Monday, February 23, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 11 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ 500 ਤੇ 1000 ਦੇ ਬੰਦ ਕੀਤੇ ਗਏ ਨੋਟ ਬਦਲਣ ਤੇ ਖਾਤਿਆਂ ‘ਚ ਜਮ੍ਹਾ ਕਰਵਾਉਣ ਲਈ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਕਤਾਰਾਂ।

▶ ਸੀਨੀਅਰ ਸਿਟੀਜਨ ਬਜ਼ੁੱਰਗਾਂ ਅਤੇ ਔਰਤਾਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ– ਬੈਂਕ ਖੁੱਲਣ ਤੋਂ ਪਹਿਲਾਂ ਪਹੁੰਚਣ ਦੇ ਬਾਵਜੂਦ ਵੀ ਘੰਟਿਆਬੱਧੀ ਵਾਰੀ ਦਾ ਕਰਨਾ ਪਿਆ ਇੰਤਜ਼ਾਰ।

▶ ਸੋਨਾ, ਰੇਲ ਅਤੇ ਹਵਾਈ ਟਿਕਟਾਂ ਖਰੀਦਣ ਵਾਲਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਖਾਸ ਨਜ਼ਰ– ਏਅਰ ਲਾਈਨਾਂ ਨੂੰ ਟਿੱਕਟਾਂ ਰਿਫੰਡ ਨਾ ਕਰਨ ਦੀਆਂ ਜਾਰੀ ਕੀਤੀਆਂ ਹਦਾਇਤਾਂ।

▶ ਕਈ ਬੈਂਕਾਂ ‘ਚ ਪੁੱਜੇ 2000 ਦੇ ਨਵੇਂ ਨੋਟ, ਜਲਦੀ ਖਤਮ ਹੋਣ ਨਾਲ ਲੋਕ ਹੋਏ ਮਾਯੂਸ।

▶ ਲਧਿਆਣਾ ਦੇ ਜਿਊਲਰੀ ਸ਼ੋਅਰੂਮਾਂ ‘ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ, ਵਪਾਰੀਆਂ ਕੀਤਾ ਵਿਰੋਧ।

▶ 500/1000 ਦੇ ਕਰੰਸੀ ਨੋਟ ਬੰਦ ਕਰਨ ਦੇ ਫੈਸਲੇ ਨੂੰ ਅੰਨਾਂ ਹਜ਼ਾਰੇ ਨੇ ਦੱਸਿਆ ਕ੍ਰਾਂਤੀਕਾਰੀ ਕਦਮ।

▶ ਗੁਲਾਮ ਨਬੀ ਅਜ਼ਾਦ, ਮੁਲਾਇਮ ਸਿੰਘ ਯਾਦਵ, ਮਾਇਆਵਤੀ ਅਤੇ ਕੇਜਰੀਵਾਲ ਨੇ ਕਰੰਸੀ ਨੋਟ ਬੰਦ ਕਰਨ ਦਾ ਕੀਤਾ ਵਿਰੋਧ।

▶ 500 ਤੇ 1000 ਦੇ ਨੋਟ ਬੰਦ ਕਰਨ ਉਪਰੰਤ 2000 ਰੁਪਏ ਦਾ ਨੋਟ ਜਾਰੀ ਕਰਨ ਦੀ ਕਿਉਂ ਪਈ ਲੋੜ?– ਕੇਜਰੀਵਾਲ।

▶ ਤਿੰਨ ਦਿਨਾਂ ਦੌਰੇ ‘ਤੇ ਜਪਾਨ ਪੁੱਜੇ ਪੀ.ਐਮ ਮੋਦੀ ਦਾ ਹੋਇਆ ਭਰਵਾਂ ਸੁਆਗਤ।

▶ ਐਸ.ਵਾਈ.ਐਲ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਖਿਲਾਫ– ਹਰਿਆਣਾ ਤੇ ਹੋਰ ਸੂਬਿਆਂ ਨੂੰ ਪਾਣੀ ਜਾਰੀ ਰੱਖਣ ਦੀ ਕੀਤੀ ਹਦਾਇਤ।

▶ ਐਸ.ਵਾਈ.ਐਲ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਸੰਸਦੀ ਸੀਟ ਤੋਂ ਦਿੱਤਾ ਅਸਤੀਫਾ– ਪੰਜਾਬ ਵਿਧਾਨ ਸਭਾ ‘ਚ ਕਾਂਗਰਸੀ ਵਿਧਾਇਕ ਵੀ ਦੇਣਗੇ ਅਸਤੀਫੇ।

▶ ਆਮ ਆਦਮੀ ਪਾਰਟੀ ਵਲੋਂ ਫੈਸਲੇ ਦਾ ਵਿਰੋਧ– ਕਪੂਰੀ ‘ਚ ਅੱਜ ਤੋਂ ਅੰਦੋਲਨ ਸ਼ੁਰੂ ਕਰਨ ਦਾ ਕੀਤਾ ਐਲਾਨ।

▶ ਐਸ.ਵਾਈ.ਐਲ ਸਬੰਧੀ ਸੁਪਰੀਮ ਕੋਰਟ ਦਾ ਫੈਸਲਾ ਆਉਣ ‘ਤੇ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ।

▶ 16 ਨਵੰਬਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੱਦਣ, ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਪੱਖ ਦੱਸਣ ਅਤੇ 8 ਦਸੰਬਰ ਨੂੰ ਮੋਗਾ ‘ਚ ਵਿਸ਼ਾਲ ਰੈਲੀ ਕਰਨ ਦੇ ਕੀਤੇ ਤਿੰਨ ਫੈਸਲੇ।

▶ ਪੰਜਾਬ ਕੋਲ ਫਾਲਤੂ ਪਾਣੀ ਨਹੀਂ, ਇਸ ਲਈ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ– ਸੀ.ਐਮ. ਬਾਦਲ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ।

▶ ਪੰਜਾਬ ਦੇ ਲੋਕਪਾਲ ਦੇ ਅਹੁੱਦੇ ਦੀ ਐਸ.ਕੇ ਮਿੱਤਲ ਨੇ ਚੁੱਕੀ ਸਹੁੰ।

▶ ਸਾਰੇ ਕਰੰਸੀ ਨੋਟ ਵੱਖ ਵੱਖ ਰੰਗਾਂ ‘ਚ ਬਦਲੇ ਜਾਣਗੇ ਅਤੇ 1000 ਦਾ ਨੋਟ ਵੀ ਨਵੇਂ ਸਕਿਊਰਟੀ ਫੀਚਰਾਂ ਤੇ ਰੂਪ ‘ਚ ਆਵੇਗਾ ਜਲਦ ।

▶ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੁਪਰੀਮ ਕੋਰਟ ਦੇ ਫੈਸਲਾ ਦਾ ਕੀਤਾ ਸੁਆਗਤ, ਕਿਹਾ ਹੱਕ ਲੈ ਕੇ ਰਹਾਂਗੇ।

▶ ਤਰਨ ਤਾਰਨ ਦੇ ਸਰਹੱਦੀ ਪਿੰਡ ਭੂਸੇ ਦਾ ਫੌਜੀ ਜਵਾਨ ਸੂਬੇਦਾਰ ਸਤਨਾਮ ਸਿੰਘ ਜੰਮੂ ਕਸ਼ਮੀਰ ਦੇ ਰਾਜ਼ੋਰੀ ਖੇਤਰ ‘ਚ ਸ਼ਹੀਦ।

▶ ਕੈਪਟਨ ਅਮਰਿੰਦਰ ਅਤੇ ਕਾਂਗਰਸੀ ਵਿਧਾਇਕਾਂ ਦੇ ਅਸਤੀਫਿਆਂ ਨੂੰ ਸੀ.ਐਮ ਬਾਦਲ ਨੇ ਦੱਸਿਆ ਸਿਆਸੀ ਡਰਾਮਾ।

▶ਪਾਣੀਆਂ ਦੇ ਮਾਮਲੇ ‘ਚ ਕਿਸਾਨ ਸੰਘਰਸ਼ ਮੋਰਚੇ ਵਲੋਂ ਸੂਬਾ ਸਰਕਾਰ ਖਿਲਾਫ ਪੱਕਾ ਮੋਰਚ ਲਾਉਣ ਦਾ ਐਲਾਨ।

▶ ਪਟਿਆਲਾ ਜੇਲ੍ਹ ‘ਚ ਭਾਈ ਰਾਜੋਆਣਾ ਵਲੋਂ ਭੁੱਖ ਹੜ੍ਹਤਾਲ ਖਤਮ।

▶ ਟਾਟਾ ਦੇ ਨਵੇਂ ਚੇਅਰਮੈਨ ਬਣੇ ਨਿਸ਼ਾਤ ਹੁਸੈਨ।

▶ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਸਥਿਤ ਗੁ: ਬੁੱਢਾ ਜੌਹੜ ਸਾਹਿਬ ਵਿਖੇ ਸਰਬਤ ਖਾਲਸਾ ਧਿਰਾਂ ਵਲੋਂ ਪੰਥਕ ਇਕੱਤਰਤਾ– ਬਾਦਲਾਂ ਦੇ ਸਿਆਸੀ ਬਾਈਕਾਟ ਦੀ ਕੀਤੀ ਗਈ ਅਪੀਲ।

▶ ਲੈਫਟੀਨੈਂਟ ਜਨਰਲ ਦੇਵ ਰਾਜ ਅੰਬੂ ਉਤਰੀ ਕਮਾਂਡ ਦੇ ਨਵੇਂ ਮੁੱਖੀ ਬਣਾਏ ਗਏ।

▶ ਅੰਮ੍ਰਿਤਸਰ ਵਿੱਚ ਗੈਗਸਟਰ ਬੌਬੀ ਮਲਹੋਤਰਾ ਦੇ ਹਮਲੇ ਚ’ ਜਖਮੀ ਹੋਏ ਸਾਬਕਾ ਕੌਂਸਲਰ ਜੋਗਿੰਦਰ ਸਿੰਘ ਗਿੰਦਾ ਦੀ ਹਸਪਤਾਲ ‘ਚ ਹੋਈ ਮੌਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply