ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਸਬੰਧੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ (ਮਨਿਸਟੀਰੀਅਲ ਸਟਾਫ਼) ਕਰਮਚਾਰੀ ਯੂਨੀਅਨ ਦੀ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਕਰਮਚਾਰੀਆਂ ਵੱਲੋਂ ਹੜ੍ਹਤਾਲ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਦਫਤਰ, ਐਸ.ਡੀ.ਐਮ ਦਫਤਰ, ਤਹਿਸੀਲ ਦਫਤਰ ਦੇ ਕਰਮਚਾਰੀਆਂ ਨੇ ਅੱਜ ਹੜਤਾਲ ਵਿਚ ਹਿੱਸਾ ਲਿਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਰਮਚਾਰੀਆਂ ਤੋਂ ਹੱਦ ਤੋਂ ਜਿਆਦਾ ਕੰਮ ਲੈਕੇ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੌਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਧਰਨੇ ਦੇ ਕੇ ਅਤੇ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਅਤੇ ਇੱਥੋਂ ਤੱਕ ਕਿ ਉੱਚ ਅਧਿਕਾਰੀਆਂ ਦੇ ਨਾਲ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਜਿਸ ਕਾਰਨ ਅੱਜ ਯੂਨੀਅਨ ਮੈਂਬਰਾਂ ਨੂੰ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਵਿਚ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਣਾ ਪੈ ਰਿਹਾ ਹੈ।ੳਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਮੈਂਬਰਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਜਦੋੋਂ ਤੱਕ ਪੰਜਾਬ ਸਰਕਾਰ ਵੱਲੋੋਂ ਯੂਨੀਅਨ ਦੀ ਮੰਗਾਂ ਪੁਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋੋਂ ਤੱਕ ਯੂਨੀਅਨ ਵੱਲੋਂ ਆਪਣਾ ਸੰਘਰਸ਼ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ 9 ਨਵੰਬਰ ਨੂੰ ਰੋਸ਼ ਰੈਲੀ ਕੀਤੀ ਜਾਵੇਗੀ।
ਇਸ ਮੋੋਕੇ ਯੂਨੀਅਨ ਦੇ ਸੂਪਡੇਂਟ ਮਨਜੀਤ ਸਿੰਘ, ਜਸਵਿੰਦਰ ਕੋੋਰ, ਜਿਲਾ ਸਕੱਤਰ ਮਨੋਹਰ ਸਚਦੇਵਾ, ਜਿਲਾ ਪ੍ਰੈਸ ਸਕੱਤਰ ਅੰਕੁਰ ਸ਼ਰਮਾ, ਪ੍ਰਦੀਪ ਕੁਮਾਰ ਗਖੜ, ਸੰਦੀਪ ਚੁੱਘ, ਅਵਿਨਾਸ਼ ਚੰਦਰ, ਗਣੇਸ਼ ਸ਼ਰਮਾ, ਅੰਜੂ ਬਾਲਾ, ਪ੍ਰਦੀਪ ਸ਼ਰਮਾ, ਜਗਦੀਸ਼ ਕੁਮਾਰ, ਵਿਦਿਆ ਰਾਣੀ, ਸ਼ਕੁੰਤਲਾ ਕੁਮਾਰੀ, ਸੰਦੀਪ ਕੁਮਾਰ, ਨਰਿੰਦਰ ਕੁਮਾਰ, ਪ੍ਰਕਾਸ਼ ਅਰੋੋੜਾ, ਅਸ਼ੋਕ ਕੁਮਾਰ, ਇੰਦਰਜੀਤ ਸਿੰਘ, ਸੋਹਨ ਲਾਲ, ਮਹਿੰਦਰ ਪਾਲ, ਵੇਦ ਪ੍ਰਕਾਸ਼, ਭਾਰਤ ਭੁਸ਼ਣ, ਅਮਿਤ ਧਮੀਜਾ, ਹਨੀ ਸਿੰਘ, ਲਖਬੀਰ ਸਿੰਘ, ਅਨਿਲ ਗੋਇਲ, ਸੁਭਾਸ਼ ਚੰਦਰ, ਸੁਖਚੈਨ ਸਿੰਘ, ਰੋਹਿਤ ਸਚਦੇਵਾ,ਜਸਵਿੰਦਰ ਸਿੰਘ, ਪ੍ਰਿੰਸ ਕੁਮਾਰ, ਗਗਨਦੀਪ ਭਾਟੀਆ, ਸੰਦੀਪ ਸਿੰਘ, ਅਰਪਿਤ ਬੱਤਰਾ,ਜਸਬੀਰ ਸਿੰਘ, ਗੁਲਸ਼ਨ ਰਾਏ, ਰਮੇਸ਼ ਧੀਂਗੜਾ, ਆਸ਼ੂ, ਨੀਲਮ ਰਾਣੀ, ਮਾਲਤੀ ਅਰੋੜਾ, ਸੰਦੀਪ ਕੋਰ, ਮਨਪ੍ਰੀਤ ਕੋਰ, ਅੰਜੂ ਬਾਲਾ ਅਤੇ ਹੋਰ ਯੂਨੀਅਨ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media