Saturday, March 7, 2026

ਐਥਲੈਟਿਕਸ ਮੁਕਾਬਲਿਆਂ ਦਾ ਦੂਜਾ ਦਿਨ ਤੇਜ਼ ਤਰਾਰ ਖਿਡਾਰੀਆਂ ਦੇ ਨਾਮ ਰਿਹਾ

ppn0811201619ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਏ.ਈ.ਓ. ਕੁਲਜਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੇ ਬੇਮਿਸਾਲ ਪ੍ਰਬੰਧਾਂ ਹੇਠ ਚੱਲ ਰਹੇ ਪੰਜਾਬ ਸਿੱਖਿਆ ਵਿਭਾਗ ਦੇ ਅੰਡਰ-14, 17, 19 ਸਾਲ ਉਮਰ ਵਰਗ ਲੜਕਿਆਂ ਦੇ ਐਥਲੈਟਿਕਸ ਮੁਕਾਬਲਿਆਂ ਦਾ ਦੂਜਾ ਦਿਨ ਤੇਜ ਤਰਾਰ ਖਿਡਾਰੀਆਂ ਦੇ ਨਾਮ ਰਿਹਾ। ਅੰਡਰ-17 ਸਾਲ ਉਮਰ ਵਰਗ ਦੇ ਟ੍ਰਿਪੱਲ ਜੰਪ ਦੇ ਵਿੱਚ ਨੀਤੀਸ਼ ਕੁਮਾਰ ਨੇ ਪਹਿਲਾ, ਰਣਦੀਪ ਸਿੰਘ ਨੇ ਦੂਜਾ ਤੇ ਕਰਨਬੀਰ ਸਿੰਘ ਨੇ ਤੀਜਾ ਸਥਾਨ ਹਾਂਸਲ ਕੀਤਾ। ਜਦੋਂ ਕਿ 19-ਸਾਲ ਉਮਰ ਵਰਗ ਦੇ ਵਿੱਚ ਗੁਰਜੋਬਨ ਸਿੰਘ, ਅਮਨਦੀਪ ਸਿੰਘ ਤੇ ਪ੍ਰਭਜੋਤ ਸਿੰਘ ਕ੍ਰਮਵਾਰ ਪਹਿਲੇ-ਦੂਜੇ ਤੇ ਤੀਜੇ ਸਥਾਨ ਤੇ ਰਹੇ। ਅੰਡਰ-14 ਸਾਲ ਦੀ 4&100 ਰਿਲੇ ਰੇਸ ਵਿੱਚ ਸੇਂਟ ਸੋਲਜਰ ਜੰਡਿਆਲਾ ਗੁਰੂ ਪਹਿਲੇ, ਡਿਪਸ ਰਈਆ ਦੂਜੇ ਤੇ ਖਾਲਸਾ ਕਾਲਜ ਹੇਰ ਤੀਜੇ ਸਥਾਨ ਤੇ ਰਹੇ। 17 ਸਾਲ ਉਮਰ ਵਰਗ ਵਿੱਚ ਖਾਲਸਾ ਅਕੈਡਮੀ ਮਹਿਤਾ ਪਹਿਲੇ, ਸੇਂਟ ਸੋਲਜਰ ਜੰਡਿਆਲਾ ਗੁਰੂ ਦੂਜੇ ਤੇ ਸੇਂਟ ਸੋਲਜਰ ਚਵਿੰਡਾ ਦੇਵੀ ਤੀਜੇ ਸਥਾਨ ਤੇ ਰਹੇ। ਅੰਡਰ-19 ਸਾਲ ਉਮਰ ਵਰਗ ਵਿੱਚ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਪਹਿਲੇ, ਸੇਂਟ ਸੋਲਜਰ ਜੰਡਿਆਲਾ ਗੁਰੂ ਦੂਜੇ ਜਦੋਂ ਕਿ ਸੇਂਟ ਸੋਲਜਰ ਚਵਿੰਡਾ ਦੇਵੀ ਤੀਜੇ ਸਥਾਨ ਤੇ ਰਹੇ। ਅੰਡਰ-17 ਸਾਲ ਉਮਰ ਵਰਗ ਦੀ 1500 ਮੀਟਰ ਦੌੜ ਦੇ ਵਿੱਚ ਲਵਪ੍ਰੀਤ ਸਿੰਘ, ਰੋਹਿਤ ਸ਼ਰਮਾ ਤੇ ਜੁਗਰਾਜ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਅੰਡਰ-19 ਸਾਲ ਉਮਰ ਵਰਗ ਵਿੱਚ ਸਿਮਰਨਜੀਤ ਸਿੰਘ ਪਹਿਲੇ, ਜੁਗਰਾਜ ਸਿੰਘ ਦੂਜੇ ਤੇ ਲੋਕੇਸ਼ ਕੁਮਾਰ ਤੀਜੇ ਸਥਾਨ ਤੇ ਰਹੇ। ਅੰਡਰ-14 ਸਾਲ ਉਮਰ ਵਰਗ ਦੀ 200 ਮੀਟਰ ਦੌੜ ਵਿੱਚ ਹਰਸ਼ਦੀਪ ਸਿੰਘ ਨੇ ਗੋਲਡ ਦੀਪਕਪ੍ਰੀਤ ਸਿੰਘ ਨੇ ਸਿਲਵਰ ਤੇ ਅਮਾਨਬੀਰ ਸਿੰਘ ਨੇ ਬਰਾਊਂਨਜ ਮੈਂਡ ਹਾਂਸਲ ਕੀਤਾ। 17 ਸਾਲ ਉਮਰ ਵਰਗ ਵਿੱਚ ਹੁਸਨਪ੍ਰੀਤ ਸਿੰਘ ਨੇ ਪਹਿਲਾ, ਰੋਬਿਨ ਸਿੰਘ ਨੇ ਦੂਜਾ ਸਥਾਨ ਹਾਂਸਲ ਕੀਤਾ। ਅੰਡਰ-19 ਸਾਲ ਉਮਰ ਵਰਗ ਵਿੱਚ ਸੁਰਜੀਤ ਸਿੰਘ ਨੇ ਗੋਲਡ, ਹਰਪ੍ਰਤਾਪ ਸਿੰਘ ਨੇ ਸਿਲਵਰ ਤੇ ਜਸ਼ਨਪ੍ਰੀਤ ਸਿੰਘ ਨੇ ਬਰਾਊਂਨਜ ਮੈਂਡਲ ਹਾਂਸਲ ਕੀਤਾ। ਇਸ ਮੌਕੇ ਇੰਚਾਰਜ ਕੋਚ ਰਣਕੀਰਤ ਸਿੰਘ ਸੰਧੂ, ਕੁਲਵਿੰਦਰ ਸਿੰਘ ਕਿੰਦਾ, ਦਰਸ਼ਨ ਸਿੰਘ ਬਾਠ, ਮੈਡਮ ਰਾਜਵਿੰਦਰ ਕੌਰ ਗਿੱਲ, ਕੁਲਵਿੰਦਰ ਸਿੰਘ, ਸੁਖਵਿੰਦਰ ਕੌਰ, ਸੁਖਬੀਰ ਮਾਨ, ਰੋਬਿਨਪ੍ਰੀਤ ਕੌਰ, ਗੁਰਿੰਦਰ ਸਿੰਘ ਮੱਟੂ,  ਹਰਜਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ, ਨਵਿੰਦਰ ਕੌਰ, ਪਰਮਿੰਦਰ ਕੌਰ, ਬਲਕਾਰ ਸਿੰਘ, ਮਿੱਠੂ ਛੱਜਲਵੱਡੀ, ਰਣਜੀਤ ਸਿੰਘ ਹਰਸ਼ਾ ਛੀਨਾ ਤੇ ਡਾ. ਰਜਿੰਦਰ ਸਿੰਘ ਆਦਿ ਹਾਜਰ ਸਨ।
ਜਿਕਰਯੋਗ ਹੈ ਕਿ ਇਸ ਖੇਡ ਪ੍ਰਤੀਯੋਗਤਾ ਵਿੱਚ ਬਹੁਤ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਅਧਿਆਪਕ, ਕੋਚ ਤੇ ਟੀਮ ਇੰਚਾਰਜ ਵਡੇਰੀ ਉਮਰ ਦੇ ਖਿਡਾਰੀਆਂ ਦੇ ਕੰਮ ਚਲਾਊ ਘੱਟ ਉਮਰ ਜਨਮ-ਪ੍ਰਮਾਣ ਪੱਤਰ ਦਿਖਾ ਕੇ ਆਪਣੇ ਨੰਬਰ ਬਣਾਉਣ ਦੀ ਖਾਤਰ ਖਿਡਾਰੀਆਂ ਨੂੰ ਖਿਡਾਉਣ ਦੀ ਕੋਸ਼ਿਸ਼ ਕਰਦੇ ਵੇਖੇ ਗਏ।ਪਰ ਪ੍ਰਬੰਧਕਾਂ ਦੀ ਚੁਸਤੀ-ਫੁਰਤੀ ਦੇ ਕਾਰਨ ਉਹ ਸਫਲ ਨਾ ਹੋ ਸਕੇ ਤੇ ਏਸੇ ਸ਼ੱਕ ਦੇ ਚੱਲਦਿਆਂ ਕਈਆਂ ਨੂੰ ਬਾਹਰ ਦਾ ਰਸਤਾ ਵੀ ਵਿਖਾਇਆ ਗਿਆ।ਕਈ ਖਿਡਾਰੀ ਤਾਂ ਵੇਖਣ ਵਿੱਚ ਵੀ ਵੱਡੇ ਲੱਗ ਰਹੇ ਸਨ।ਜਿਨ੍ਹਾਂ ਦੇ ਉੱਪਰ ਵੱਖ-ਵੱਖ ਸਕੂਲ ਪ੍ਰਬੰਧਕ ਕਿੰਤੂ-ਪ੍ਰੰਤੂ ਵੀ ਕਰਦੇ ਦੇਖੇ ਗਏ।ਇਸ ਦੌਰਾਨ ਪ੍ਰਬੰਧਕਾਂ ਵੱਲੋਂ ਹਰ ਤਰ੍ਹਾਂ ਦੀ ਪਾਰਦਰਸ਼ਤਾ ਦਿਖਾਈ ਗਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply