Friday, June 26, 2026

ਫ੍ਰੀ ਡਰੱਗ ਫਾਰਮੇਸੀ ਅਤੇ ਟੈਸਟਿੰੰਗ ਸੈਂਟਰਾਂ ਦੀ ਸਥਾਪਨਾ

ppn1011201605ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਪੰਜਾਬ ਵੱਲੋਂ ਸ਼ੁਰੂ ਕੀਤੀ ਗਈ 50 ਮੁਫਤ ਟੈਸਟਾਂ ਦੀ ਸੁਵਿਧਾ ਨੂੰ ਅਮਲੀ ਰੂਪ ਵਿੱਚ ਇੱਕ ਸਾਦਾ ਸਮਾਰੋਹ ਦੌਰਾਨ ਜ਼ਿਲ੍ਹਾ ਹਸਪਤਾਲ ਬਠਿੰਡਾ ਤੋਂ ਲਾਗੂ ਕੀਤਾ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਸਰੂਪ ਚੰਦ ਸਿੰਗਲਾ ਐਮ.ਐਲ.ਏ. ਸ਼ਹਿਰੀ ਹਲਕਾ ਬਠਿੰਡਾ ਵੱਲੋਂ ਕੀਤੀ ਗਈ।ਮੈਡਮ ਸ਼ਾਕਸ਼ੀ ਸਾਹਨੀ ਆਈ.ਏ.ਐਸ. ਐਸ.ਡੀ.ਐਮ.ਬਠਿੰਡਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏੇ।ਸਿਵਲ ਸਰਜਨ ਬਠਿੰਡਾ ਡਾ. ਰੁਘਬੀਰ ਸਿੰਘ ਰੰਧਾਵਾ ਵੱਲੋਂ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਆਖਿਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਬਸਤੀ ਲਾਲ ਸਿੰਘ, ਜਨਤਾ ਨਗਰ,ਪਰਸਰਾਮ ਨਗਰ ਅਤੇ ਬੇਅੰਤ ਨਗਰ ਵਿਖੇ ਫ੍ਰੀ ਡਰੱਗ ਫਾਰਮੇਸੀ ਅਤੇ ਟੈਸਟਿੰੰਗ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ।ਇਨ੍ਹਾਂ ਸੈਂਟਰਾਂ ਵਿੱਚ ਸਰਕਾਰ ਵੱਲੋਂ ਪ੍ਰਮਾਣਿਤ 50 ਟੈਸਟਾਂ ਦੀ ਸਹੂਲਤ ਹਰ ਵਰਗ ਦੇ ਲੋਕਾਂ ਨੂੰ ਮੁਫਤ ਦਿੱਤੀ ਜਾਵੇਗੀ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ।ਸਰੂਪ ਚੰਦ ਸਿੰਗਲਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਇਹ ਸੁਵਿਧਾ ਗਰੀਬ ਅਤੇ ਲੋੜਵੰਦ ਲੋਕਾਂ ਲਈ ਬੜੀ ਲਾਭਕਾਰੀ ਹੈ।ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਵਰਗ ਦੇ ਲੋਕਾਂ ਨੂੰ ਇਹ ਸਹੁਲਤ ਸਮੇਂ ਸਿਰ ਮਿਲ ਸਕੇ।ਉਨ੍ਹਾਂ ਵੱਲੋਂ ਸਿਵਲ ਹਸਪਤਾਲ ਬਠਿੰਡਾ,ਅਰਬਨ ਮੁੱਢਲਾ ਸਿਹਤ ਕੇਂਦਰ ਬਸਤੀ ਲਾਲ ਸਿੰਘ ਅਤੇ ਪਰਸਰਾਮ ਨਗਰ ਬਠਿੰਡਾ ਦਾ ਉਦਘਾਟਨ ਵੀ ਕੀਤਾ ਗਿਆ ।ਇਸ ਮੌਕੇ ਡਾ. ਐਸ.ਐਸ. ਰੁਮਾਣਾ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ, ਡਾ. ਹਰਭਜਨ ਰਾਮ ਮਾਂਡੀ ਐਸ.ਐਮ.ਓ. ਬਠਿੰਡਾ, ਡਾ. ਬੇਅੰਤ ਸਿੰਘ ਮਾਨ, ਡਾ. ਇੰਦਰਦੀਪ ਸਿੰਘ ਸਰਾਂ,ਜਗਤਾਰ ਸਿੰਘ ਬਰਾੜ ਜ਼ਿਲ੍ਹ ਮਾਸ ਮੀਡੀਆਂ ਅਫਸਰ, ਚੀਫ ਫਾਰਮਾਸਿਸਟ ਬਲਦੇਵ ਸ਼ਰਮਾ, ਫਾਰਮਾਸਿਸਟ ਕਮਲ ਗੁਪਤਾ, ਰਜੇਸ਼ ਕੁਮਾਰ, ਸੁਰਿੰਦਰ ਕੁਮਾਰ, ਨਰਦੇਵ ਸਿੰਘ ਐਸ.ਆਈ ਅਤੇ ਪੈਰਾ ਮੈਡੀਕਲ ਸਟਾਫ, ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply