Saturday, October 10, 2026

ਖ਼ਾਲਸਾ ਕਾਲਜ ਵਿਖੇ ‘ਵਾਤਾਵਰਣ ਦੀ ਤਬਦੀਲੀ ਦਾ ਪੌਦਿਆਂ ਦੇ ਟਿਕਾਊ ਵਿਕਾਸ ‘ਤੇ ਅਸਰ’ ਬਾਰੇੇ ਸੈਮੀਨਾਰ

ppn0711201616ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਵਿੱਚ ਬੌਟੇਨੀਕਲ ਸੋਸਾਇਟੀ ਅਤੇ ਬੌਟਨੀ ਵਿਭਾਗ ਵੱਲੋਂ ਬੀਤੇ ਦਿਨੀਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ‘ਵਾਤਾਵਰਣ ਦੀ ਤਬਦੀਲੀ ਦਾ ਪੌਦਿਆਂ ਦੇ ਟਿਕਾਊ ਵਿਕਾਸ ‘ਤੇ ਅਸਰ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਨਸਪਤੀ ਅਤੇ ਵਾਤਾਵਰਣ ਵਿਭਾਗ ਦੇ ਪ੍ਰੋ: ਡਾ. ਰੇਨੂ ਭਾਰਦਵਾਜ਼ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਭਾਰਦਵਾਜ ਨੇ ਵਿਦਿਆਰਥੀਆਂ ਨੂੰ ਪੌਦਿਆਂ ਵਿੱਚ ਵਾਤਾਵਰਣ ਦੀ ਤਬਦੀਲੀ ਨੂੰ ਸਹਿਣ ਕਰਨ ਲਈ ਤਨਾਵ ਪ੍ਰਤੀਰੋਧਕ ਤਰੀਕੇ ਵਿਕਸਿਤ ਕਰਨ ਬਾਰੇ ਜਾਣਕਾਰੀ ਦਿੱਤੀ।ਜਿਸ ਵਿੱਚ ਉਨ੍ਹਾਂ ਨੇ ਪੌਦਿਆਂ ਵਿੱਚ ਜੈਨੇਟਿਕ ਬਨਾਵਟ, ਪਲਾਂਟ ਬਰੀਡਿੰਗ ਅਤੇ ਪਲਾਂਟ ਗਰੋਥ ਹਾਰਮੋਨਜ਼ ਵਿਸ਼ੇ ਵਿੱਚ ਹੋ ਰਹੀਆਂ ਨਵੀਆਂ ਖੋਜ਼ਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਡਾ. ਭਾਰਦਵਾਜ਼ ਤੇ ਹੋਰਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਦਿੱਤੇ ਜਾਂਦੇ ਗਿਆਨ ਤੋਂ ਇਲਾਵਾ ਅਜਿਹੇ ਸੈਮੀਨਾਰ ਤੇ ਹੋਰ ਗਤੀਵਿਧੀਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਦੇ ਇਸ ਯੁੱਗ ਵਿੱਚ ਹਰੇਕ ਮਨੁੱਖ ਨੂੰ ਸਮੇਂ ਦਾ ਹਾਣੀ ਬਣਨਾ ਬਹੁਤ ਜਰੂਰੀ ਹੈ ਅਤੇ ਅਜਿਹਾ ਤਾਂ ਹੀ ਮੁਮਕਿਨ ਹੋ ਸਕਦਾ ਹੈ ਜੇਕਰ ਵਿਦਿਆਰਥੀਆਂ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਵਰਕਸ਼ਾਪਾਂ, ਸਮਾਰੋਹਾਂ ਦਾ ਹਿੱਸਾ ਬਣਨ।ਉਨ੍ਹਾਂ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਹਰੇਕ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੌਟਨੀ ਵਿਭਾਗ ਦੇ ਮੁੱਖੀ ਪ੍ਰੋ: ਕਿਰਨਦੀਪ ਕੌਰ ਹੁੰਦਲ, ਪ੍ਰੋ: ਕੁਲਬੀਰ ਕੌਰ, ਡਾ. ਨਵਕਿਰਨ ਰੰਧਾਵਾ, ਡਾ. ਹਰਜਿੰਦਰ ਸਿੰਘ, ਡਾ. ਰਮਿੰਦਰ ਸਿੰਘ, ਡਾ. ਮੱਧੂ  ਆਦਿ ਮੌਜ਼ੂਦ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply