Saturday, April 11, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 13 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਆਮ ਆਦਮੀ ਪਾਰਟੀ ਵਲੋਂ 18 ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ- ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਨੂੰ ਡੇਰਾਬੱਸੀ ਤੋਂ ਦਿੱਤੀ ਟਿਕਟ।

▶ ਖੇਮਕਰਨ ਦੇ ਸਰਹੱਦੀ ਖੇਤਰ ਅਮਰਕੋਟ ਵਿਖੇ ਸੀ.ਆਈ.ਏ ਨਾਲ ਸਾਂਝੇ ਆਪਰੇਸ਼ਨ ਦੌਰਾਨ ਬੀ.ਐਸ.ਐਫ ਦੀ 87ਵੀਂ ਬਟਾਲੀਅਨ ਨੇ ਦੋ ਸਮੱਗਲਰ ਕਾਬੂ ਕਰ ਕੇ ਉਨਾਂ ਪਾਸੋਂ ਟਰੈਕਟਰ ਦੇ ਸਪੀਕਰ ‘ਚ ਲੁਕਾਈ 2.50 ਕਰੋੜ ਮੁੱਲ ਦੀ ਹੈਰੋਇਨ ਕੀਤੀ ਬਰਾਮਦ।

▶ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਅਬੋਹਰ ਵਿਖੇ ਕਾਂਗਰਸ ਦੀ ਰਾਜ ਪੱਧਰ ਦੀ ਰੈਲੀ ਅੱਜ।

▶ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਤੰਦਰੁਸਤ- ਅਪੋਲੋ ਹਸਪਤਾਲ ਨੇ ਘਰ ਜਾਣ ਦੀ ਦਿੱਤੀ ਆਗਿਆ।

▶ 2 ਲੱਖ ਏ.ਟੀ.ਐਮ ਸਰਵਿਸ ਆਮ ਵਾਂਗ ਬਹਾਲ ਹੋਣ ‘ਚ ਲੱਗ ਸਕਦੇ ਹਨ, ਦੋ ਤੋਂ ਤਿੰਨ ਹਫਤੇ-ਜੇਤਲੀ।

▶ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਸ੍ਰੀ ਨਨਕਾਣਾ ਸਾਹਿਬ ‘ਚ ਮਨਾਉਣ ਲਈ 1249 ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ ਨੇ ਕੀਤਾ ਰਵਾਨਾ।

▶ ਪੀ.ਐਮ ਮੋਦੀ ਨੇ ਜਪਾਨੀ ਪ੍ਰਧਾਨ ਮੰਤਰੀ ਸਿੰਜੋ ਅਬੇ ਨਾਲ ਬੁਲੇਟ ਟਰੇਨ ‘ਚ ਸਫਰ ਦੇ ਲਏ ਨਜ਼ਾਰੇ।

▶ ਤੀਜੇ ਦਿਨ ਵੀ ਪੁਰਾਣੇ ਨੋਟ ਬਦਲਣ ਬੈਂਕਾਂ ‘ਚ ਆਏ ਔਰਤਾਂ ਤੇ ਪੁਰਸ਼ ਹੋਏ ਖੱਜ਼ਲ ਖਰਾਬ, 80-85 ਸਾਲ ਦੇ ਬਜੁੱਰਗਾਂ ਨੇ ਲਾਈਨਾਂ ‘ਚ ਖਾਧੇ ਧੱਕੇ।

▶ ਬੈਂਕਾਂ ਤੇ ਏ.ਟੀ.ਐਮ ਮਸ਼ੀਨਾਂ ਵਿਚੋਂ ਮੁੱਕਾ ਕੈਸ਼- ਲੋਕ ਖਫਾ, 1000 ਦਾ ਨੋਟ ਬਦਲਣ ਆਈ ਔਰਤ ਨੇ ਬੈਂਕ ਤੋਂ ਕੈਸ਼ ਨਾ ਮਿਲਣ ‘ਤੇ ਖਾਤੇ ‘ਚ ਕਰਵਾਇਆ ਜਮਾਂ।

▶ ਮੋਟਰਸਾਈਕਲ ਸਵਾਰਾਂ ਵਲੋਂ ਬਿਹਾਰ ਦੇ ਸਾਸਾਰਾਮ ‘ਚ ਇੱਕ ਅਖਬਾਰ ਦੇ ਪੱਤਰਕਾਰ ਧਰਮੇਂਦਰ ਸਿੰਘ ਦੀ ਗੋਲੀ ਮਾਰਕੇ ਹੱਤਿਆ।

▶ ਮਾਨਸਾ ਵਿਖੇ ਚੈਕਿੰਗ ਦੋਰਾਨ ਪੁਲਿਸ ਨੇ ਫਾਰਚੂਨਰ ਗੱਡੀ ‘ਚੋਂ ਬਰਾਮਦ ਕੀਤੇ ਇੱਕ ਕਰੋੜ- ਸਾਰੇ ਬੰਦ ਹੋਏ 500-500 ਦੇ ਨੋਟ।

▶ ਇੱਕ ਫੀਸਦ ਲੋਕਾਂ ਕੋਲ ਕਾਲਾ ਧੰਨ ਹੋਣ ਦੇ ਬਾਵਜ਼ੂਦ ਵੀ ਮੁਸ਼ਕਲਾਂ ਝੇਲ ਰਹੇ ਹਨ 99 ਫੀਸਦ ਦੇਸ਼ ਵਾਸੀ- ਮਮਤਾ ਬੈਨਰਜ਼ੀ।

▶ ਠੰਡੀ ਹਵਾ ਤੇ ਕਿਣ-ਮਿਣ ਨਾਲ ਸਰਦੀ ਸ਼ੁਰੂ- ਲੋਕਾਂ ਨੇ ਪਾਏ ਕੋਟੀਆਂ ਤੇ ਸਵੈਟਰ ਅਤੇ ਕੱਢੇ ਕੰਬਲ।

▶ ਜਪਾਨ ‘ਚ ਭਾਰਤੀਆਂ ਨਾਲ ਮੋਦੀ ਨੇ ਕੀਤੀ ਗੱਲ- ਕਿਹਾ ਨਹੀਂ ਬਖਸ਼ੇ ਜਾਣਗੇ ਬੇਈਮਾਨ ਤੇ ਕਾਲੇ ਧੰਨ ਦੀ ਸਫਾਈ ਲਈ ਜਾਂਚੇ ਜਾਣਗੇ ਅਜ਼ਾਦੀ ਤੋਂ ਹੁਣ ਤੱਕ ਦੇ ਰਿਕਾਰਡ।

▶ ਬਿੱਲਾਂ ਦੀ ਅਦਾਇਗੀ ਲਈ ਪਾਵਰ ਕਾਮ ਦੇ ਐਤਵਾਰ ਖੁਲੱਣਗੇ ਦਫਤਰ- 500/1000 ਦੇ ਨੋਟ ਵੀ ਚੱਲਣਗੇ।

▶ ਜਲਦ ਹੀ ਪੰਥਕ ਜਥੇਬੰਦੀਆਂ ਨਾਲ ਆਪ ਮਿਲ ਕੇ ਬੈਠਾਂਗਾ- ਸਰਬਤ ਖਾਲਸਾ ਬਾਰੇ ਕੀਤੀ ਜਾਵੇਗੀ ਗੱਲ, ਸਭ ਨੂੰ ਲ਼ਿਆ ਜਾਵੇਗਾ ਨਾਲ- ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ ।

▶ ਕਰਾਚੀ (ਪਾਕਿਸਤਾਨ) ਵਿਖੇ ਮਜ਼ਾਰ ਨੇੜੇ ਬੰਬ ਧਮਾਕਾ- 30 ਦੀ ਮੌਤ, 100 ਦੇ ਕਰੀਬ ਜਖਮੀ।

▶ ਭਾਜਪਾ ਸਮੱਰਥਕਾਂ ਨੂੰ ਪਹਿਲਾਂ ਹੀ ਪਤਾ ਸੀ ਕਰੰਸੀ ਤਬਦੀਲ ਹੋਣ ਦਾ- ਕੇਜ਼ਰੀਵਾਲ ਨੇ ਲਾਏ ਦੋਸ਼।

▶ ਸ਼੍ਰੋਮਣੀ ਕਮੇਟੀ ਕਾਰਜਕਾਰਣੀ ਦੀ ਹੋਈ ਪਹਿਲੀ ਮੀਟਿੰਗ- ਪ੍ਰਧਾਨ ਬਡੂੰਗਰ ਨੇ ਪੰਜਾਬ ਦਾ ਪਾਣੀ ਨਾ ਖੋਹਣ ਦੀ ਰਾਸ਼ਟਰਪਤੀ ਤੇ ਭਾਰਤ ਸਰਕਾਰ ਨੂੰ ਕੀਤੀ ਅਪੀਲ, ਬੇਅਦਬੀ ਮਾਮਲਾ ਵੀ ਵਿਚਾਰਿਆ।

▶ ਇੱਕਲੇ ਸਟੇਟ ਬੈਂਕ ਵਿੱਚ ਤਿੰਨ ਦਿਨਾਂ ‘ਚ ਲੋਕਾਂ ਨੇ ਜਮਾਂ ਕਰਵਾਏ 47868 ਕਰੋੜ ਰੁਪਏ, ਕੁੱਲ ਬੈਂਕਾਂ ‘ਚ ਆਏ ਡੇਢ ਲੱਖ ਕਰੋੜ।

▶ ਪੰਜਾਬ ਕਾਂਗਰਸ ਨੇ ਸੰਸਦ ‘ਚ 16 ਨਵੰਬਰ ਨੂੰ ਪਾਣੀਆਂ ਦੇ ਮਾਮਲੇ ‘ਤੇ ਚਰਚਾ ਕਰਨ ਲਈ ਦਿੱਤਾ ਨੋਟਿਸ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਦਾ ਮੰਗਿਆ ਸਮਾਂ।

▶ ਆਮਦਨ ਕਰ ਵਿਭਾਗ ਨੇ ਬੈਂਕਾਂ ਪਾਸੋਂ 2,50,000 ਲੱਖ ਤੋਂ ਵੱਧ ਰਕਮਾਂ ਜਮਾਂ ਕਰਵਾਉਣ ਵਾਲਿਆਂ ਦੀ ਮੰਗੀ ਜਾਣਕਾਰੀ।

▶ ਜੰਮੂ ਕਸ਼ਮੀਰ ਦੇ ਕਰੇਨ ‘ਚ ਪਾਕਿਸਤਾਨ ਨੇ ਕੀਤੀ ਸੀਜ਼ਫਾਇਰ ਦੀ ਉਲੰਘਣਾ- ਇੱਕ ਜਵਾਨ ਸ਼ਹੀਦ।

▶ ਚੰਡੀਗੜ੍ਹ ਨਗਰ ਨਿਗਮ ਦੀ ਚੋਣ ‘ਚ ਅਕਾਲੀ ਦਲ ਨੇ ਭਾਜਪਾ ਪਾਸੋਂ ਮੰਗੀਆਂ 10 ਸੀਟਾਂ- ਮਿਲੀਆਂ  ਕੇਵਲ ਚਾਰ।

▶ ਤਿੰਨ ਦਿਨਾ ਜਪਾਨ ਦੌਰੇ ਤੋਂ ਦੇਸ਼ ਪਰਤੇ ਪੀ.ਐਮ ਮੋਦੀ- 10 ਸਮਝੌਤਿਆਂ ‘ਤੇ ਹੋਈ ਸਹਿਮਤੀ – ਅਹਿਮ ਰਹੀ ਸਿਵਲ ਨਿਊਕਲੀਅਰ ਡੀਲ।

▶ ਨਾਨਾ ਮਾਸਟਰ ਤਾਰਾ ਸਿੰਘ ਤੇ ਮਾਤਾ ਰਜਿੰਦਰ ਕੌਰ ਦੇ ਪੂਰਨਿਆਂ ‘ਤੇ ਚੱਲਣ ਨੂੰ ਤਿਆਰ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ- ਕਿਹਾ ਹਰਿਆਣਾ ਨਹੀ ਸਭ ਸੂਬਿਆਂ ਨੂੰ ਜਾਂਦਾ ਪਾਣੀ ਹੋਵੇ ਬੰਦ।

 

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply