Monday, July 20, 2026

ਜੈਤੋਸਰਜਾ ਦੇ ਵਿਦਿਆਰਥੀਆਂ ਨੇ ਤਮਾਕੂ ਦਾ ਸੇਵਨ ਨਾ ਕਰਨ ਦਾ ਲਿਆ ਪ੍ਰਣ

ਕੈਸਰ ਦੇ ਖਾਤਮੇ ਲਈ ਤਮਾਕੂ ਦੀ ਵਿਕਰੀ ਤੇ ਲੱਗੇ ਪਾਬੰਦੀ – ਪ੍ਰਿੰਸੀਪਲ ਭਾਰਤ ਭੂਸਨ

PPN310518

ਬਟਾਲਾ, 31 ਮਈ(ਨਰਿੰਦਰ ਸਿੰਘ ਬਰਨਾਲ) – ਤਮਾਕੂ ਦੇ ਮਾੜੇ ਪ੍ਰਭਾਵਾਂ ਤੇ ਖਾਸ ਕਰਕੇ ਕੈਸਰ ਵਰਗੇ ਮਾਰੂ ਰੋਗਾਂ ਦੀ ਜੜ ਤਮਾਕੂ ਬਾਰੇ ਬੀਤੇ ਦਿਨੀ ਵਿਸਵ ਭਰ ਵਿਚ ਤਮਾਕੂ ਦਾ ਸੇਵਨ ਨਾ ਕਰਨ ਤੇ ਇਸ ਦੇ ਮਾਰੂ ਪ੍ਰਭਾਂਵਾਂ ਤੋ ਜਾਣੂ ਕਰਵਾਉਣ ਹਿਤ ਪੰਜਾਬ ਦੇ ਸਿਖਿਆ ਵਿਭਾਂਗ ਵੱਲੋ ਪੰਜਾਬ ਭਰ ਦੇ ਸਕੂਲਾਂ ਵਿਚ ਤਮਾਕੂ ਵਿਰੋਧੀ ਦਿਵਸ ਮਨਾਇਆ ਗਿਆ ਇਸ ਹੀ ਲੜੀ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਤਮਾਕੂ ਵਿਰੋਧੀ ਦਿਵਸ ਮਨਾਇਆ ਗਿਆ। ਬੀੜੀ ਸਿਗਰਟ, ਤਮਾਕੂ ਦੇ ਬੁਰੇ ਪ੍ਰਭਾਵਾ ਨੂੰ ਦਰਸਾਉਦੀ ਸਕਿੱਟ ਸਕੂਲ ਦੇ ਵਿਦਿਆਰਥੀਆਂ ਵੱਲੋ ਪੇਸ ਕੀਤੀ ਗਈ। ਸ੍ਰੀ ਪ੍ਰੇਮਪਾਲ ਅੰਗਰੇਜੀ ਮਾਸਟਰ ਵੱਲੋ ਤਿਆਰ ਕਰਵਾਈ ਦੱਸਿਆ ਗਿਆ ਸੀ ਕਿ ਇੱਕ ਪੜਾਈ ਵਿਚ ਲਾਇਕ ਬੱਚਾ ਕਿਵੇ ਆਪਣੀ ਜਿੰਦਗੀ ਬਰਬਾਦ ਕਰ ਲੈਦਾ ਹੈ ਤੇ ਅਖੀਰ ਕੈਸਰ ਦੀ ਲਪੇਟ ਵਿਚ ਆ ਕੇ ਆਪਣੀ ਜਿੰਗਦੀ ਗਵਾ ਬੈਠਦਾ ਹੈ। ਵਿਦਿਆਰਥੀਆ ਵੱਲੋ ਪੇਸਕਾਰੀ ਨੂੰ ਪੂਰੀ ਇਕਾਗਤਾ ਨਾਲ ਦੇਖਿਆ ਗਿਆ? ਇਸ ਤਮਾਕੂ ਵਿਰੋਧੀ ਦਿਵਸ ਵਿਚ ਸਕੂਲ ਪ੍ਰਿੰਸੀਪਲ ਸ੍ਰੀ ਭਾਰਤ ਭੂਸਨ ਨੇ ਸੰਬੋਧਨ ਕਰਦਿਆ ਕਿਹਾ ਕਿ ਤਮਾਕੂ ਦਾ ਜਿਆਦਾ ਅਸਰ ਫੇਫੜਿਆਂ ਤੇ ਪੈਦਾ ਹੈ ਸਮਾਜ ਵਿਚ ਫੇਫੜਿਆਂ ਦਾ ਕੈਸਰ ਇਸੇ ਕਰਕੇ ਵਧਿਆ ਹੈ? ਇਸ ਤੋ ਇਲਾਵਾ ਮੁੰਹ ਦਾ ਕੈਸਰ,ਗੁਰਦਿਆਂ ਦਾ ਕੈਸਰ, ਪੇਟ ਦਾ ਕੈਸਰ ਹੋਣ ਕਾਰਨ ਵੀ ਤਮਾਕੂ ਹੀ ਹੁੰਦਾ ਹੈ। ਅਖੀਰ ਵਿਚ ਸਾਰੇ ਸਟਾਂਫ ਮੈਬਰਾਂ ਤੇ ਵਿਦਿਆਰਥੀਆਂ ਵੱਲੋ ਤਮਾਕੂ ਦਾ ਸੇਵਨ ਨਾ ਕਰਨ ਸਹੁੰ ਚੁੱਕੀ ਗਈ, ਇਸ ਮੌਕੇ ਪ੍ਰਿੰਸੀਪਲ ਭਾਂਰਤ ਭੂਸਨ ਤੋ ਇਲਾਵਾ ਲਖਵਿੰਦਰ ਸਿੰਘ ਢਿਲੋ,ਸਾਮ ਕੁਮਾਰ, ਨੀਰੂ ਬਾਲਾ, ਪਰਦੀਪ ਕੌਰ, ਅਮਨ, ਸੰਪੂਰਨ ਸਿੰਘ, ਪਰਜਮੀਤ ਸਿੰਘ, ਗੁਰਭੇਜ ਸਿਘ, ਹਰਪ੍ਰੀਤ ਸਿਘ, ਅਜਮੇਰ ਸਿੰਘ, ਪਰਮਪਰੀਤ ਸਿੰਘ, ਹਰਜਿੰਦਰ ਕੌਰ, ਰਜਿੰਦਰ ਕੌਰ, ਪ੍ਰਮਜੀਤ ਕੌਰ,ਨਰੇਸ ਕੁਮਾਰੀ, ਰਜਵੰਤ ਕੌਰ, ਮਨਦੀਪ ਕੌਰ, ਵਨੀਤਾ ਠੁਕਰਾਲ, ਮਨਪ੍ਰੀਤ ਕੌਰ, ਲਵਲੀ ਸੰਦਲ, ਗੁਰਦੀਸ ਕੌਰ, ਆਦਿ ਸਟਾਫ  ਮੈਬਰ ਹਾਜਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply