Wednesday, March 18, 2026

7ਵੇਂ ਪੇ ਕਮਿਸ਼ਨ ਵਿਚ ਗ੍ਰਾਮੀਣ ਡਾਕ ਸੇਵਕਾਂ ਨੂੰ ਬਣਦਾ ਹੱਕ ਨਾ ਦੇਣ ‘ਤੇ ਹੋਵੇਗਾ ਅੰਦੋਲਨ

ppn1311201604

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਆਲ ਇੰਡੀਆ ਗ੍ਰਾਮੀਣ ਪੋਸਟਲ ਇੰਪਲਾਇਜ਼ ਯੂਨੀਅਨ ਫਿਰੋਜ਼ਪੁਰ ਡਵਿਜ਼ਨ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਡਵਿਜ਼ਨ ਸਕੱਤਰ ਓਮ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸਾਰਿਆਂ ਗ੍ਰਾਮੀਣ ਡਾਕ ਸੇਵਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ 7ਵੇਂ ਪੇ ਕਮਿਸ਼ਨ ਦੀ ਰਿਪੋਰਟ ਦਸੰਬਰ 2016 ਦੇ ਪਹਿਲੇ ਹਫ਼ਤੇ ਲਾਗੂ ਹੋਣ ਦੀ ਸੰਭਾਵਨਾ ਨੂੰ ਮੱਦੇਨਜ਼ਰ ਰਖਦੇ ਹੌਏ ਇਸ ਮੀਟਿੰਗ ਵਿਚ ਵਿਸ਼ੇਸ਼ ਗੱਲਬਾਤ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ 7ਵੇਂ ਪੇ ਕਮਿਸ਼ਨ ਵਿਚ ਗ੍ਰਾਮੀਣ ਡਾਕ ਸੇਵਕਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਜਾਂ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਸਾਰੇ ਗ੍ਰਾਮੀਣ ਡਾਕ ਸੇਵਕ ਇੱਕਜੁਟ ਹੋਕੇ ਦੇਸ਼ ਵਿਆਪੀ ਅੰਦੋਲਨ ਕਰਨਗੇ।ਮੀਟਿੰਗ ਦੌਰਾਨ ਡਵਿਜ਼ਨ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਹਾਜ਼ਰ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸਾਰਿਆਂ ਕਰਮਚਾਰੀਆਂ ਨੂੰ ਇੱਕਜੁਟ ਹੋਕੇ ਅੰਦੋਲਨ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿਚ ਸ਼ਗਨ ਲਾਲ ਉਪਨੇਜਾ ਸਹਾਇਕ ਸਰਕਲ ਸਕੱਤਰ, ਬੂੜ ਸਿੰਘ, ਕਰਨੈਲ ਸਿੰਘ, ਜੱਗਾ ਸਿੰਘ, ਵਿਜੈ ਕੁਮਾਰ, ਸਵਰਣ ਸਿੰਘ ਹਸਤਾ ਕਲਾਂ, ਅਸ਼ੋਕ ਘੱਲੂ, ਮਹਿੰਦਰ ਕੁਮਾਰ, ਸੁਖਮੰਦਰ ਸਿੰਘ, ਸੁਭਾਸ਼ ਚੰਦਰ, ਪਾਲਾ ਸਿੰਘ, ਲਾਧੂ ਰਾਮ, ਸਵਰਣ ਮਾਹੂਆਣਾ, ਮਹਿੰਦਰ ਰਾਣਾ, ਕਸ਼ਮੀਰ ਸਿੰਘ, ਪੁਰਸ਼ੋਤਮ ਲਾਲ, ਬਾਬੂ ਲਾਲ, ਮਦਨ ਲਾਲ, ਬੇਅੰਤ ਕੌਰ, ਸੁਨੀਤਾ ਰਾਣੀ, ਹਰਵਿੰਦਰ ਕੌਰ ਮੰਡੀ ਲਾਧੂਕਾ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply