
ਚੌਂਕ ਮਹਿਤਾ, 10 ਨਵੰਬਰ (ਜੋਗਿੰਦਰ ਸਿੰਘ ਮਾਣਾ)- ਪਿੰਡ ਮਹਿਤਾ ਵਿਖੇ ਸਥਿਤ ਭਗਵਾਨ ਵਾਲਮੀਕ ਮੰਦਰ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ ਦਾ ਉਦਘਾਟਨ ਹਲਕਾ ਜੰਡਿਆਲਾ ਦੇ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾਂ ਨੇ ਕੀਤਾ।ਉਹਨਾਂ ਦੇ ਨਾਲ ਰਜਿੰਦਰ ਸਿੰਘ ਸ਼ਾਹ ਬਲਾਕ ਸੰਮਤੀ ਮੈਂਬਰ, ਚੇਅਰਮੈਨ ਹਰਜਿੰਦਰ ਸਿੰਘ ਨੰਗਲੀ,ਗੁਰਿੰਦਰ ਸਿੰਘ ਸ਼ਾਹ, ਚੇਅਰਮੈਨ ਕੰਵਰਦੀਪ ਸਿੰਘ ਮਾਨ ਅਤੇ ਵੀ ਮੌਜੂਦ ਸਨ।ਵਿਧਾਇਕ ਜਲਾਲ ਉਸਮਾਂ ਨੇ ਇੱਕਤਰ ਲੋਕਾਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਹਰੇਕ ਪਿੰਡ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆ ਚੋਣਾਂ ਕੀਤੇ ਗਏ ਵਿਕਾਸ ਦੇ ਨਾਮ ‘ਤੇ ਹੀ ਜਿੱਤ ਕੇ ਤੀਸਰੀ ਵਾਰ ਵੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਈ ਜਾਵੇਗੀ।ਇਸ ਮੌਕੇ ਮਨਪ੍ਰੀਤ ਸਿੰਘ ਰੰਧਾਵਾ, ਸ੍ਰ. ਹਰਗੋਪਾਲ ਸਿੰਘ ਰੰਧਾਵਾ ਜਿਲਾ ਮੀਤ ਪ੍ਰਧਾਨ, ਨੰਬਰਦਾਰ ਗੁਲਜਿੰਦਰ ਲਾਡੀ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਦਰਸ਼ਨ ਕੌਰ (ਤਿੰਨੇ ਪੰਚਾਇਤ ਮੈਂਬਰ), ਸਖਦੇਵ ਸਿੰਘ, ਅਜੀਤ ਸਿੰਘ, ਗੁਰਦਿਆਲ ਸਿੰਘ, ਹਰਬੰਸ ਸਿੰਘ ਪੁਰਬਾ ਅਤੇ ਹੋਰ ਬਹੁਤ ਸਾਰੇ ਵੀ ਮੌਜੂਦ ਸਨ।
Punjab Post Daily Online Newspaper & Print Media