ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਰਾਣੀ ਰਜਿੰਸ਼ ਦੇ ਚੱਲਦਿਆਂ ਅੱਜ ਮਾਹੌਲ ਉਸ ਸਮੇਂ ਤਨਾਅ ਪੂਰਨ ਬਣ ਗਿਆ, ਜਦੋਂ ਇੱਕ ਦਰਜਨ ਦੇ ਕਰੀਬ ਲੋਕਾਂ ਵੱਲੋ ਟਰੱਕ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸ਼ਰਮਾ ਦੇ ਦਫ਼ਤਰ ਵਿਚ ਹਮਲਾ ਕਰ ਦਿੱਤਾ।ਹਥਿਆਰਾਂ ਨਾਲ ਲੈਸ ਇਨਾਂ ਲੋਕਾਂ ਵੱਲੋ ਜਿਥੇ ਪ੍ਰਧਾਨ ਸ਼ਰਨਜੀਤ ਸ਼ਰਮਾ ਨਾਲ ਹੱਥੋਪਾਈ ਕੀਤੀ ਗਈ, ਉਥੇ ਹੀ ਦਫ਼ਤਰ ਵਿਚ ਪਏ ਸਮਾਨ ਦੀ ਭੰਨ ਤੋੜ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਕੀਤੀ ਆਪਣੀ ਸ਼ਿਕਾਇਤ ਵਿੱਚ ਸ਼ਰਨਜੀਤ ਸ਼ਰਮਾਂ ਨੇ ਦੱਸਿਆ ਕਿ ਚਾਨਣ ਸਿੰਘ, ਨਿੱਕਾ ਸਿੰਘ, ਚੇਤ ਸਿੰਘ, ਗੋਗੀ ਅਤੇ ਗਗਨ ਦੀਆਂ ਗੱਡੀਆਂ ਦੇ ਨੰਬਰ ਇਨਾਂ ਵੱਲੋ ਕੀਤੀਆਂ ਜਾਦੀਆਂ ਗਲਤ ਹਰਕਤਾਂ ਕਾਰਨ ਬੰਦ ਕੀਤੇ ਗਏ ਸਨ।ਇਨਾਂ ਵੱਲੋ ਟੱਰਕ ਯੂਨੀਅਨ ਦੇ ਸਿਧਾਤਾਂ ਦੇ ਉਲਟ ਚੱਲਣ ਕਾਰਨ ਇਨਾਂ ਦੀਆ ਗੱਡੀਆਂ ਦੇ ਨੰਬਰ ਬੰਦ ਕੀਤੇ ਗਏ ਸਨ।ਜਿਸ ਕਾਰਨ ਉਨਾਂ ਨਾਲ ਰੰਜਿਸ਼ ਰੱਖੀ ਜਾ ਰਹੀ ਸੀ ਅਤੇ ਅੱਜ ਦੇਰ ਸ਼ਾਮ ਉਕਤ ਵੱਲੋ ਇੱਕ ਦਰਜਨ ਸਾਥੀਆਂ ਸਮੇਤ ਦਫ਼ਤਰ ‘ਚ ਬੈਠਿਆਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਦਫ਼ਤਰ ਵਿਚਲੇ ਸਮਾਨ ਦੀ ਭੰਨਤੋੜ ਕੀਤੀ। ਟਰੱਕ ਯੂਨੀਅਨ ਦੇ ਉਪਰੇਟਰ ਜੰਗ ਸਿੰਘ, ਬੰਤ ਸਿੰਘ ਅਤੇ ਜਗਸੀਰ ਸਿੰਘ ਵੱਲੋਂ ਵਿਚ ਪੈ ਕੇ ਬਚਾਅ ਕੀਤਾ ਗਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।ਮੌਕੇ ਪਹੁੰਚੇ ਥਾਣਾ ਸਿਵਲ ਲਾਈਨ ਥਾਣੇਦਾਰ ਜੈਦੇਵ ਸਿੰਘ ਨੇ ਦੱਸਿਆ ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਸ਼ਰਨਜੀਤ ਸ਼ਰਮਾ ਵੱਲੋਂ ਹਮਲੇ ਸੰਬਧੀ ਸ਼ਿਕਾਇਤ ਕੀਤੀ ਹੈ।ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media