Monday, June 15, 2026

ਬਾਲ ਦਿਵਸ ਮੌਕੇ ਵੱਖ ਵੱਖ ਖੇਡਾਂ ਦਾ ਅਯੋਜਨ ਕੀਤਾ

ppn1411201612

ਫਾਜ਼ਿਲਕਾ, 14 ਨਵੰਬਰ (ਵਿਨੀਤ ਅਰੋੜਾ)- ਡੀਸੀਡੀਏਵੀ ਸਕੂਲ ਫਾਜ਼ਿਲਕਾ ਵਿਚ ਬਾਲ ਦਿਵਸ ਮੌਕੇ ਵੱਖ ਵੱਖ ਸਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦਾ ਅਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਵੀ.ਕੇ.ਮਿੱਲ, ਮੈਡਮ ਉਰਮਿਲ ਅਤੇ ਮੈਡਮ ਸ਼ਸ਼ੀ ਸ਼ਰਮਾ ਦੀ ਅਗਵਾਈ ਵਿਚ ਹੋਈ। ਮੰਚ ਸੰਚਾਲਨ ਵਿਚ ਮੈਡਮ ਰੇਖਾ ਨੇ ਸਹਿਯੋਗ ਕੀਤਾ। ਪ੍ਰੋਗਰਾਮ ਦੇ ਪਹਿਲੇ ਗੇੜ ਵਿਚ ਅਧਿਆਪਕ ਜਤਿੰਦਰ ਮੋਂਗਾ ਨੇ ਪੰਡਤ ਨਹਿਰੂ ਦੇ ਜੀਵਨ ਤੇ ਚਾਨਣਾ ਪਾਇਆ। ਵਿਦਿਆਰਥੀਆਂ ਵਿਚ ਅਰਸ਼ਦੀਪ ਕੌਰ, ਜੀਆ, ਵੰਸ਼ ਸ਼ਰਮਾ, ਮਨੀਸ਼ਾ, ਦਿਵਿਆ, ਮਹਿਕ, ਰਾਧੀਕਾ ਆਦਿ ਨੇ ਪੰਡਤ ਜਵਾਹਰ ਲਾਲ ਤੇ ਵੱਖ ਵੱਖ ਕਵਿਤਾਵਾਂ ਪੇਸ਼ ਕੀਤੀਆਂ।
ਜਮਾਤ 8ਵੀਂ ਦੀ ਵਿਦਿਆਰਥਣ ਜਸਕਰਨ ਨੇ ਨਹਿਰੂ ਜੀ ਦੇ ਜੀਵਨ ਅਤੇ ਬੱਚਿਆਂ ਦੇ ਪ੍ਰਤੀ ਉਨ੍ਹਾਂ ਦੇ ਲਗਾਅ ਦਾ ਵਰਣਨ ਕੀਤਾ। ਪਹਿਲੀ ਜਮਾਤ ਦੇ ਵਿਦਿਆਰਥੀਆਂ ਜਤਿਨ ਅਤੇ ਗੁਰਸੇਵਕ ਨੇ ਪ੍ਰਿੰਸੀਪਲ ਸ਼੍ਰੀ ਮਿਤਲ ਨੂੰ ਗੁਲਾਬ ਦੇ ਫੁੱਲ ਭੇਂਟ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਵੱਖ ਵੱਖ ਖੇਡਾਂ ਵਿਚ ਵੱਖ ਵੱਖ ਜਮਾਤਾਂ ਵਿਚ ਹੇਮਨ, ਅਲੀਜ਼ਾ, ਨਿਸ਼ਾਂਤ, ਤਨੀਸ਼ਾ, ਗੈਰੀ, ਜਗਸੀਰ, ਤਾਨੀਆ, ਸੀਆ, ਜਗਨ ਕੰਬੋਜ, ਤੁਸ਼ਾਰ, ਸਨਮਦੀਪ, ਲਵਪ੍ਰੀਤ, ਅੰਜ਼ਲੀ, ਦਿਲਸ਼ਾਨ, ਅਮਨਦੀਪ, ਲਖਨਦੀਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਤ ਵਿਚ ਸਾਰਿਆਂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ। ਪ੍ਰੋਗਰਾਮ ਵਿਚ ਸਮੂਹ ਸਟਾਫ਼ ਨੇ ਸਹਿਯੋਗ ਕੀਤਾ।

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …

Leave a Reply