Wednesday, October 7, 2026

ਸਿਹਤ ਵਿਭਾਗ ਵਲੋ ਜਾਗਰੂਕਤਾ ਮੁਹਿੰਮ ਦੇ ਤਹਿਤ ਨੁੱਕੜ ਨਾਟਕ ਪੇਸ਼

ppn1011201614

ਜੰਡਿਆਲਾ ਗੁਰੂ, 9 ਨਵੰਬਰ (ਹਰਿੰਦਰ ਪਾਲ ਸਿੰਘ)- ਪੰਜਾਬ ਸਿਹਤ ਵਿਭਾਗ ਵੱਲੋਂ ਪਿੰਡ ਪਿੰਡ ਸਿਹਤ ਜਾਗਰੂਕਤਾ ਮੋਬਾਈਲ ਵੈਨ ਰਾਹੀਂ ਚਲ ਰਹੀ ਮੁਹਿੰਮ ਦੀ ਲੜੀ ਦੇ ਤਹਿਤ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਪ੍ਰਦੀਪ ਚਾਵਲਾ ਅਤੇ ਉਨ੍ਹਾਂ ਦੀ ਟੀਮ ਵੱਲੋ ਸਬ ਹੈਲਥ ਸੈਂਟਰ ਝੀਤਾਂ ਕਲਾਂ ਵਿੱਖੇ ਚੱਲ ਰਹੇ ਮੈਡੀਕਲ ਚੈਕਅਪ ਕੈਂਪ ਅਤੇ ਵਿਭਾਗ ਵੱਲੋ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਤੀ ਜਾਗਰੂਕਤਾ ਵਾਸਤੇ ਦਿਖਾਏ ਜਾ ਰਹੇ, ਨੁੱਕੜ ਨਾਟਕ, ਲੋਕ ਭਲਾਈ, ਮੋਨੀਟਰਿੰਗ ਤੇ ਤਸੱਲੀ ਪ੍ਰਗਟਾਈ।ਸਿਵਲ ਸਰਜਨ ਡਾਕਟਰ ਚਾਵਲਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਪੰਜਾਬ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨਾ ਹੈ, ਤਾਂ ਜੋ ਲੋਕ ਵੱਧ ਤੋਂ ਵੱਧ ਫਾਇਦਾ ਲੈ ਸਕਣ।ਸਾਗਰ ਐਂਟਰਟੇਨਮੈਂਟ ਦੀ ਟੀਮ ਵੱਲੋ ਪੇਸ਼ ਕੀਤਾ ਗਿਆ ਨੁੱਕੜ ਨਾਟਕ ਅਮਿੱਟ ਛਾਪ ਛੱਡ ਗਿਆ।ਇਸ ਮੌਕੇ ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਮਾਸ ਮੀਡਿਆ ਅਫਸਰ ਪਰਮਿੰਦਰ ਕੌਰ, ਬੀ.ਈ.ਈ ਚਰਨਜੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜਿਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply