ਪੱਟੀ, 7 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ) – ਸ੍ਰੀ ਬਾਲਾ ਜੀ ਦਾ ਸਤਸੰਗ ਮਲਹੋਤਰਾ ਪਰਿਵਾਰ ਦੇ ਗ੍ਰਹਿ ਵੱਡੀ ਮੰਡੀ ਪੱਟੀ ਵਿਖੇ ਬਾਊ ਵਿਜੇ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਵਿਜੇ ਕੁਮਾਰ ਵੱਲੋਂ ਗ੍ਰਣੇਸ਼ ਵੰਦਨਾ ਗਾਉਣ ਉਪਰੰਤ ਬਾਲਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਬਾਲਾ ਜੀ ਭੇਟਾਂ ਗਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਜਗਮੋਹਣ ਮਲਹੋਤਰਾ ਨੇ ਦੱਸਿਆ ਕਿ ਬਾਲਾ ਜੀ ਦੀ ਕਿਰਪਾ ਨਾਲ ਸਾਡੇ ਕੰਮ ਕਾਜ਼ ਪੂਰੀ ਤਰਾਂ ਨਾਲ ਸਫਲ ਸਿਧ ਹੋ ਰਹੇ ਹਨ।ਅੰਤ ਵਿਚ ਆਰਤੀ ਉਪਰੰਤ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮਨੀਸ਼ ਕੁਮਾਰ, ਲਾਡੀ, ਦੀਪਕ ਕੁਮਾਰ, ਅਸ਼ਵਨੀ ਕੁਮਾਰ ਰਿੰਕਾ, ਸੰਜੀਵ ਜੈਨ, ਕੇ ਕੇ ਬਿੱਟੂ, ਪਰਦੀਪ ਕੁਮਾਰ, ਰਸ਼ਪਾਲ ਬੇਦੀ, ਜਗਮੋਹਣ ਮਲਹੋਤਰਾ ਆਦਿ ਹੋਰ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media