Saturday, March 14, 2026

ਕੋਂਫੀ ਸਕੂਲ ਵਿਚ ਸਪੋਰਟਸ ਮੀਟ ਦਾ ਅਯੋਜਨ

ppn1411201614

ਫਾਜ਼ਿਲਕਾ, 14 ਨਵੰਬਰ (ਵਿਨੀਤ ਅਰੋੜਾ)- ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਕੌਂਫ਼ੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਚ ਸੀਨੀਅਰ ਅਤੇ ਜੂਨੀਅਰ ਵਰਗ ਨੇ ਮਿਲ ਕੇ ਸਪੋਰਟਸ ਮੀਟ ਕਰਵਾਈ। ਸਕੂਲ ਦੇ ਸਾਰਿਆਂ ਵਿਦਿਆਰਥੀਆਂ ਨੂੰ ਚਾਰ ਵਰਗਾਂ ਵਿਚ ਵੰਡਿਆ ਗਿਆ। ਵਰਗ ਏ ਵਿਚ ਜਮਾਤ ਨਰਸਰੀ ਤੋਂ ਜਮਾਤ ਪਹਿਲੀ ਦੇ ਲਈ ਸੈਕ ਰੇਸ, ਸਪੂਨ ਰੇਸ, ਫਰਾਗ ਰੇਸ, ਬੈਲੂਨ ਰੇਸ, ਰਿੰਗ ਬਾਲ, ਟ੍ਰਾਈ ਸਾਇਕਲ ਰੇਸ, ਰਿੰਗ ਇਨ ਐਂਡ ਆਊਟ ਖੇਡਾਂ ਕਰਵਾਈਆਂ ਗਈਆਂ। ਵਰਗ ਬੀ ਵਿਚ ਜਮਾਤ ਦੂਜੀ ਤੋਂ ਚੋਥੀ ਦੇ ਲਈ ਸੈਕ ਰੇਸ, ਲੈਮਨ ਰੇਸ, ਮਟਕਾ ਰੇਸ, ਰਿਲੇ ਰੇਸ, ਬਾਲ ਇੱਕਠਾ ਕਰਨਾ ਆਦਿ ਖੇਡਾਂ ਕਰਵਾਈਆਂ ਗਈਆਂ।
ਵਰਗ ਸੀ ਵਿਚ ਜਮਾਤ ਪੰਜਵੀਂ ਤੋਂ 7ਵੀਂ ਦੇ ਲਈ ਟ੍ਰੈਕ ਇਵੈਂਟ 100 ਮੀਟਰ ਰੇਸ, 200 ਮੀਟਰ, 400 ਮੀਟਰ ਰੇਸ, 800 ਮੀਟਰ ਰੇਸ, ਲੰਬੀ ਛਾਲ, ਡਿਸਕਸ ਥ੍ਰੋ, ਫਨ ਰੇਸ ਕਰਵਾਏ ਗਏ। ਵਰਗ ਡੀ ਵਿਚ ਜਮਾਤ 8ਵੀਂ ਅਤੇ 9ਵੀਂ ਦੇ ਲਈ ਟ੍ਰੈਕ ਇਵੈਂਟ 100 ਮੀਟਰ ਰੇਸ, 200 ਮੀਟਰ ਰੇਸ, 400 ਮੀਟਰ ਰੇਸ, 800 ਮੀਟਰ ਰੇਸ ਫੀਲਡ ਇਵੈਂਟ, ਸ਼ਾਟ ਪੁਟ, ਜੈਵਲਿਨ ਥ੍ਰੋ ਆਦਿ ਹਾਫ਼ ਲੈਗ ਰੇਸ ਕਰਵਾਈਆਂ ਗਈਆਂ। ਸਕੂਲ ਵਿਚ ਚੱਲ ਰਹੇ ਚਾਰ ਹਾਊਸ ਡੇਅਰ ਡੈਵਿਲ, ਡੈਕਨ ਚਾਰਜਸ, ਰਾਯਲ ਵਾਰਯਰ ਹਾਊਸ ਦੇ ਵਿਚਕਾਰ ਟਗ ਆਫ਼ ਵਾਰ ਦਾ ਅਯੋਜਨ ਕੀਤਾ ਗਿਆ। ਚਾਰਾਂ ਹਾਊਸਾਂ ਦਾ ਖੂਬ ਮੁਕਾਬਲਾ ਹੋਇਆ ਅਤੇ ਆਖ਼ਰ ਵਿਚ ਡੇਅਰ ਡੈਵਿਲ ਹਾਊਸ ਜੇਤੂ ਰਿਹਾ। ਇਨ੍ਹਾਂ ਸਾਰਿਆਂ ਮੁਕਾਬਲਿਆਂ ਦੇ ਨਾਲ ਨਾਲ ਸਕੂਲ ਵਿਚ ਬਾਸਕੇਟ ਬਾਲ ਅਤੇ ਹੈਂਡਬਾਲ ਦੇ ਮੈਚ ਵੀ ਕਰਵਾਏ ਗਏ। ਜਿਸ ਵਿਚ ਚਾਰਾਂ ਹਾਊਸਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ppn1411201613

ਬਾਸਕੇਟ ਬਾਲ ਲੜਕਿਆਂ ਦੇ ਮੈਚ ਦਾ ਜੇਤੂ ਡੈਕਨ ਹਾਊਸ ਰਿਹਾ। ਬਾਸਕੇਟ ਬਾਲ ਲੜਕੀਆਂ ਦਾ ਜੇਤੂ ਰਾਯਲ ਹਾਊਸ ਰਿਹਾ। ਹੈਂਡਬਾਲ ਦੇ ਮੈਚ ਦਾ ਜੇਤੂ ਵਾਰਿਅਰ ਹਾਊਸ ਰਿਹਾ।ਪੂਰੇ ਸਕੂਲ ਵਿਚ ਸਭ ਤੋਂ ਜਿਆਦਾ ਮੈਡਲ ਪ੍ਰਾਪਤ ਕਰਕੇ ਡੇਅਰ ਡੈਵਿਲ ਹਾਊਸ ਜੇਤੂ ਰਿਹਾ। ਇਸ ਮੌਕੇ ਸਕੂਲ ਦੇ ਐਮ.ਡੀ ਗੋਰਵ ਝੀਂਝਾ ਨੇ ਦੱਸਿਆ ਕਿ ਸਕੂਲ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇਣ ਤੱਕ ਹੀ ਸੀਮਤ ਨਹੀਂ ਹੈ ਸਗੋਂ ਸਮੇਂ ਸਮੇਂ ਤੇ ਵਿਦਿਆਰਥੀਆਂ ਦੇ ਸਰਵਰਗੀਨ ਵਿਕਾਸ ਦੇ ਮੱਦੇਨਜ਼ਰ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਟਾਂ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਰਜ਼ਨੀ ਕੁੱਕੜ ਅਤੇ ਸੁਨੀਤਾ ਗੁੰਬਰ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਅੱਜ ਕੰਪੀਟੀਸ਼ਨ ਭਰੇ ਯੁਗ ਵਿਚ ਵਿਅਕਤੀ ਨੂੰ ਪੈਰ ਪੈਰ ਤੇ ਚੁਣੋਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਬੱਚਿਆਂ ਵਿਚ ਦ੍ਰਿੜ ਵਿਸ਼ਵਾਸ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰਕੇ ਹੀ ਉਨ੍ਹਾਂ ਨੂੰ ਇਨ੍ਹਾਂ ਚੁਣੋਤੀਆਂ ਦਾ ਸਾਹਮਣਾ ਕਰਨ ਦੇ ਕਾਬਲ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਸਕੂਲ ਦੇ ਦੋ ਖਿਡਾਰੀ ਅਭੈ ਨੈਨ ਅਤੇ ਤਾਨਿਸ਼ ਜਿਨ੍ਹਾਂ ਦੀ ਹੈਂਡਬਾਲ ਦੀ ਰਾਜ ਪੱਧਰੀ ਟੀਮ ਦੇ ਲਈ ਚੋਣ ਹੋਈ ਹੈ, ਉਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਗੁਰਪ੍ਰੀਤ ਅਤੇ ਰਹਿਮਤ ਜਿਸ ਦੀ ਚੋਣ ਰਾਸ਼ਟਰ ਪੱਧਰੀ ਤਾਈਕਵਾਂਡੋ ਵਿਚ ਹੋਈ ਉਨ੍ਹਾਂ ਨੂੰ ਵੀ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਗੋਰਵ ਝੀਂਝਾ, ਐਮਡੀ ਕਮਲਜੀਤ ਝੀਂਝਾ, ਈਸ਼ਾਨ ਸਿੰਘ ਅਤੇ ਪ੍ਰਿਯੰਕਾ, ਪ੍ਰਿੰਸੀਪਲ ਰਜਨੀ ਕੁੱਕੜ ਅਤੇ ਸੁਨੀਤਾ ਗੁੰਬਰ ਨੇ ਸਪੋਰਟਸ ਮੀਟ ਦੇ ਜੇਤੂ ਰਹੇ ਬੱਚਿਆਂ ਨੂੰ ਗੋਲਡ, ਸਿਲਵਰ ਅਤੇ ਬ੍ਰਾਊਨਜ਼ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply