
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ ਸੱਗੂ)- ਵਿਦਿਆਲਿਆ-1 ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਵਜੋਂ ਪ੍ਰਾਇਮਰੀ ਵਿੰਗ ਵਲੋਂ ਮੁੱਖ ਅਧਿਆਪਿਕਾ ਕੰਵਲਜੀਤ ਕੌਰ ਦੀ ਅਗਵਾਈ ‘ਚ ਉਤਸ਼ਾਹ ਨਾਲਂ ਮਨਾਇਆ ਗਿਆ।ਪ੍ਰਿੰਸੀਪਲ ਸ਼੍ਰੀਮਤੀ ਕੁਸਮ ਮਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਪੁੱਜੇ।ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਕਲਸਟਰ (ਖੇਤਰੀ) ਪੱਧਰ ਦੇ ਬਾਲ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਕੇਂਦਰੀ ਪਾਠਸ਼ਾਲਾ-1, ਕੇਂਦਰੀ ਪਾਠਸ਼ਾਲਾ ਅਮਰਕੋਟ, ਕੇਂਦਰੀ ਪਾਠਸ਼ਾਲਾ ਭਿਖੀਵਿੰਡ, ਕੇਂਦਰੀ ਪਾਠਸ਼ਾਲਾ ਡੀ. ਬੀ. ਐਨ ਸ਼ਿਕਾਰ ਅਤੇ ਕੇਂਦਰੀ ਪਾਠਸ਼ਾਲਾ-3 ਖਾਸਾ ਦੀਆਂ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸਾਹ ਪੂਰਵਕ ਭਾਗ ਲਿਆ।ਖੇਡਾਂ, ਰੰਗੋਲੀ, ਚਿਤਰਕਲਾ, ਹਿੰਦੀ ਕਵਿਤਾ ਪਾਠ ਮੁਕਾਬਲੇ, ਨਾਅਰੇ ਲਿਖਣੇ, ਸਮੂੁਹਿਕ ਨਾਚ ਅਤੇ ਸੋਲੋ ਗਾਣ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ।ਮੁੱਖ ਮਹਿਮਾਨ ਪ੍ਰਿੰਸੀਪਲ ਕੁਸਮ ਮਲਹੋਤਰਾ ਨੇ ਮੁਕਾਬਲਿਆਂ ਦੇ ਜੇਤੂਵਾਂ ਨੂੰ ਇਨਾਮ ਵੰਡੇ। ਉਨਾਂ ਨੇ ਬੱਚਿਆਂ ਨੂੰ ਪੰਡਤ ਜੀ ਦੀ ਜੀਵਨ ਸ਼ੈਲੀ ਤੋਂ ਸਿਖਿਆ ਲੈਣ ਦੀ ਪ੍ਰੇਰਣਾ ਕੀਤੀ।ਇਸ ਸਮੇਂ ਅਸ਼ੋਕ ਸ਼ਰਮਾ, ਸ੍ਰੀਮਤੀ ਗੁਰਵਿੰਦਰ ਸੰਧੁ ਅਤੇ ਗੁਰਪ੍ਰੀਤ ਨੇ ਪ੍ਰੋਗਰਾਮ ਦੌਰਾਨ ਜੱਜਾਂ ਦੀ ਭੂਮਿਕਾ ਨਿਭਾਈ।ਇਸ ਮੌਕੇ ਮੁੱਖ ਅਧਿਆਪਿਕਾ ਕੰਵਲਜੀਤ ਕੌਰ, ਮਹਾਜਨ, ਸੁਕਰਮਾ ਕਾਂਤਾ ਚਾਵਲਾ ਕਮਲਜੀਤ, ਸ਼ਸ਼ੀ ਸ਼ਰਮਾ, ਚਿਰੰਜੀਵ, ਪ੍ਰੋਮਿਲਾ ਸ਼ਰਮਾ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media