Wednesday, April 29, 2026

ਗਾਇਕ ਗੋਲਡੀ ਬਾਵਾ ਦੇ ਗੀਤ ”ਮੈਂ ਪੰਜਾਬ ਬੋਲਦਾ ਹਾਂ” ਵਿੱਚ ਪੱਗ/ਦਸਤਾਰ ਨੂੰ ਠੋਕਰ ਮਾਰਨਾ ਅਤਿ ਚਿੰਤਾਜਨਕ

ppn1211201603

ਸੰਦੌੜ, 11 ਨਵੰਬਰ (ਭੱਟ ਹਰਮਿੰਦਰ ਸਿੰਘ)- ਸਿੱਖ ਕੌਮ ਨਾਲ ਸੰਬੰਧਿਤ ਅਹਿਮ ਕਕਾਰਾਂ ਅਤੇ ਇਸ ਦੇ ਸਿਧਾਂਤਾਂ ਦੀ ਸ਼ਰੇਆਮ ਨਕਲ ਕਰ ਕੇ ਇਸ ਨੂੰ ਨੀਵਾਂ ਦਿਖਾਉਣ ਦਾ ਯਤਨ ਪਿਛਲੇ ਲੰਮੇ ਸਮੇਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਨਿਰੰਤਰ ਜਾਰੀ ਹੈ ਪਰ ਇੰਨਾ ਤੇ ਰੋਕ ਅਤੇ ਕੋਈ ਠੋਸ ਕਦਮ ਚੁੱਕਣ ਦੀ ਬਜਾਏ ਮੂਕ ਬਣ ਕੇ ਦੇਖਣਾ ਅਤਿ ਦੁੱਖਦਾਈ ਹੁੰਦਾ ਜਾ ਰਿਹਾ ਹੈ। ਇਸੇ ਤਰਾਂ ਇਨ੍ਹਾਂ ਹੋ ਰਹੀਆਂ ਬੇਅਦਬੀਆਂ ਨੂੰ ਫ਼ਿਲਮੀ ਅਦਾਕਾਰਾਂ ਅਤੇ ਗਾਇਕਾਂ ਵੱਲੋਂ ਵੀ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਇਸੇ ਤਹਿਤ ਪੰਜਾਬੀ ਗਾਇਕ ਗੋਲਡੀ ਬਾਵਾ ਦਾ ਗੀਤ ”ਮੈਂ ਪੰਜਾਬ ਬੋਲਦਾ ਆ” ਜੋ ਕਿ ਥੋੜ੍ਹੇ ਹੀ ਦਿਨ ਪਹਿਲਾਂ ਰੀਲੀਜ਼ ਕੀਤਾ ਗਿਆ ਹੈ ਜਿਸ ਵਿਚ ਪੰਜਾਬ ਦੇ ਮੌਜੂਦਾ ਨਾਜ਼ੁਕ ਹਾਲਤਾਂ ਨੂੰ ਦਰਸਾਇਆ ਜਾ ਰਿਹਾ ਹੈ ਜਿਸ ਗੀਤ ਦੇ ਬੋਲ ਤਾਂ ਸ਼ਲਾਘਾਯੋਗ ਹਨ ਹੀ ਪਰ ਇਸ ਵਿਚ ਸਿੱਖ ਕੌਮ ਦੀ ਸ਼ਾਨ ਦਸਤਾਰ ਪੱਗ ਨੂੰ ਇੱਕ ਦ੍ਰਿਸ਼ ਵਿਚ ਇੱਕ ਕਲਾਕਾਰ ਵੱਲੋਂ ਪੱਗ/ਦਸਤਾਰ ਨੂੰ ਪੈਰਾਂ ਰਾਹੀ ਇੰਜ ਠੋਕਰ ਮਾਰੀ ਦਿਖਾਈ ਜਾ ਰਹੀ ਹੈ ਜਿਵੇਂ ਉਹ ਪੱਗ ਨਾ ਹੋਵੇ ਕੋਈ ਫੁੱਟਬਾਲ ਹੋਵੇ।ਜਦੋਂ ਇਸ ਸੰਬੰਧੀ ਮਾਂ ਬੋਲੀ ਪੰਜਾਬੀ ਦੇ ਪ੍ਰਸਿੱਧ ਸਾਹਿੱਤਕਾਰ ਲੇਖਕ ਮਨਜਿੰਦਰ ਸਿੰਘ ਕਾਲਾ ਸਰੋਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੰਨਾ ਕਲਾਕਾਰਾਂ ਵੱਲੋਂ ਹੀ ਪੰਜਾਬ ਦੀ ਅਣਖੀ ਨੌਜਵਾਨੀ ਦੀ ਨਸਲਕੁਸ਼ੀ ਕਰ ਕੇ ਗ਼ਲਤ ਦਿਸ਼ਾਵਾਂ ਵੱਲ ਧੱਕਿਆ ਜਾ ਰਿਹਾ ਹੈ ਅਤੇ ਇਹੋ ਜਿਹੇ ਘਿਣਾਉਣੇ ਦ੍ਰਿਸ਼ਾਂ ਅਤੇ ਕਾਰਜਾਂ ਨਾਲ ਹੀ ਪੰਜਾਬੀ ਸਭਿਆਚਾਰ ਅਤੇ ਸਿੱਖੀ ਸਿਧਾਂਤਾਂ ਨੂੰ ਠੇਸ ਪਹੁੰਚਦੀ ਹੈ ਚਾਹੇ ਉਹ ਗ਼ਲਤੀ ਛੋਟੀ ਹੀ ਕਿਉਂ ਨਾ ਹੋਵੇ ਜਿਸ ਨੂੰ ਐੱਸ ਜੀ ਪੀ ਸੀ ਜਾਂ ਹੋਰ ਜਥੇਬੰਦੀਆਂ ਵੱਲੋਂ ਨਜ਼ਰਅੰਦਾਜ਼ ਕਰਨਾ ਪੰਜਾਬੀ ਸਭਿਆਚਾਰ ਅਤੇ ਕੌਮ ਦੇ ਭਵਿੱਖ ਲਈ ਅਤਿ ਚਿੰਤਾਂਦਾਇਕ ਬਣਦੀ ਜਾ ਰਹੀ ਹੈ।
ਜੱਦੋ ਇਸ ਸੰਬੰਧੀ ਉੱਘੇ ਸਿੱਖ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਅਤੇ ਸਿੱਖ ਯੂਥ ਫੈਡਰੇਸ਼ਨ ਦਮਦਮੀ ਟਕਸਾਲ ਦੇ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹੋ ਜਿਹੇ ਦ੍ਰਿਸ਼ ਨਾ ਦਿਖਾਏ ਜਾਣ ਜਿਸ ਦਾ ਕਿਸੇ ਵੀ ਸਤਿਕਾਰ ਯੋਗ ਧਰਮਾਂ ਨਾਲ ਸੰਬੰਧ ਹੋਵੇ ਜਾਂ ਉਨ੍ਹਾਂ ਦ੍ਰਿਸ਼ਾਂ ਨਾਲ ਧਾਰਮਿਕ ਠੇਸ ਪਹੁੰਚਦੀ ਹੋਵੇ ਜੋ ਕਿ ਇਸ ਗੀਤ ਦੇ ਇੱਕ ਦ੍ਰਿਸ਼ ਵਿਚ ਸਿੱਖ ਕੌਮ ਦੀ ਸ਼ਾਨ ਦਸਤਾਰ ਨੂੰ ਠੋਕਰ ਮਾਰ ਕੇ ਦਿਖਾਈ ਜਾ ਰਹੀ ਹੈ। ਇਸ ਸੰਬੰਧੀ ਉੱਘੇ ਲੇਖਕ ਅਤੇ ਗੀਤਕਾਰ ਲੱਖਾ ਚੂਹੜਚੱਕ ਅਤੇ ਤਰਸੇਮ ਮਹਿਤੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਸ਼ਰਤੇ ਗਾਇਕਾਂ ਅਤੇ ਗੀਤਕਾਰਾਂ ਨੂੰ ਦਰਸ਼ਕਾਂ ਦੀ ਪਸੰਦ ਅਨੁਸਾਰ ਹੀ ਗੀਤ ਲਿਖਣੇ, ਗਾਉਣੇ ਅਤੇ ਦਰਸਾਉਣੇ ਪੈਂਦੇ ਹਨ ਪਰ ਇਹੋ ਜਿਹੇ ਨਾਜ਼ੁਕ ਖ਼ਾਸਕਰ ਧਾਰਮਿਕ ਚਿੰਨ੍ਹਾਂ ਤੇ ਆਧਾਰਿਤ ਦ੍ਰਿਸ਼ਾਂ ਨੂੰ ਗੰਭੀਰਤਾ ਪੂਰਵਕ ਹੀ ਦਰਸਾਉਣਾ ਚਾਹੀਦਾ ਹੈ ਜੋ ਕਿ ਪੰਜਾਬੀ ਸਭਿਆਚਾਰ ਦੇ ਉੱਜਵਲ ਭਵਿੱਖ ਲਈ ਸਹੀ ਸਿੱਧ ਹੋਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply