ਪੱਟੀ, 7 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ) – ਚੌਂਕ ਕਾਜ਼ੀਆ ਵਾਲਾ ਪੱਟੀ ਵਿਖੇ ਮਹੁੱਲਾ ਵਾਸੀਆਂ ਵੱਲੋਂ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਨਾਲ ਕਰਵਾਇਆ ਗਿਆ।ਜੋਤੀ ਪ੍ਰਚੰਡ ਕਰਨ ਉਪਰੰਤ ਜਾਗਰਣ ਦੀ ਸ਼ੁਰੂਆਤ ਹੋਈ। ਭਜਨ ਮੰਡਲੀਆਂ ਵੱਲੋਂ ਗਣੇਸ਼ ਵੰਦਨਾ ਗਾਉਣ ਉਪਰੰਤ ਭਗਵਤੀ ਜਾਗਰਣ ਸ਼ੁਰੂ ਹੋਇਆ। ਪ੍ਰਸਿਧ ਕਲਾਕਾਰ ਰੇਨੂੰ ਬਾਲਾ ਨੇ ਸੰਗਤਾਂ ਨੂੰ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਨਿਹਾਲ ਕੀਤਾ।ਮਾਤਾ ਰਾਣੀ ਦਾ ਲੰਗਰ ਭੰਡਾਰਾ ਅਤੁੱਟ ਵਰਤਿਆ ਗਿਆ।ਇਸ ਮੌਕੇ ਦਵਿੰਦਰ ਕੁਮਾਰ, ਡਿੰਪਲ ਕੁਮਾਰ, ਜਗਦੀਪ ਸਿੰਘ ਸੋਨੂੰ, ਭੁਪਿੰਦਰ ਸਿੰਘ ਭਿੰਦਾ, ਇੰਦਰਜੀਤ ਸਿੰਘ ਲਾਡਾ, ਡਾ. ਲਾਡੀ, ਪੰਡਤ ਸਤ ਨਰਾਇਣ, ਚਾਨਣ ਸਿੰਘ, ਹਰਜਿੰਦਰ ਸਿੰਘ ਪੱਪੂ, ਰਾਮਾ ਵਪਾਰੀ, ਰਵੀ, ਟਿੰਕੂ, ਕੰਵਲ ਕੁਮਾਰ ਨੀਟੂ, ਪ੍ਰਤਾਪ ਸਿੰਘ, ਟੋਨੀ ਸ਼ਰਮਾ, ਦੀਪਕ ਕੁਮਾਰ, ਨਿਤਨ ਕਪਾਹੀ, ਲੱਕੀ, ਰਵਿੰਦਰ ਸਿੰਘ ਸਹਿਗਲ, ਗੁਰਮੀਤ ਗਾਂਧੀ, ਅਜੈਬ ਸਿੰਘ, ਕੁਲਦੀਪ ਬੇਦੀ ਮਿੰਟੂ, ਰਸ਼ਪਾਲ ਬੇਦੀ, ਵਿਸ਼ਾਲ, ਪਰਦੀਪ ਕੁਮਾਰ ਬਿੱਟੂ, ਤਰੁਣ ਕਪੂਰ, ਰਿੰਕੂ, ਕੇ ਕੇ ਬਿੱਟੂ, ਡਾ. ਸੁਨੀਲ ਪੁਰੀ, ਡਾ.ਸੰਨੀ ਪਾਠਕ, ਜਸਬੀਰ ਸੋਢੀ, ਮੋਨੂੰ ਸੋਢੀ ਅਤੇ ਸਮੂਹ ਮਹੁੱਲਾ ਵਾਸੀ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media