ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ): ਗੋਪਾਸ਼ਟਮੀ ਤਿਓਹਾਰ ਦੇ ਮੌਕੇ ਤੇ ਗਊ ਰਕਸ਼ਨੀ ਸਭਾ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਗਊਸ਼ਾਲਾ ਵਿਚ ਹਵਨ ਯੱਗ ਕਰਵਾਇਆ ਗਿਆ। ਪ੍ਰੋਗਰਾਮ ਵਿਚ ਦੇਸ ਰਾਜ ਧੂੜੀਆ, ਦੀਨਾ ਨਾਥ ਸਚਦੇਵਾ, ਅਸ਼ੋਕ ਗੁਲਬਧਰ, ਦਵਿੰਦਰ ਸਚਦੇਵਾ, ਸੁਭਾਸ਼ ਬਠਲਾ, ਓਮ ਪ੍ਰਕਾਸ਼ ਗੁਲਬਧਰ, ਸੁਭਾਸ਼ ਕਟਾਰੀਆ, ਮਾਸਟਰ ਗੋਕਲ ਚੰਦ ਅਨੇਜਾ, ਸੁਰਕਸ਼ਾ ਕਾਮਰਾ, ਅਨੂੰ ਨਾਰੰਗ, ਰੀਆ ਜੈਰਥ, ਮੋਨੀਕਾ ਜੈਰਥ, ਸੁਵਰਣਾ ਜੈਰਥ, ਸੁਖਦੀਪ ਕੌਰ ਅਤੇ ਵੱਡੀ ਗਿਣਤੀ ਵਿਚ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਦੇ ਬੱਚੇ ਹਾਜ਼ਰ ਸਨ।
ਇਸ ਮੌਕੇ ਸਾਰਿਆਂ ਨੇ ਹਵਨ ਯੱਗ ਵਿਚ ਹਿੱਸਾ ਲਿਆ ਅਤੇ ਅਹੁਤੀਆਂ ਪਾਈਆਂ। ਇਸ ਮੌਕੇ ਗਾਵਾਂ ਦੀ ਪੂਜਾ ਵੀ ਕੀਤੀ ਗਈ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮਹਿਮਾਨਾਂ ਨੇ ਕਿਹਾ ਕਿ ਸਾਰਿਆਂ ਨੂੰ ਗਊ ਦੀ ਰਖਿਆ, ਗਊ ਸੇਵਾ ਅਤੇ ਮਾਨਵਤਾ ਦੀ ਸੁੱਖ ਸ਼ਾਂਤੀ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਪਵਿੱਤਰ ਗੋਪਾਸ਼ਟਮੀ ਦੀ ਵਧਾਈ ਦਿੱਤੀ। ਪ੍ਰੋਗਰਾਮ ਦੌਰਾਨ ਆਏ ਹੋਏ ਸਾਰਿਆਂ ਮਹਿਮਾਨਾਂ ਅਤੇ ਸਭਾ ਦੇ ਮੈਂਬਰਾਂ ਵਿਚ ਪ੍ਰਸਾਦ ਵੰਡਿਆ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media