Friday, April 10, 2026

ਪ੍ਰਧਾਨ ਮੰਤਰੀ ਮੋਦੀ ਦੇ ਗਰੀਬਾਂ ਦੇ ਚੈਨ ਦੀ ਨੀਂਦ ਸੋਣ ਦੇ ਦਾਅਵੇ ਝੂਠੇ – ਡਾ. ਜੱਸੀ

ppn1511201616ਫਾਜ਼ਿਲਕਾ, 15 ਨਵੰਬਰ (ਵਿਨੀਤ ਅਰੋੜਾ)- ਮੋਦੀ ਸਰਕਾਰ ਦੇ ਫੈਸਲੇ ਨਾਲ ਆਮ ਜਨਤਾ ਪੂਰੀ ਤਰ੍ਹਾਂ ਨਾਲ ਪ੍ਰੇਸ਼ਾਨ ਹੈ ਅਤੇ ਦੇਸ਼ ਦੀ ਜਨਤਾ ਗਲਤ ਫੈਸਲੇ ਦੀ ਸਜਾ ਭਗਤ ਰਹੀ ਹੈ ਅਤੇ ਦੇਸ਼ ਦੇ ਪ੍ਰਧਾਨਮੰਤਰੀ ਗਰੀਬ ਵਿਅਕਤੀ ਦੇ ਚੈਨ ਦੀ ਨੀਂਦ ਸੋਣ ਦਾ ਦਾਅਵਾ ਕਰ ਰਹੇ ਹਨ। ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਡਾ. ਯਸ਼ਪਾਲ ਜੱਸੀ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਗਰੀਬ ਅਤੇ ਮੱਧ ਵਰਗ ਦੇ ਲੋਕ ਆਪਣਾ ਸਭ ਕੁਝ ਭੁੱਲਕੇ ਬੈਂਕਾਂ ਦੀਆਂ ਲਾਇਨਾਂ ਵਿਚ ਲਗੇ ਹੋਏ ਹਨ, ਬੈਂਕਾਂ ਵਿਚ ਸਹੀ ਇੰਤਜ਼ਾਮ ਨਾ ਹੋਣ ਕਾਰਨ ਜਨਤਾ ਦੀ ਨੀਂਦ ਉਡ ਗਈ ਹੈ। ਜਿੱਥੋਂ ਤੱਕ ਕਈ ਘਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਰੋਟੀ ਨਹੀਂ ਪੱਕੀ ਉੱਥੇ ਹੀ ਸਰਕਾਰ ਆਪਣੇ ਆਪ ਹੀ ਇਸ ਫੈਸਲੇ ਤੇ ਆਪਣੀ ਪਿੱਠ ਥਪਥਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਅੱਜ ਜਨਤਾ ਦੇ ਪੈਸੇ ਦੀ ਜਾਂਚ ਕਰਨ ਦੀ ਗੱਲ ਕਰ ਰਹੇ ਹਨ। ਜਦਕਿ ਪਿਛਲੇ ਸਿਰਫ਼ ਦੋ ਵਰ੍ਹਿਆਂ ਦੌਰਾਨ ਪ੍ਰਧਾਨਮੰਤਰੀ ਆਪਣੇ ਕਰੀਬੀਆਂ ਬਾਬਾ ਰਾਮਦੇਵ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿਕ੍ਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ, ਅਦਾਨੀ-ਅਬਾਂਨੀ ਅਤੇ ਆਪਣੇ ਹੋਰ ਮੰਤਰੀਆਂ ਦੀ ਜਾਇਦਾਦ ਦੀ ਜਾਂਚ ਕਿੳਂਕਿ ਨਹੀਂ ਕਰਵਾਉਂਦੇ। ਸਿਰਫ਼ ਕਾਲੇ ਧਨ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਸੇ ਤਾਂ ਸਭ ਦੇ ਕੋਲ ਹਨ ਫਿਰ ਪ੍ਰਧਾਨਮੰਤਰੀ ਦੇ ਕਰੀਬੀ ਬੈਂਕਾਂ ਦੀਆਂ ਲਾਇਨਾਂ ਵਿਚ ਨਹੀਂ ਲਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਆਉਣ ਵਾਲੇ 50 ਦਿਨਾਂ ਵਿਚ ਦੇਸ਼ ਨੂੰ ਲੱਖਾਂ ਕਰੋੜਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਮੋਦੀ ਸਰਕਾਰ ਨੂੰ ਸਤਾ ਦੁਆਈ। ਅੱਜ ਉਸੇ ਨੂੰ ਮੋਦੀ ਸਰਕਾਰ ਚੋਰ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਗਲਤ ਫੈਸਲੇ ਕਾਰਨ ਕਈ ਲੋਕਾਂ ਨੇ ਆਪਣੀ ਜਾਨ ਗਵਾਈ। ਜਿਸਦੀ ਜਿੰਮੇਵਾਰ ਸਰਕਾਰ ਹੈ। ਦੇਸ਼ ਦਾ ਵਪਾਰ ਪੂਰੀ ਤਰ੍ਹਾਂ ਨਾਲ ਠੱਪ ਹੋਕੇ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਫੈਸਲੇ ਨੂੰ ਸਰਕਾਰ ਗੁਪਤ ਦੱਸ ਰਹੀ ਹੈ। ਉਸ ਫੈਸਲੇ ਦੀ ਖ਼ਬਰ ਇੱਕ ਨਿਜੀ ਅਖ਼ਬਾਰ ਨੇ ਪਹਿਲਾਂ ਹੀ ਦੇ ਦਿੱਤੀ ਸੀ। ਜੋ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਫਿਰ ਇਹ ਫੈਸਲਾ ਕਿਵੇਂ ਗੁਪਤ  ਹੋ ਸਕਦਾ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੌਏ ਕਿਹਾ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਪਹਿਲਾਂ ਹੀ ਇਸ ਫੈਸਲੇ ਸਬੰਧੀ ਦੱਸ ਦਿੱਤਾ ਸੀ। ਜਿਸ ਕਾਰਨ ਕਾਲਾ ਧਨ ਰੱਖਣ ਵਾਲੇ ਲੋਕਾਂ ਨੇ ਪਹਿਲਾਂ ਹੀ ਆਪਣੇ ਧਨ ਨੂੰ ਠਿਕਾਨੇ ਲਗਾ ਦਿੱਤਾ ਅਤੇ ਹੁਣ ਸਿਰਫ਼ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਜਨਤਾ ਦਾ ਧਿਆਨ ਸਰਕਾਰ ਤੋਂ ਹਟਾਉਣ ਲਈ ਕੀਤਾ ਹੈ। ਕਿਉਂਕਿ ਸਰਕਾਰ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਵਿਚ ਜਨਤਾ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਸਰਜੀਕਲ ਸਟ੍ਰਾਇਕ ਦੇ ਨਾਂ ਤੇ ਅਕਾਲੀ ਭਾਜਪਾ ਸਰਕਾਰ ਨੇ ਬਾਰਡਰ ਤੇ ਵੱਸਣ ਵਾਲੇ ਲੋਕਾਂ ਨੂੰ ਘਰ ਤੋਂ ਬੇ ਘਰ ਕੀਤਾ ਅਤੇ ਹੁਣ ਨੋਟ ਬੰਦ ਕਰਕੇ ਜਨਤਾ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਜਨਤਾ ਸੋਸ਼ਲ ਮੀਡੀਆ ਤੇ ਸਰਕਾਰ ਦੇ ਇਸ ਗਲਤ ਫੈਸਲੇ ਦੀ ਨਿੰਦਾ ਕਰ ਰਹੀ ਹੈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply