Friday, April 10, 2026

ਭਾਜਪਾ ਦੇ ਜਲੰਧਰ ‘ਚ ਹੋਣ ਵਾਲੇ ਬੂਥ ਵਰਕਰ ਸੰਮੇਲਨ ਸਬੰਧੀ ਹੋਈ ਮੀਟਿੰਗ

ppn1511201613ppn1511201614ਫਾਜ਼ਿਲਕਾ, 15 ਨਵੰਬਰ (ਵਿਨੀਤ ਅਰੋੜਾ)- ਭਾਰਤੀ ਜਨਤਾ ਪਾਰਟੀ ਦਾ ਬੂਥ ਵਰਕਰ ਸੰਮੇਲਨ ਜਲੰਧਰ ਵਿਚ 20 ਨਵੰਬਰ ਨੂੰ ਹੋਵੇਗਾ। ਜਿਸ ਵਿਚ ਫਾਜ਼ਿਲਕਾ ਤੋਂ ਵਰਕਰਾਂ ਨੂੰ ਭੇਜਣ ਲਈ ਸਥਾਨਕ ਹੋਟਲ ਹੋਮ ਸਟਡ ਵਿਚ ਇੱਕ ਮੀਟਿੰਗ ਕੀਤੀ ਗਈ। ਜਿਸਦੀ ਪ੍ਰਧਾਨਗੀ ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ ਨੇ ਕੀਤੀ। ਮੀਟਿੰਗ ਵਿਚ ਜ਼ਿਲ੍ਹਾ ਭਾਜਪਾ ਇੰਚਾਰਜ਼ ਮੋਹਨ ਲਾਲ ਸੇਠੀ, ਜ਼ਿਲ੍ਹਾ ਭਾਜਪਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਪ੍ਰਦੇਸ਼ ਭਾਜਪਾ ਮੀਡੀਆ ਸਹਾਇਕ ਇੰਚਾਰਜ਼ ਸੁਬੋਧ ਵਰਮਾ, ਜ਼ਿਲ੍ਹਾ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਮੋਨਾ ਕਟਾਰੀਆ, ਮਾਰਕੀਟ ਕਮੇਟੀ ਦੇ ਚੇਅਰਮੈਨ ਵਿਨੋਦ ਬਜਾਜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਭਾਜਪਾ ਵਿਧਾਨਸਭਾ ਖੇਤਰ ਫਾਜ਼ਿਲਕਾ ਦੇ ਚੋਣ ਇੰਚਾਰਜ਼ ਅੋਸ਼ਕ ਜੈਰਥ, ਭਾਜਪਾ ਮਹਿਲਾ ਮੋਰਚਾ ਪ੍ਰਦੇਸ਼ ਕਾਰਜਕਾਰਣੀ ਦੀ ਮੈਂਬਰ ਮਨਪ੍ਰੀਤ ਗਰੇਵਾਲ ਹਾਜ਼ਰ ਸਨ।
ਮੰਚ ਸੰਚਾਲਨ ਜ਼ਿਲ੍ਹਾ ਮਹਾਮੰਤਰੀ ਅਸ਼ਵਨੀ ਫੁਟੇਲਾ ਨੇ ਕੀਤਾ। ਮੀਟਿੰਗ ਦੀ ੁਸ਼ਰੂਆਤ ਵਿਚ ਭਾਜਪਾ ਪ੍ਰਧਾਨ ਜਗਦੀਸ਼ ਸੇਤੀਆ ਨੇ ਮੀਟਿੰਗ ਦੀ ਜਾਣਕਾਰੀ ਦਿੱਤੀ। ਭਾਜਪਾ ਜ਼ਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਨੇ ਸੰਮੇਲਨ ਦੀ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਪ੍ਰਦੇਸ਼ ਮੀਡੀਆ ਸਹਾਇਕ ਇੰਚਾਰਜ਼ ਸੁਬੋਧ ਵਰਮਾ ਨੇ ਸੰਮੇਲਨ ਤੋਂ ਇਲਾਵਾ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੌਏ ਕਿਹਾ ਕਿ ਨੋਟਬੰਦੀ ਦੇ ਫੈਸਲੇ ਨਾਲ ਦੇਸ਼ ਦਾ ਨਾਂ ਦੁਨੀਆਂ ਭਰ ਵਿਚ ਰੋਸ਼ਨ ਹੋਇਆ ਹੈ। ਇਸ ਫੈਸਲੇ ਨਾਲ ਭ੍ਰਿਸ਼ਟਾਚਾਰ ਤੇ ਕਾਬੂ ਪਾਇਆ ਜਾ ਸਕੇਗਾ, ਜਿਸ ਨਾਲ ਦੇਸ਼ ਮਜ਼ਬੂਤ ਹੋਵੇਗਾ।
ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ ਨੇ ਕਿਹਾ ਕਿ ਇਸ ਸੰਮੇਲਨ ਵਿਚ ਪਹੁੰਚਣ ਲਈਖ ਹਰ ਵਾਰਡ ਅਤੇ ਪਿੰਡ ਵਿਚ ਬੂਥ ਪੱਧਰ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ ਨੇ ਕਿਹਾ ਕਿ ਸੰਮੇਲਨ ਵਿਚ ਬੂਥ ਪੱਧਰ ਤੱਕ ਦੇ ਵਰਕਰ ਪਹੁੰਚਣਗੇ ਅਤੇ ਇਸਦੇ ਲਈ ਜਲਦੀ ਹੀ ਮੀਟਿੰਗਾਂ ਦਾ ਸਿਲਸਿਲਾ ੁਸ਼ਰੂ ਕੀਤਾ ਜਾਵੇਗਾ। ਜ਼ਿਲ੍ਹਾ ਫਾਜ਼ਿਲਕਾ ਭਾਜਪਾ ਇੰਚਾਰਜ਼ ਮੋਹਨ ਲਾਲ ਸੇਠੀ ਨੇ ਸੰਮੇਲਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਵਿਚ 20 ਨਵੰਬਰ ਨੂੰ ਹੋਣ ਵਾਲੇ ਸੰਮੇਲਨ ਵਿਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਪੰਜਾਬ ਦੇ ਆਗੂ ਪਹੁੰਚਣਗੇ ਅਤੇ ਸੰਮੇਲਨ ਬਾਅਦ ਦੁਪਹਿਰ ਇੱਕ ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਸੰਮੇਲਨ ਦਾ ਟੀਚਾ ਪੰਜਾਬ ਦਾ ਮਹੋਲ ਭਾਜਪਾ ਦੇ ਪੱਖ ਵਿਚ ਬਣਾਉਣਾ ਹੈ। ਸੰਮੇਲਨ ਨਾਲ ਵਰਕਰਾਂ ਵਿਚ ਜ਼ੋਸ ਆਵੇਗਾ ਅਤੇ ਵਰਕਰ ਉਤਸਾਹਿਤ ਹੋਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਮਜ਼ਬੂਤ ਪ੍ਰਧਾਨਮੰਤਰੀ ਹਨ ਅਤੇ ਸ਼੍ਰੀ ਮੋਦੀ ਨੇ ਦੇਸ਼ ਦੇ ਵਿਕਾਸ ਲਈ ਜੋ ਕੰਮ ਕੀਤਾ ਹੈ, ਉਸ ਨਾਲ ਭਾਜਪਾ ਦੇ ਹਰ ਵਰਕਰ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ। ਉੱਥੇ ਹੀ ਦੁਨੀਆਂ ਵੀ ਸ਼੍ਰੀ ਮੋਦੀ ਦਾ ਲਾਹੋ ਮਨਣ ਨੂੰ ਮਜ਼ਬੂ ਹੋ ਗਈ ਹੈ। ਉਨ੍ਹਾਂ ਨੇ ਬੂਥ ਪੱਧਰ ਤੱਕ ਇਸ ਸਬੰਧ ਵਿਚ ਹਰ ਵਰਕਰ ਅਤੇ ਹਰ ਵਿਅਕਤੀ ਨੂੰ ਜਾਗਰੂਕ ਕਰਨ ਸਬੰਧੀ ਕਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਹਰ ਵਰਕਰ ਦਾ ਫਰਜ਼ ਹੈ। ਭਾਜਪਾ ਦਾ ਟੀਚਾ ਪੰਜਾਬ ਵਿਚ ਵਿਧਾਨਸਭਾ ਚੋਣਾ 2017 ਜਿੱਤਣਾ ਹੈ ਅਤੇ ਸਰਕਾਰ ਬਣਾਉਣਾ ਹੈ। ਇਸ ਮੌਕੇ ਭਾਜਪਾ ਮਹਿਲਾ ਮੰਡਲ ਦੀ ਜ਼ਿਲ੍ਹਾ ਜਨਰਲ ਸਕੱਤਰ ਸੁਮਨ ਜੈਨ, ਰੀਨਾ ਖੁਰਾਣਾ, ਰੇਨੂੰ ਸ਼ਰਮਾ, ਅਨਿਲ ਸੁਥਾਰ ਸਰਪੰਚ ਦੇਹਾਤ ਮੰਡਲ ਜਨਰਲ ਸਕੱਤਰ, ਗੋਰਵ ਚੁੱਘ, ਕੋਂਸਲਰ ਕਮਲੇਸ਼ ਚੁੱਘ, ਬਲਬੀਰ ਸਿੰਘ, ਅਰੁਣ ਵਧਵਾ, ਨਰਿੰਦਰ ਪ੍ਰਣਾਮੀ, ਸੰਦੀਪ ਚਲਾਨਾਂ, ਸਾਬਕਾ ਕੌਂਸਲਰ ਸ਼ਾਮ ਲਾਲ ਕੰਬੋਜ, ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਚਿਨ ਜਾਜੋਰੀਆ, ਭਾਜਪਾ ਬੀਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨੱਥੂ ਰਾਮ ਨਾਇਕ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਸੰਧੂ, ਭਾਜਪਾ ਯੁਵਾ ਮੋਰਚਾ ਮੰਡਲ ਪ੍ਰਧਾਨ ਰਮੇਸ਼ ਖੁੰਗਰ, ਕੈਪਟਨ ਕਵਾਤੜਾ, ਸਾਬਕਾ ਕੌਂਸਲਰ ਰਘੁਨਾਥ ਰਾਏ, ਬੰਟੂ ਮੈਨੀ, ਮਹਾਮੰਤਰੀ ਬੀਸੀ ਮੋਰਚਾ ਕਮਲ ਪ੍ਰਜਾਪਤੀ, ਵਿਧਾਨਸਭਾ ਹਲਕਾ ਫਾਜ਼ਿਲਕਾ ਦੇ ਸੋਸ਼ਲ ਮੀਡੀਆ ਇੰਚਾਰਜ਼ ਲਛਮਣ ਦੋਸਤ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply