Friday, October 9, 2026

ਆਪ ਉਮੀਦਵਾਰ ਸਮਰਬੀਰ ਨੇ ਪਿੰਡ ਪੂਰਨ ਪੱਟੀ ਅਤੇ ਝੰਗੜ ਭੇਣੀ ਦਾ ਕੀਤਾ ਦੋਰਾ

ppn1011201606

ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾ ਲਈ ਆਸ਼ਾ ਦੀ ਇਕ ਨਵੀ ਕਿਰਨ ਹੈ ਅਤੇ ਇਹ ਕਿਰਨ ਪੰਜਾਬ ਵਿਚ ਇੱਕ ਨਵਾ ਸਵੇਰਾ ਲੈ ਕੇ ਆਵੇਗੀ, ਜਿਸ ਨਾਲ ਹਰ ਵਰਗ ਖੁਸ਼ਹਾਲ ਹੋਵੇਗਾ।ਇਹ ਗੱਲ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਵਿਧਾਨ ਸਭਾ ਤੋ ਉਮੀਦਵਾਰ ਸਮਰਬੀਰ ਸਿੰਘ ਨੇ ਨੇੜਲੇ ਪਿੰਡ ਪੂਰਨਪੱਟੀ, ਝੰਗਡ ਭੇਣੀ ਦੇ ਦੌਰੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਕਹੀ।ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਪੰਜਾਬ ਦੀ ਤਰੱਕੀ ਲਈ ਸਤਾ ਵਿਚ ਆਈ ਹੈ, ਜਿਸ ਪੰਜਾਬ ਨੂੰ ਦੂਜੀਆਂ ਪਾਰਟੀਆਂ ਨੇ ਨਸ਼ੇ, ਬੇਰੋਜਗਾਰੀ ਦੀ ਦਲਦਲ ਵਿਚ ਸੁੱਟਿਆ, ਉਸ ਪੰਜਾਬ ਨੂ ਲੋਕਾਂ ਦੀ ਮਦਦ ਨਾਲ ਮੁੜ ਤੋ ਸਿਰਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਤਾ ਹਾਸਲ ਕੀਤੀ ਅਤੇ ਹੁਣ ਇੱਕ ਵਾਰ ਫਿਰ ਤੋ ਸਤਾ ਹਾਸਲ ਕਰਨ ਲਈ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆ ਝੂਠੀਆਂ ਗੱਲਾਂਂ ਵਿਚ ਨਹੀ ਆਉਣਗੇ ਤੇ ਪੰਜਾਬ ਦੀ ਤਰੱਕੀ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ।ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦੁਆਉਂਦਿਆ ਕਿਹਾ ਕਿ ਫਾਜ਼ਿਲਕਾ ਦੇ ਲੋਕਾ ਦੀ ਮੁਸ਼ਕਿਲਾਂ ਨੂੰ ਆਪ ਸਰਕਾਰ ਵਿਚ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇਗਾ।ਇਸ ਮੋਕੇ ਤੇ ਆਪ ਪਾਰਟੀ ਦੇ ਵਰਕਰ ਅਤੇ ਵੱਡੀ ਗਿਣਤੀ ਵਿਚ ਵਾਸੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply