Monday, March 16, 2026

500 ਤੇ 1000 ਰੁਪਏ ਦੇ ਨੋਟ ਬਦਲਵਾਉਣ ਸਬੰਧੀ ਲਈ ਲੱਗੀਆਂ ਲੰਬੀਆਂ ਲੰਬੀਆਂ ਲਾਈਨਾਂ

ppn1611201619ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਸਬੰਧੀ ਕੀਤੇ ਐਲਾਣ ਅਤੇ ਲੋਕਾਂ ਨੂੰ ਨੋਟ ਬਦਲਵਾਉਣ ਸਬੰਧੀ 50 ਦਿਨਾਂ ਦਾ ਸਮਾਂ ਦਿੱਤੇ ਜਾਣ ਸਬੰਧੀ ਜਾਰੀ ਕੀਤੇ ਹੁਕਮ ਤੋਂ ਬਾਅਦ ਅੱਜ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਬੈਂਕਾਂ ਦੇ ਬਾਹਰ ਭੀੜ ਜਿਓ ਦੀ ਤਿਓ ਲੱਗੀ ਹੋਈ ਹੈ ਅਤੇ ਹਰ ਰੋਜ਼ ਸਵੇਰੇ ਲਗਭਗ 8 ਵਜੇ ਤੋਂ ਹੀ ਇਲਾਕੇ ਦੇ ਲੋਕ ਆਪਣੇ ਬਾਕੀ ਦੇ ਕੰਮ ਛੱਡ ਕੇ  ਆਪਣੇ ਨੋਟ ਬਦਲਾਉਣ ਲਈ ਫਾਜ਼ਿਲਕਾ ਸ਼ਹਿਰ ਦੇ ਬੈਂਕਾ ਦੇ ਸਾਹਮਣੇ ਲੰਬੀਆਂ ਲੰਬੀਆਂ ਲਾਇਨਾਂ ਵਿਚ ਲੱਗ ਜਾਂਦੇ ਹਨ। ਜਿਸ ਕਾਰਨ ਇੱਕ ਪਾਸੇ ਜਿੱਥੇ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਹੋਰ ਕੰਮ ਰੁੱਕ ਜਾਂਦੇ ਹਨ ਉੱਥੇ ਲੋਕਾਂ ਨੂੰ ਲਾਇਨਾਂ ਵਿਚ ਘੰਟਿਆਂ ਖੜ੍ਹੇ ਰਹਿਣ ਕਾਰਨ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਨੋਟ ਬਦਲਵਾਉਣ ਲਈ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ ਲੰਬੀਆਂ ਲਾਇਨਾਂ- 500 ਅਤੇ 1000 ਰੁਪਏ ਦੇ ਨੋਟ ਬਦਲਵਾਉਣ ਦੇ ਲਈ ਅੱਜ ਫਾਜ਼ਿਲਕਾ ਸ਼ਹਿਰ ਦੇ ਲਗਭਗ ਸਾਰਿਆਂ ਬੈਂਕਾਂ ਪੰਜਾਬ ਨੈਸ਼ਨਲ ਬੈਂਕ, ਐਕਸਿਸ ਬੈਂਕ, ਬੈਂਕ ਆਫ਼ ਪੰਜਾਬ, ਸੈਂਟ੍ਰਲ ਬੈਂਕ ਆਫ ਇੰਡੀਆ, ਐਚਡੀਐਫਸੀ ਬੈਂਕ, ਸਟੈਟ ਬੈਂਕ ਆਫ਼ ਇੰਡੀਆ, ਕੈਨਰਾ ਬੈਂਕ, ਬੈਂਕ ਆਫ਼ ਪਟਿਆਲਾ ਦੇ ਬਾਹਰ ਅੱਜ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਇਨਾਂ ਲਗਣੀਆਂ ਸ਼ੁਰੂ ਹੋ ਗਈਆਂ ਅਤੇ ਦਿਨ ਭਰ ਲੋਕਾਂ ਨੂੰ ਇਨ੍ਹਾਂ: ਲਾਇਨਾਂ ਵਿਚ ਲੱਗੇ ਹੋਏ ਵੇਖਿਆ ਗਿਆ। ਲਾਇਨਾਂ ਵਿਚ ਲੱਗਣ ਕਾਨ ਜਿੱਥੇ ਨੋਟ ਬਦਲਵਾਉਣ ਵਾਲੇ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਬਾਜ਼ਾਰਾਂ ਵਿਚ ਸਥਿਤ ਉਕਤ ਬੈਂਕਾਂ ਦੇ ਬਾਹਰ ਲਾਇਨਾਂ ਲੱਗੀਆਂ ਹੋਣ ਕਾਰਨ ਉਕਤ ਰਸਤਿਆਂ ਤੋਂ ਲੰਘਣ ਵਾਲੇ ਰਾਹਗੀਰਾਂ ਅਤੇ ਵ੍ਹੀਕਲ ਚਾਲਕਾਂ ਨੂੰ ਵੀ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਵੇਖਿਆ ਗਿਆ। ਉੱਥੇ ਕੁਝ ਬੈਂਕ ਜਿਨ੍ਹਾਂ ਵਿਚ ਪੰਜਾਬ ਨੈਸ਼ਨਲ ਬੈਂਕ, ਐਕਸਿਸ ਬੈਂਕ, ਬੈਂਕ ਆਫ਼ ਪੰਜਾਬ ਜੋ ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਹਨ ਦੇ ਬਾਹਰ ਲੰਬੀਆਂ ਲੰਬੀਆਂ ਲਾਇਨਾਂ ਲੱਗਣ ਕਾਰਨ ਉਕਤ ਰਸਤੇ ਤੋਂ ਵੱਡੇ ਵੱਡੇ ਵ੍ਹੀਕਲ ਲੰਘਣ ਕਾਰਨ ਸੜ੍ਹਕ ਹਾਦਸਿਆਂ ਦਾ ਡੱਰ ਵੀ ਬਣਿਆ ਰਹਿੰਦਾ ਹੈ।

ਬੈਂਕਾਂ ਦੇ ਬਾਹਰ ਲੱਗੀ ਰਹਿੰਦੀ ਹੈ ਵ੍ਹੀਕਲਾਂ ਦੀ ਭੀੜ- 500 ਅਤੇ 1000 ਰੁਪਏ ਦੇ ਨੋਟ ਬਦਲਵਾਉਣ ਦੇ ਲਈ ਆਉਣ ਵਾਲੇ ਲੋਕਾਂ ਵੱਲੋਂ ਬੈਂਕਾਂ ਦੇ ਬਾਹਰ ਪਾਰਕਿੰਗ ਦੀ ਵਿਵਸਥਾ ਨਾ ਹੋਣ ਕਾਰਨ ਆਪਣੇ ਵ੍ਹੀਕਲ ਬੈਂਕਾ ਦੇ ਬਾਹਰ ਜਾਂ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਅੱਗੇ ਖੜ੍ਹੇ ਕਰ ਦਿੱਤੇ ਜਾਂਦੇ ਹਨ। ਜਿਸ ਕਾਰਨ ਉਕਤ ਬੈਂਕਾਂ ਦੇ ਅੱਗੇ ਤੋਂ ਲੰਘਣ ਵਾਲੇ ਰਾਹਗੀਰਾਂ, ਵ੍ਹੀਕਲ ਚਾਲਕਾਂ ਅਤੇ ਜਿਨ੍ਹਾਂ ਦੁਕਾਨਾਂ ਦੇ ਸਾਹਮਣੇ ਉਕਤ ਵ੍ਹੀਕਲ ਖੜ੍ਹੇ ਹੁੰਦੇ ਹਨ ਉਨ੍ਹਾਂ ਦੇ ਦੁਕਾਨਦਾਰਾਂ ਅਤੇ ਆਉਣ ਜਾਣ ਵਾਲੇ ਗ੍ਰਾਹਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਦੇ ਬਾਹਰ ਲੱਗੀਆਂ ਹੋਈਆਂ ਲੰਬੀਆਂ ਲੰਬੀਆਂ ਲਾਇਨਾਂ ਕਾਰਨ ਉਕਤ ਬੈਂਕਾਂ ਦੇ ਬਾਹਰ ਕਈ ਸੜ੍ਹਕ ਹਾਦਸੇ ਵੀ ਹੋ ਚੁੱਕੇ ਹਨ।

ਏਟੀਐਮਾਂ ਵਿਚ ਕੈਸ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ- ਫਾਜ਼ਿਲਕਾ ਸ਼ਹਿਰ ਦੇ ਏਟੀਐਮਾਂ ਵਿਚੋਂ ਕੁਝ ਏਟੀਐਮ ਤਾਂ ਬੰਦ ਪਏ ਹਨ ਅਤੇ ਜੋ ਏਟੀਐਮ ਖੁਲੇ ਹਨ ਉਨ੍ਹਾਂ ਵਿਚੋਂ ਕੁਝ ਨੂੰ ਛੱਡ ਕੇ ਬਾਕੀਆਂ ਵਿਚ ਬੈਂਕਾਂ ਵੱਲੋਂ ਕੈਸ਼ ਨਹੀਂ ਪਾਇਆ ਗਿਆ। ਜਿਸ ਕਾਰਨ ਉਕਤ ਏਟੀਐਮਾਂ ਤੋਂ ਕੈਸ਼ ਕੱਢਵਾਉਣ ਲਈ ਆਉਣ ਵਾਲੇ ਇਲਾਕਾ ਵਾਸੀਆਂ ਨੂੰ ਖਾਲ੍ਹੀ ਹੱਥ ਨਿਰਾਸ਼ ਵਾਪਸ ਪਰਤਦੇ ਹੋਏ ਵੇਖਿਆ ਜਾ ਰਿਹਾ ਹੈ। ਜਿਸ ਤੇ ਲੋਕਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਲਾਕੇ ਦੇ ਸਾਰੇ ਏਟੀਐਮਾਂ ਨੂੰ ਖੋਲ ਕੇ ਉਨ੍ਹਾਂ ਵਿਚ ਕੈਸ ਪੁਆਇਆ ਜਾਵੇ ਤਾਕਿ ਉਕਤ ਏਟੀਐਮਾਂ ਵਿਚ ਰੁਪਏ ਕੱਢਵਾਉਣ ਲਈ ਆਉਣ ਵਾਲੇ ਖਪਤਕਾਰਾਂ ਨੂੰ ਖਾਲ੍ਹੀ ਹੱਥ ਪਾਵਸ ਨਾ ਪਰਤਣਾ ਪਵੇ।

ਸ਼ਹਿਰ ਦੇ ਬਾਜ਼ਾਰਾਂ ਵਿਚ ਛਾਇਆ ਮੰਦਾ- 500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ਕਾਰਨ ਸਰਹੱਦੀ ਇਲਾਕੇ ਵਿਚ ਹਾਹਾਕਾਰ ਨੇ ਇੱਕ ਵਾਰ  ਤਾਂ ਬਾਜ਼ਾਰਾਂ ਵਿਚ ਮੰਦਾ ਲਿਆ ਦਿੱਤਾ ਹੈ। ਨੋਟਾਂ ਨੂੰ ਬੰਦ ਕੀਤੇ ਜਾਣ ਸਬੰਧੀ ਕੀਤੇ ਐਲਾਣ  ਤੋਂ ਬਾਅਦ ਫਾਜ਼ਿਲਕਾ ਸ਼ਹਿਰ ਦੇ ਆਮ ਬਾਜ਼ਾਰਾਂ ਤੋਂ ਇਲਾਵਾ ਸ਼ਹਿਰ ਦੇ ਭੀੜ ਭਾੜ ਵਾਲੇ ਬਾਜ਼ਾਰ ਵੀ ਅੱਜ ਸੁਨੇ ਪਏ ਵੇਖੇ ਗੲੈ। ਪੁਰਾਣੇ ਨੋਟ ਨਾ ਚੱਲਣ ਕਾਰਨ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਤੇ ਵੇਹਲੇ ਬੈਠੇ ਹੋਏ ਵੇਖਿਆ ਗਿਆ ਅਤੇ ਦੁਕਾਨਾਂ ਤੇ ਕੋਈ ਕੋਈ ਗ੍ਰਾਹਕ ਹੀ ਵਿਖਾਈ ਦੇ ਰਿਹਾ ਸੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੋ ਵੀ ਗ੍ਰਾਹਕ ਆਉਂਦਾ ਹੈ ਉਹ 500 ਜਾਂ 1000 ਰੁਪਏ ਦਾ ਪੁਰਾਣਾ ਨੋਟ ਹੱਥ ਵਿਚ ਥਮਾ ਦਿੰਦਾ ਹੇ। ਜਿਸ ਕਾਰਨ ਜਾਂ ਤਾਂ ਸਮਾਨ ਵਾਪਸ ਲੈ ਲਿਆ ਜਾਂਦਾ ਹੈ ਜਾਂ ਵਿਚ ਮਜ਼ਬੂਰ ਹੋਕੇ ਉਧਾਰ ਦੇਣਾ ਪੈਂਦਾ ਹੈ। ਬਾਜ਼ਾਰ ਵਿਚ ਹੁਣ 100-100 ਰੁਪਏ ਦੇ ਨੋਟ ਵੀ ਵਿਖਾਈ ਨਹੀਂ ਦਿੰਦੇ। ਖੁਲ੍ਹੇ ਰੁਪਏ ਨਾ ਹੋਣ ਕਾਰਨ ਸਮਾਨ ਵੇਚਣ ਅਤੇ ਖਰੀਦਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਭਾਰੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਵੇਂ ਨੋਟ ਨਾ ਹੋਣ ਕਾਰਨ ਲੋਕ ਹੋਏ ਬੇਰੁਜ਼ਗਾਰ- ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਸਬੰਧੀ ਕੀਤੇ ਐਲਾਣ ਕਾਰਨ ਲੋਕ ਬੈਂਕਾਂ ਦੇ ਬਾਹਰ ਲੰਬੀਆਂ ਲੰਬੀਆਂ ਲਾਇਨਾਂ ਵਿਚ ਲੱਗਣ ਲਈ ਮਜ਼ਬੂਰ ਹੋ ਰਹੇ ਹਨ। ਬੈਂਕਾਂ ਤੋਂ ਪੈਸੇ ਨਾ ਮਿਲਣ ਕਾਰਨ ਜਿੱਥੇ ਲੋਕਾਂ ਨੂੰ ਘਰਾਂ ਦਾ ਗੁਜ਼ਾਰਾ ਕਰਨ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਲਾਕੇ ਵਿਚ ਜੋ ਉਸਾਰੀ ਦੇ ਕੰਮ ਚੱਲ ਰਹੇ ਸਨ ਉਹ ਵੀ ਠੱਪ ਪਏ ਹਨ। ਜਿਸ ਕਾਰਨ ਉਕਤ ਉਸਾਰੀ ਦਾ ਕੰਮ ਕਰਨ ਵਿਚ ਲੱਗੇ ਮਿਸਤਰੀ ਅਤੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ।

ਨੋਟ ਬਦਲਵਾਉਣ ਦੇ ਕੰਮ ਨੂੰ ਆਸਾਨ ਕਰਨ ਦੀ ਮੰਗ- ਅੱਜ ਨੋਟ ਬਦਲਵਾਉਣ ਲਈ ਸ਼ਹਿਰ ਦੇ ਵੱਖ ਵੱਖ ਬੈਂਕਾਂ ਦੇ ਬਾਹਰ ਲੰਬੀਆਂ ਲੰਬੀਆਂ ਲਾਇਨਾਂ ਵਿਚ ਲੱਗੇ ਲੋਕਾਂ ਨੇ ਕਿਹਾ ਕਿ ਪੂਰਾ ਪੂਰਾ ਦਿਨ ਲਾਇਨਾਂ ਵਿਚ ਲੱਗੇ ਰਹਿਣ ਕਾਰਨ ਉਹ ਹੋਰ ਕੋਈ ਕੰਮ ਨਹੀਂ ਕਰ ਸਕਦੇ ਅਤੇ ਉਹ ਆਪਣੇ ਕੰਮ ਤੇ ਵੀ ਨਹੀਂ ਜਾ ਸਕਦੇ ਅਤੇ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਨੋਟ ਬਦ ਕੀਤੇ ਜਾਣ ਕਾਰਨ ਨੋਟ ਬਦਲਵਾਉਣ ਦੇ ਕੰਮ ਨੂੰ ਸੋਖਾ ਕੀਤਾ ਜਾਵੇ ਤਾਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply