ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਵਰਨਕਾਰ ਸੰਘ ਰਜਿ:ਨੰ: 898 ਦੀ ਸਟੇਟ ਪੱਧਰ ਦੀ ਮੀਟਿੰਗ 6-11-2016 ਦਿਨ ਐਤਵਾਰ ਨੂੰ ਮਾਨਸਾ ਵਿਖੇ ਹੋਈ।ਜਿਸ ਵਿੱਚ ਅਖਿਲ ਭਾਰਤੀਆ ਸਵਰਨਕਾਰ ਸੰਘ ਰਜਿ:ਨੰ:3545 ਦੇ ਨੈਸ਼ਨਲ ਪ੍ਰਜ਼ੀਡੈਂਟ ਮਹਿੰਦਰ ਸਿੰਘ ਢੱਲਾ ਅਤੇ ਨੈਸ਼ਨਲ ਜਨਰਲ ਸੈਕਟਰੀ ਗੋਵਿੰਦ ਵਰਮਾ, ਬੀਬੀ ਗੁਰਚਰਨ ਕੌਰ (ਸਾਬਕਾ ਐਮ.ਪੀ) ਚੀਫ ਪੈਟਰਨ ਪੰਜਾਬ ਸਵਰਨਕਾਰ ਸੰਘ, ਹਰਜਿਦੰਰ ਸਿੰਘ ਚੰਚਲ ਚੀਫ ਐਡਵਾਇਜਰ, ਕਾਨਪੁਰ ਦੇ ਪ੍ਰਧਾਨ ਰਵੀ ਕਾਂਤ ਵਰਮਾ, ਦਿੱਲੀ ਦੇ ਉਪ ਪ੍ਰਧਾਨ ਮਨਮੋਹਨ ਸਿੰਘ, ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜ਼ੀਡੇਂਟ ਕਰਤਾਰ ਸਿੰਘ ਜੌੜਾ, ਸਟੇਟ ਜਨਰਲ ਸੈਕਟਰੀ ਮੁਖਤਿਆਰ ਸਿੰਘ ਸੋਨੀ, ਸਟੇਟ ਵਾਈਸ ਪ੍ਰੈਜੀਡੇਂਟ ਕਰਿਸ਼ਨ ਸਿੰਘ ਕੰਡਾ, ਚਰਨਜੀਤ ਸਿੰਘ ਪੂੱਜੀ, ਬਲਜਿੰਦਰ ਸਿੰਘ ਕੰਡਾ, ਗੁਲਸ਼ਨ ਵਰਮਾ, ਮਨੋਹਰ ਸਿੰਘ, ਰਾਕੇਸ਼ ਕੁਮਾਰ, ਕੈਸ਼ਿਅਰ ਬਲਵਿੰਦਰ ਕੁਮਾਰ, ਸਟੇਟ ਸੈਕਟਰੀ ਵਿਨੋਦ ਕੁਮਾਰ , ਰਾਜਿੰਦਰ ਖੁਰਮੀ, ਮਨਮੋਹਨ ਕੁੱਕੂ, ਕੁਲਤਾਰ ਸਿੰਘ, ਵਰਿੰਦਰ ਸੋਨੀ, ਪਰਵੀਨ ਡਾਵਰ, ਬਲਵਿੰਦਰ ਸਿੰਘ, ਪੈਟਰਨ ਕਾਲੂ ਰਾਮ, ਲੀਗਲ ਐਡਵਾਇਜਰ ਵੇਦ ਪ੍ਰਕਾਸ਼ ਖੁਰਮੀ ਐਡਵੋਕੇਟ, ਐਗਜੈਕਿਟਵ ਮੈਂਬਰ ਗੁਰਚਰਨ ਸਿੰਘ ਪ੍ਰੇਮੀ, ਖਰੈਤੀ ਲਾਲ, ਅਮਰਜੀਤ ਸਿੰਘ, ਪ੍ਰਮਿੰਦਰ ਸਿੰਘ, ਰਘੁਵੀਰ ਸਿੰਘ, ਬਰਿਜਪਾਲ ਸਿੰਘ, ਭੁਪਿੰਦਰ ਸਿੰਘ ਅਤੇ ਜਿਲ੍ਹਾ ਪ੍ਰਧਾਨ ਮਨਮੋਹਨ ਸਿੰਘ, ਅਮਰਜੀਤ ਸਿੰਘ ਕਟੌਦੀਆ, ਗੁਲਸ਼ਨ ਵਰਮਾ, ਕੁਲਵਿੰਦਰ ਕਾਲਾ, ਕੇਵਲ ਕ੍ਰਿਸ਼ਨ ਲੁਥਰਾ, ਚਰਨਜੀਤ ਸਿੰਘ, ਕੁਲਵੰਤ ਸਿੰਘ ਅਤੇ ਸ਼ਹਿਰੀ ਪ੍ਰਧਾਨ ਅਹੁਦੇਦਾਰ ਅਤੇ ਹੋਰ ਪ੍ਰਮੁੱਖ ਸਵਰਨਕਾਰ ਸ਼ਾਮਲ ਹੋਏ ।ਮੀਟਿੰਗ ਵਿੱਚ ਆਏ ਹੋਏ ਮੁੱਖ ਮਹਿਮਾਨ ਸz. ਮਹਿੰਦਰ ਸਿੰਘ ਢੱਲਾ, ਗੋਵਿੰਦ ਵਰਮਾ ਅਤੇ ਬੀਬੀ ਗੁਰਚਰਨ ਕੌਰ ਦਾ ਸ਼ਾਨਦਾਰ ਢੰਗ ਨਾਲ ਆਏ ਮਹਿਮਾਨਾਂ ਨੇ ਹਜਾਰਾਂ ਰੁਪਇਆਂ ਦੇ ਨੋਟਾਂ ਦੇ ਹਾਰ ਪਾ ਕੇ ਫੌਜੀ ਬੈਂਡ ਬਾਜੇ ਨਾਲ ਸਵਾਗਤ ਕੀਤਾ ਅਤੇ ਅਖਿਲ ਭਾਰਤੀਆ ਸਵਰਨਕਾਰ ਸੰਘ ਨੂੰ 21 ਹਜਾਰ ਰੁਪੈ ਦੀ ਰਾਸ਼ੀ ਸਹਿਯੋਗ ਵਜੋ ਭੇਂਟ ਕੀਤੀ। ਕਰੀਬ 500 ਸਵਰਨਕਾਰਾਂ ਦੇ ਭਰੇ ਹੋਏ ਹਾਲ ਵਿਚ ਸਾਰੇ ਸਵਰਨਕਾਰ ਵੀਰਾਂ ਨੇ ਆਏ ਹੋਏ ਮਹਿਮਾਨਾਂ ਦਾ ਤਾਲੀਆਂ ਵਜਾ ਕੇ ਸਵਾਗਤ ਕੀਤਾ।ਮੀਟਿੰਗ ਵਿੱਚ ਸਟੇਟ ਪੈਜ਼ੀਡੈਂਟ ਸz. ਕਰਤਾਰ ਸਿੰਘ ਜੌੜਾ ਨੇ ਆਪਣੇ 1 ਸਾਲ 3 ਮਹੀਨਿਆਂ ਵਿੱਚ ਕੀਤੇ ਗਏ ਕੰਮਾਂ ਬਾਰੇ ਦੱਸਿਆ ਅਤੇ ਸਵਰਨਕਾਰ ਵੀਰਾਂ ਨੂੰ ਭਰੋਸਾ ਦਵਾਇਆ ਕੀ ਉਹ ਸਵਰਨਕਾਰਾਂ ਦੇ ਹਿੱਤਾ ਲਈ ਦਿਨ ਰਾਤ ਖੜੇ ਹਨ।ਇਸ ਮੌਕੇ ਸ੍ਰੀ ਜੌੜਾ ਨੇ ਸਵਰਨਕਾਰ ਜਾਤੀ ਨੂੰ ਬੀ.ਸੀ. ਵਿੱਚ ਸ਼ਾਮਲ ਕਰਨ ਤੇ ਸਰਕਾਰ ਦਾ ਧੰਨਵਾਦ ਕੀਤਾ। ਧਾਰਾ 411 ਬਾਰੇ, ਸਵਰਨਕਾਰ ਬੋਰਡ ਬਣਾਏ ਜਾਣ ਬਾਰੇ, ਵੈਟ ਬਿਲਾਂ ਦੇ ਦੋਸ਼ ਦੇ ਅਧੀਨ 50 ਫੀਸਦੀ ਲਈ ਜਾ ਰਹੀ ਪੈਨਲਟੀ ਘਟਾਉਣ ਲਈ ਅਤੇ ਜੀ.ਐਸ.ਟੀ ਦੀ ਦਰ 1.1 ਫੀਸਦੀ ਕਰਨ ਦੀਆਂ ਚੱਲ ਰਹੀਆਂ ਮੰਗਾਂ ਬਾਰੇ ਦੱਸਿਆ। ਮੁਖਤਿਆਰ ਸਿੰਘ ਸੋਨੀ ਸਟੇਟ ਜਨਰਲ ਸੈਕਟਰੀ ਨੇ, ਸੁਰਿੰਧਰ ਧੀਰ ਵੱਲੋਂ ਝੂਠਿਆ ਗੱਲਾ ਕਰਕੇ, ਸਵਰਨਕਾਰਾਂ ਨੂੰ ਗੁਮਰਾਹ ਕਰਨ ਬਾਰੇ ਦੱਸਿਆ ਅਤੇ ਸਬੂਤ ਵੀ ਦਿਖਾਏ।ਕਈ ਬੁਲਾਰਿਆਂ ਨੇ ਸਵਰਨਕਾਰ ਸੰਘ ਦੀ ਸਵਾ ਸਾਲ ਦੀ ਕਾਰਵਾਈ ਦੀ ਤਾਰੀਫ ਕੀਤੀ ਅਤੇ ਸੰਘ ਨੂੰ ਮਜਬੂਤ ਕਰਨ ਅਤੇ ਏਕਤਾ ਬਣਾਏ ਰੱਖਣ ਅਤੇ ਫੁੱਟ ਪਾਉਣ ਵਾਲੇ ਕੌਮ ਦੇ ਗੱਦਾਰਾਂ ਨੂੰ ਨਕੇਲ ਪਾਉਣ ਤੇ ਜੋਰ ਦਿੱਤਾ।
ਅਖਿਲ ਭਾਰਤੀਆ ਸਵਰਨਕਾਰ ਸੰਘ ਰਜਿ:ਨੰ: 3545 ਦੇ ਨੈਸ਼ਨਲ ਪ੍ਰੈਜ਼ੀਡੈਂਟ ਮਹਿੰਦਰ ਸਿੰਘ ਢੱਲਾ ਅਤੇ ਨੈਸ਼ਨਲ ਜਨਰਲ ਸੈਕਟਰੀ ਗੋਬਿੰਦ ਵਰਮਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਸਵਰਨਕਾਰ ਸੰਘ ਰਜਿ:ਨੰ 898 ਦੇ ਸਟੇਟ ਪ੍ਰੈਜ਼ੀਡੇਂਟ ਕਰਤਾਰ ਸਿੰਘ ਜੌੜਾ ਹਨ।ਉਹਨਾਂ ਨੇ ਸਾਰੇ ਹਾਊਸ ਦੇ ਹੱਥ ਖੜੇ ਕਰਵਾਕੇ ਭਰੇ ਇੱਕਠ ਵਿੱਚ ਮਾਨਤਾ ਦਿੱਤੀ ਅਤੇ ਕਰਤਾਰ ਸਿੰਘ ਜੌੜਾ ਨੂੰ ਪ੍ਰਧਾਨ ਅਤੇ ਮੁਖਤਿਆਰ ਸਿੰਘ ਸੋਨੀ ਨੂੰ ਜਨਰਲ ਸੈਕਟਰੀ ਮੰੰਿਨਆ। ਸਾਰੇ ਹਾਊਸ ਨੇ ਤਾੜੀਆਂ ਮਾਰ ਕੇ ਕਰਤਾਰ ਸਿੰਘ ਜੌੜਾ ਜਿੰਦਾਬਾਦ ਦੇ ਨਾਰੇ ਲਗਾਏ।ਆਏ ਹੋਏ ਮੁੱਖ ਮਹਿਮਾਨਾਂ ਨੂੰ ਅਤੇ ਪਦ ਅਧਿਕਾਰੀਆਂ ਨੂੰ ਸ਼ੀਲਡਾਂ (ਮੋਮੈਂਟੋ) ਵੰਡ ਕੇ ਸਨਮਾਨਿਤ ਕੀਤਾ ਗਿਆ। ਨੈਸ਼ਨਲ ਪ੍ਰਧਾਨ ਅਤੇ ਨੈਸ਼ਨਲ ਜਨਰਲ ਸੈਕਟਰੀ ਨੇ ਪੰਜਾਬ ਦੇ ਸਟੇਟ ਪ੍ਰਧਾਨ ਕਰਤਾਰ ਸਿੰਘ ਜੌੜਾ ਅਤੇ ਸਟੇਟ ਜਨਰਲ ਸੈਕਟਰੀ ਮੁਖਤਿਆਰ ਸਿੰਘ ਸੋਨੀ ਨੂੰ ਅਖਿਲ ਭਾਰਤੀਆ ਸਵਰਨਕਾਰ ਸੰਘ ਵੱਲਂੋ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਪੰਜਾਬ ਦੇ ਸਾਰੇ ਜਿਲ੍ਹੇਆਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਨ ਲਈ ਕਿਹਾ ਅਤੇ ਸਵਰਨਕਾਰ ਸੰਘ ਦੀ ਤਰੱਕੀ ਅਤੇ ਖੁਸ਼ਹਾਲੀ ਵਧਾਉਣ ਦੇ ਅਸ਼ੀਰਵਾਦ ਦਿੱਤੇ। ਜੌੜਾ ਅਤੇ ਮੁਖਤਿਆਰ ਸਿੰਘ ਸੋਨੀ ਨੇ ਸਵਰਨਕਾਰ ਸੰਘ ਮਾਨਸਾ ਜਿਲ੍ਹੇ ਦੇ ਸਾਰੇ ਸਵਰਨਕਾਰਾਂ ਵੱਲੋਂ ਬਹੁਤ ਵਧੀਆ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਵੱਖ ਵੱਖ ਜਿਲ੍ਹੇ, ਸ਼ਹਿਰਾਂ, ਮੰਡੀਆ ਤੋਂ ਆਏ ਹੋਏ ਵੀਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media