
ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ ਸੱਗੂ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਅਤੇ ਕੇਂਦਰੀ ਵਿਧਾਨ ਸਭਾ ਹਲਕਾ ਇੰਚਾਰਜ ਤਰੁਘ ਨੇ ਕੇਂਦਰੀ ਹਲਕੇ ਦੇ ਦੀ ਵਾਰਡ ਨੰਬਰ 25 ‘ਚ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਪਹੁੰਚਾਉਣ ਲਈ ਅਰੰਭੀ ਜਨ ਸੰਪਰਕ ਮੁਹਿੰਮ ਤਹਿਤ ਦੌਰਾ ਕੀਤਾ।ਚੁੱਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਜਨਤਾ ਦੇ ਹਿੱਤਾਂ ਲਈ ਕਾਰਜ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਵਾਰਡ ਵਿੱਚ ਬੂਥ ਪੱਧਰ ਤੱਕ ਪੰਹੁਚਾਉਣ ਲਈ ਉਨਾਂ ਦੀ ਟੀਮ ਜਿੰਮੇਵਾਰੀ ਨਾਲ ਸੇਵਾ ਕਰ ਰਹੀ ਹੈ।ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਸ਼੍ਰੀ ਹਰਿਮੰਦਿਰ ਸਾਹਿਬ ਦੇ ਨੇੜੇ ਤੇੜੇ ਦੇ ਇਲਾਕੋ ਦਾ ਕਰਵਾਇਆ ਗਿਆ ਵਿਕਾਸ ਸੈਰ ਸਪਾਟੇ ਨੂੰ ਵਧਾਵਾ ਦੇਵੇਗਾ।ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਲੇ ਧਨ ਨੂੰ ਖਤਮ ਕਰਣ ਲਈ ਚੁੱਕਿਆ ਗਿਆ ਕਦਮ ਸਲਾਹੁਣਯੋਗ ਹੈ।ਇਸ ਮੌਕੇ ਮੰਡਲ ਪ੍ਰਧਾਨ ਤਰਵਿੰਦਰ ਬਿੱਲਾ, ਕੌਂਸਲਰ ਜਰਨੈਲ ਸਿੰਘ ਢੋਟ, ਪ੍ਰਮੋਦ ਗੁਪਤਾ, ਸੰਜੇ ਸ਼ਰਮਾ, ਸੁਧੀਰ ਦੇਵਗਨ, ਵਿਕਾਸ ਖੰਨਾ, ਵਿਸ਼ਾਲ ਸ਼ੂਰ, ਮਲਕੀਅਤ ਸਿੰਘ ਰਾਜੂ, ਗੌਤਮ ਉਂਮਟ, ਦਵਿੰਦਰ ਸਿੰਘ, ਅਰਸ਼ੀ ਅਰੋੜਾ ਆਦਿ ਮੌਜੂਦ ਸਨ।
Punjab Post Daily Online Newspaper & Print Media