Saturday, March 14, 2026

ਐਥਲੈਟਿਕਸ ਖੇਡ ਮੁਕਾਬਲਿਆਂ ਦਾ ਦੂਜਾ ਦਿਨ ਸਪ੍ਰਿੰਗ ਬਰਡਜ਼ ਸਕੂਲ ਦੇ ਨਾਮ ਰਿਹਾ

ppn1211201613

ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ ਬਿਊਰੂੋ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਦੀ ਦੇਖ-ਰੇਖ ਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੇ ਪ੍ਰਬੰਧਾਂ ਹੇਠ ਚੱਲ ਰਹੇ ਲੜਕੀਆਂ ਦੇ ਅੰਡਰ ੧੪, ੧੭ ਤੇ ੧੯ ਸਾਲ ਉਮਰ ਵਰਗ ਦੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਖੇਡ ਮੁਕਾਬਲਿਆਂ ਦਾ ਅੱਜ ਦੂਜਾ ਦਿਨ ਸਪ੍ਰਿੰਗ ਬਰਡਜ ਸਕੂਲ ਮਹਿਤਾ ਰੋਡ ਦੇ ਨਾਮ ਰਿਹਾ।ਦੂਜੇ ਦਿਨ ਬੜੇ ਹੀ ਸੰਘਰਸ਼ਪੂਰਨ ਤੇ ਦਿਲਚਸਪ ਮੁਕਾਬਲੇ ਸੰਪੰਨ ਹੋਏਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ. ਕਮ ਪ੍ਰਿੰਸੀਪਲ ਪਰਮਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਕੂਲ ਦੀਆਂ ਖਿਡਾਰਨਾਂ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ। ਅੰਡਰ ੧੪ ਸਾਲ ਉਮਰ ਵਰਗ ਦੀ ੧੦੦ ਮੀਟਰ ਰੇਸ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਰਮਨਪ੍ਰੀਤ ਕੌਰ ਨੇ ਦੂਜਾ ਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਂਸਲ ਕੀਤਾ। ਅੰਡਰ-੧੭ ਸਾਲ ਉਮਰ ਵਰਗ ਵਿੱਚ ਤਾਨੀਆਂਪ੍ਰੀਤ ਕੌਰ ਨੇ ਗੋਲਡ, ਸੁਖਮਨਪ੍ਰੀਤ ਕੌਰ ਨੇ ਸਿਲਵਰ ਤੇ ਮੋਨਿਕਾ ਨੇ ਬਰਾਊਂਨਜ ਮੈਡਲ ਹਾਂਸਲ ਕੀਤਾ।੪੦੦ ਮੀਟਰ ਰੇਸ ਵਿੱਚ ਰੁਪਿੰਦਰ ਕੌਰ ਨੇ ਪਹਿਲਾ, ਜਸਪਾਲ ਕੌਰ ਨੇ ਦੂਜਾ ਤੇ ਪ੍ਰਭਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।੧੫੦੦ ਮੀਟਰ ਰੇਸ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਤੇ ਕਾਜਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਂਸਲ ਕੀਤਾ।੩੦੦੦ ਹਜਾਰ ਮੀਟਰ ਰੇਸ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ ਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਂਸਲ ਕੀਤਾ। ਅੰਡਰ ੧੯ ਸਾਲ ਟ੍ਰਿੱਪਲ ਜੰਪ ਵਿੱਚ ਜਸਪ੍ਰੀਤ ਕੌਰ ਨੇ ਗੋਲਡ, ਕੁਲਬੀਰ ਕੌਰ ਨੇ ਸਿਲਵਰ ਤੇ ਰਮਨਦੀਪ ਕੌਰ ਨੇ ਬਰਾਊਂਨਜ ਮੈਡਲ ਹਾਂਸਲ ਕੀਤਾ। ਇਸ ਮੌਕੇ ਕੋਚ ਰਣਕੀਰਤ ਸਿੰਘ ਸੰਧੂ, ਕੋਚ ਦਰਸ਼ਨ ਬਾਠ, ਕੁਲਵਿੰਦਰ ਸਿੰਘ ਕਿੰਦਾ, ਹਰਪਾਲ ਸਿੰਘ, ਰਾਜਵਿੰਦਰ ਕੌਰ, ਸਤਪਾਲ ਸਿੰਘ ਢੱਡੇ, ਕੁਲਵਿੰਦਰ ਸਿੰਘ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ ਗਿੱਲ, ਸੁਖਬੀਰ ਮਾਨ, ਰੋਬਿਨਪ੍ਰੀਤ ਕੌਰ, ਹਰਜਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ, ਬਲਕਾਰ ਸਿੰਘ, ਰਣਜੀਤ ਸਿੰਘ ਹਰਸ਼ਾ ਛੀਨਾ ਤੇ ਡਾ. ਰਜਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ‘ਪੇਂਟਿੰਗ ਮਾਈ ਗ੍ਰੈੰਂਡ ਪੇਰੈਂਟਸ’ ਅਤੇ ਸਲੋਗਨ ਲਿਖਣ ਮੁਕਾਬਲੇ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਸਮਾਜਿਕ ਸੁਰੱਖਿਆ ਅਤੇ …

Leave a Reply