੇ ਦੁਆਲੇ ਦੇ ਸਹਿਰਾਂ ਅਤੇ ਪਿੰਡਾਂ ਦ ਵਾਸੀ ਜਨਰਲ ਸ਼੍ਰੇਣੀ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਬੀਤੇ ਲੰਬੇ ਸਮੇਂ ਦੌਰਾਨ ਰਾਜ ਦੀਆਂ ਸਰਕਾਰਾਂ ਨੇ ਹਰ ਵਾਰ ਜਨਰਲ ਸ਼੍ਰੇਣੀ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਕਦੇ ਵੀ ਜਨਰਲ ਸ਼੍ਰੇਣੀ ਦੇ ਲੋਕਾਂ ਦੀਆਂ ਮੰਗਾਂ ਵੱਲ ਕਿਸੇ ਵੀ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅਣਵੇਖਿਆ ਕੀਤਾ ਜਾਂਦਾ ਰਿਹਾ ਹੈ। ਜਿਸ ਕਾਰਨ ਜਨਰਲ ਸ਼੍ਰੇਣੀ ਦੇ ਲੋਕ ਵਰ੍ਹਿਆਂ ਤੋਂ ਬੇਰੁਜ਼ਗਾਰੀ ਅਤੇ ਵੱਧ ਰਹੀ ਮੰਹਿਗਾਈ ਦੇ ਬੋਝ ਹੇਠਾਂ ਦਬਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਨਰਲ ਸ਼੍ਰੇਣੀ ਦੇ ਲੋਕਾਂ ਨੂੰ ਅਣਵੇਖਿਆ ਕੀਤੇ ਜਾਣ ਅਤੇ ਉਨ੍ਹਾਂ ਦੇ ਨਾਲ ਹੋਣ ਵਾਲੀ ਧੱਕੇਸ਼ਾਹੀ ਨੂੰ ਵੇਖਦੇ ਹੋਏ ਸ਼੍ਰੇਦੀ ਦੇ ਲੋਕਾਂ ਨੇ ਸੰਘਰਸ਼ ਦਾ ਰਸਤਾ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੇਕਰ ਜਨਰਲ ਸ਼੍ਰੇਣੀ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਸੰਰਘਸ਼ ਹੋਰ ਤੇਜ਼ ਕੀਤਾ ਜਾਵੇਗਾ। ਫੈਡਰੇਸ਼ਨ ਦੇ ਅਹੁੱਦੇਦਾਰਾਂ ਨੇ ਦੱਸਿਆ ਕਿ ਫੈਡਰੇਸ਼ਨ ਵੱਲੋਂ ਹਰ ਬੁੱਧਵਾਰ ਅਤੇ ਐਤਵਾਰ ਦੀ ਸ਼ਾਮ ਨੂੰ ਸ਼ਹਿਰ ਦੇ ਹਰ ਮੁਹੱਲੇ ਅਤੇ ਵਾਰਡ ਵਿਚ ਨੁਕੜ ਮੀਟਿੰਗ ਅਤੇ ਜਨਸਭਾ ਕੀਤੀ ਜਾਵੇਗੀ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਫੈਡਰੇਸ਼ਨ ਦੇ ਨਾਲ ਜੋੜਿਆ ਜਾਵੇਗਾ, ਹਰ ਮਹੀਨੇ ਦੇ ਦੂਸਰੇ ਅਤੇ ਚੋਥੇ ਐਤਵਾਰ ਨੂੰ ਸ਼ਹਿਰ ਵਾਸੀਆਂ ਦੀ ਸਮੂਹਿਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਸ਼ਾਮ 4 ਵਜੇ ਹੋਵੇਗੀ। ਹਰ ਵਾਰਡ ਅਤੇ ਮੁਹੱਲੇ ਤੋਂ ਵੱਡੀ ਗਿਣਤੀ ਿਵਚ ਲੋਕਾਂ ਨੂੰ ਜੋੜਕੇ ਵਾਰਡ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਜਨਰਲ ਸ਼੍ਰੇਦੀ ਦੇ ਲੋਕਾਂ ਨੂੰ ਆ ਰਹੀਆਂ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿਲਾਂ ਵਿਚ ਲਗਾਤਾਰ ਨਜਾਇਜ਼ ਰੂਪ ਨਾਲ ਹੋ ਰਹੇ ਵਾਧੇ ਨੂੰ ਰੋਕਣਾ ਅਤੇ ਬਿਲਾਂ ਵਿਚ ਨਜਾਇਜ਼ ਰੂਪ ਨਾਲ ਥੋਪੇ ਜਾ ਰਹੇ ਟੈਕਸ ਵਾਪਸ ਕਰਵਾਉਣ ਲਈ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ, ਹੋਰਨਾਂ ਵਰਗਾਂ ਦੀ ਤਰ੍ਹਾਂ ਜਨਰਲ ਵਰਗ ਦੇ ਲੋਕਾਂ ਨੂੰ ਵੀ ਸੀਵਰੇਜ਼ ਅਤੇ ਪਾਣੀ ਦਾ ਬਿਲ ਮਾਫ਼ ਕਰਵਾਇਆ ਜਾਵੇਗਾ, ਸਿਹਤ ਸੁਵਿਧਾਵਾਂ ਜਨਰਲ ਵਰਗ ਦੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ, ਜ਼ਰੂਰਤਮੰਦਾਂ ਨੂੰ ਨਿਜੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਇਲਾਜ ਦੇ ਲਈ ਹਰ ਸਹਿਯੋਗ ਕੀਤਾ ਜਾਵੇਗਾ, ਮਿਹਨਤੀ ਅਤੇ ਹੋਨਹਾਰ ਜਨਰਲ ਵਰਗ ਦੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਫੀਸ, ਸਿੱਖਿਆ ਅਤੇ ਮੁਫ਼ਤ ਟਿਊਸ਼ਨ ਮੁਹੱਇਆ ਕਰਵਾਈ ਜਾਵੇਗੀ, ਸੰਘਰਸ਼  ਕਰਕੇ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ  ਕਿ ਹੋਰਨਾਂ ਵਰਗਾਂ ਦੇ ਵਿਦਿਆਰਥੀਆਂ ਦੀ ਤਰ੍ਹਾਂ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰੇ ਅਤੇ ਦੂਸਰੇ ਵਿਦਿਆਰਥੀਆਂ ਦੀ ਤਰ੍ਹਾਂ ਸਰਕਾਰੀ ਨੌਕਰੀਆਂ ਦੇ ਫਾਰਮ ਭਰਦੇ ਸਮੇਂ ਫੀਸ ਵਿਚ ਛੂਟ ਦਿੱਤੀ ਜਾਵੇ, ਸਰਕਾਰੀ ਨੌਕਰੀ ਅਤੇ ਹੋਰ ਸੁਵਿਧਾਵਾਂ ਵਿਚ ਮੈਰਿਟ ਨੂੰ ਪਹਿਲ ਦਿੱਤੀ ਜਾਵੇ ਨਾਕਿ ਜਾਤੀ ਵਿਸ਼ੇਸ਼ ਨੂੰ।
ਇਸ ਮੌਕੇ ਹਾਜ਼ਰ ਲੋਕਾਂ ਨੇ ਸ਼ਹਿਰ ਵਿਚ ਰਹਿੰਦੇ ਜਨਰਲ ਸ਼੍ਰੇਣੀ ਦੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਕਿ ਵਿਧਾਨਸਭਾ ਚੋਣਾਂ ਵਿਚ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਮੋਰਚਾ ਖੋਲਿਆ ਜਾ ਸਕੇ। ਜਨਰਲ ਸ਼੍ਰੇਣੀ ਦੇ ਲੋਕਾਂ ਨੇ ਦੱਸਿਆ ਕਿ ਸ਼੍ਰੇਣੀ ਦੀ ਅਗਲੀ ਮੀਟਿੰਗ 9 ਨਵੰਬਰ ਬੁੱਧਵਾਰ ਨੂੰ ਸ਼ਾਮ 5.30 ਵਜੇ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਸਫ਼ਲ ਮਾਡਲ ਸਕੂਲ ਫਾਜ਼ਿਲਕਾ ਵਿਚ ਹੋਵੇਗੀ। ਇਸ ਮੌਕੇ ਵਿਨੀਤ ਅਰੋੜਾ, ਬਿਟੂ ਸੇਤੀਆ, ਪਾਰਸ ਮੰਹਦੀਰਤਾ, ਸੁਭਾਸ਼ ਮਦਾਨ, ਸ਼ੇਰੀ ਲੂਨਾ, ਕ੍ਰਿਸ਼ਨ ਲਾਲ ਉਪਨੇਜਾ, ਸੰਦੀਪ ਸਚਦੇਵਾ, ਗੋਰਵ ਦਾਵੜਾ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply