Wednesday, October 7, 2026

ਕਾਰਤਿਕ ਮਹੀਨੇ ਦੇ ਮੌਕੇ ਤੇ ਕੱਢੀ ਪ੍ਰਭਾਤ ਫੇਰੀ

ppn0711201607
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਸ਼੍ਰੀ ਰਾਮ ਮੰਦਰ ਫਾਜ਼ਿਲਕਾ ਵੱਲੋਂ ਕਾਰਤਿਕ ਮਹੀਨੇ ਦੇ ਮੌਕੇ ਤੇ ਅੰਜ ਸ਼ਹਿਰ ਵਿਚ ਪ੍ਰਭਾਤਫੇਰੀ ਸ਼ੁਰੂ ਕੀਤੀ ਗਈ। ਵੱਖ ਵੱਖ ਝਾਕੀਆਂ ਦ ਨਾਲ ਇਹ ਪ੍ਰਭਾਤਫੇਰੀ ਰਾਮ ਮੰਦਰ ਤੋਂ ਸ਼ੁਰੂ ਹੋਕੇ ਦਾਵੜਾ ਗਲੀ, ਸਚਦੇਵਾ ਗਲੀ, ਕੈਲਾਸ਼ ਨਗਰ ਵਿਚ ਕੱਢੀ ਗਈ। ਰਾਮ ਧੁਨ ਦੇ ਨਾਲ ਲੋਕਾਂ ਨੇ ਪ੍ਰਭਾਤਫੇਰੀ ਦੇ ਨਾਲ ਚਲਣ ਵਾਲੇ ਸ਼ਰਧਾਲੂਆਂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਮਿਠਾਈ ਦਾ ਪ੍ਰਸਾਦ ਵੰਡਿਆ। ਮੰਦਰ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਾਮਰਾ ਨੇ ਦੱਸਿਆ ਕਿ ਇਹ ਪ੍ਰਭਾਤਫੇਰੀ 7 ਤੋਂ 11 ਨਵੰਬਰ ਤੱਕ ਸ਼ਹਿਰ ਦੇ ਵੱਖ ਵੱਖ ਮੁਹੱਲੇ ਤੋਂ ਕੱਢੀ ਜਾਵੇਗੀ। ਪ੍ਰਭਾਤਫੇਰੀ ਵਿਚ ਸ਼ਾਮ ਲਾਲ, ਰਵੀ ਸ਼ਰਮਾ, ਰਤਨ ਲਾਲ ਕਟਾਰੀਆ, ਸ਼ਾਮ ਲਾਲ ਵਾਟਸ, ਨੱਥੂ ਰਾਮ ਸ਼ਰਮਾ ਅਤੇ ਹੋਰ ਸ਼ਾਮਲ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply