ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- 100 ਤੋਂ ਵੱਧ ਵਡੇ ਕਾਰਪੋਰੇਟ ਘਰਾਣਿਆ (ਅਰਬਪਤੀਆਂ) ਤੇ ਬੈਂਕ ਦਾ 12ਲੱਖ ਕਰੋੜ ਦਾ ਕਰਜ਼ ਹੈ। ਜਿਸ ਨੂੰ ਸਭ ਜਾਣਦੇ ਹਨ ਕਿ ਇਹ ਪੈਸਾ ਕਿਸੇ ਸਰਕਾਰ, ਮੰਤਰੀ ਜਾਂ ਬੈਂਕ ਦੀ ਆਪਣੀ ਸੰਪਤੀ ਨਹੀਂ। ਇਹ ਆਮ ਜਨਤਾ ਦੀ ਕਮਾਈ ਦਾ ਪੈਸਾ ਹੈ। ਜਿਸਦਾ ਵਿਆਹ ਇੱਕ ਲੱਖ ਚੋਦਾ ਹਜ਼ਾਰ ਕਰੋੜ ਇਸ ਸਾਲ ਬਜਟ ਵਿਚ ਮਾਫ਼ ਕਰ ਦਿੱਤਾ ਗਿਆ। ਜੇਕਰ ਸੰਚ ਵਿਚ ਮੋਦੀ ਨੂੰ ਜਨਤਾ ਦੇ ਹਿੱਤ ਵਿਚ ਕਾਲੇ ਧਨ ਦੀ ਚਿੰਤਾ ਹੈ ਤਾਂ ਕਿਉਂ ਇਹ ਵਿਆਜ਼ ਮਾਫ਼ ਕੀਤੀ ਜਾ ਰਹੀ ਹੈ। ਕਿਉਂ ਇਹ ਕਰਜ਼ ਨਹੀਂ ਵਸੂਲਿਆ ਜਾ ਰਿਹਾ ਹੈ।
ਇਹ ਸ਼ਬਦ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਚੋਣ ਅਭਿਆਨ ਦੇ ਤਹਿਤ ਫਾਜ਼ਿਲਕਾ ਦੇ ਆਦਰਸ਼ ਨਗਰ ਮੁਹੱਲੇ ਵਿਚ ਡੋਰ ਟੂ ਡੋਰ ਲੋਕਾਂ ਨਾਲ ਮੁਲਾਕਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਇਹ ਪੂਰਾ ਅਭਿਆਨ ਵਿਦੇਸ਼ਾਂ ਤੋਂ ਕਾਲਾ ਧੰਨ ਨਾ ਲਿਆ ਸਕਣ, ਸਭ ਦੇ ਖਾਤੇ ਵਿਚ 15 ਲੱਖ ਦਾ ਵਾਅਦਾ ਪੂਰਾ ਨਾ ਕਰ ਪਾਉਣ ਦੀ ਨਾਕਾਮੀ ਨੂੰ ਛੁਪਾਉਣ ਦੀ ਕੋਸ਼ਿਸ਼ ਹੈ। ਉਨ੍ਹਾ ਕਿਹਾ ਕਿ ਬਲੈਕਮਨੀ ਹੋਲਡਰ ਤੇ ਕਾਰਵਾਈ ਤਾਂ ਦੂਰ ਮੋਦੀ ਸਰਕਾਰ ਨੇ ਸੁਪ੍ਰੀਮ ਕੋਰਟ ਤੱਕ ਦੇ ਪੁੱਛਣ ਤੇ ਉਨ੍ਹਾਂ ਲੋਕਾਂ ਦੇ ਨਾਂ ਤੱਕ ਜਾਹਿਰ ਨਹੀਂ ਕੀਤੇ।
ਉਨ੍ਹਾਂ ਕਿਹਾ ਕਿ 12 ਲੱਖ ਕਰੋੜ ਬੈਂਕ ਜਾਂ ਕਾਰਪੋਰੈਟਸ ਦੇ ਕੋਲ ਫਸਿਆ ਹੈ ਅਤੇ ਉਨ੍ਹਾਂ ਕਾਰਪੋਰੇਟਸ ਦੇ ਹਿੱਤਾਂ ਦੀ ਰਖਵਾਲੀ ਮੋਦੀ ਸਰਕਾਰ ਵੱਲੌਂ ਉਸਦਾ ਵਿਆਜ ਵੀ ਮਾਫ਼ ਕਰਕੇ ਕੀਤੀ ਜਾ ਰਹੀ ਹੈ। ਹੁਣ ਪੂਜੀ ਦੇ ਇਸ ਵੱਧਦੇ ਸੰਕਟ ਨਾਲ ਨਜਿੱਠਣ ਲਈ ਬਹੁਤ ਜ਼ਰੂਰੀ ਹੈ ਕਿ ਕਿਸਾਨ, ਮਜ਼ਦੂਰ, ਖੋਮਚੇ ਵਾਲੇ, ਪਟਰੀ ਦੁਕਾਨਦਾਰ, ਦਰਜ਼ਾ ਚਾਰ ਅਤੇ ਤਿੰਨ ਦੇ ਕਰਮਚਾਰੀ, ਆਮ ਔਰਤਾਂ ਮੱਧ ਵਰਗ ਦੇ ਕੋਲ ਰਖੇ ਪੈਸੇ ਨੂੰ ਬੈਂਕ ਵਿਚ ਇੱਕ ਝਟਕੇ ਵਿਚ ਜਮਾ ਕਰਵਾਇਆ ਜਾਵੇ, ਜਿਸ ਨਾਲ ਬੈਂਕ ਦੇ ਕੋਲ ਫਿਰ ਤੋਂ ਪੂਜੀ ਇੱਕਠੀ ਹੋਵੇ ਅਤੇ ਸਰਕਾਰ ਫਿਰ ਕਾਰਪੋਰੇਟਸ ਨੂੰ ਕਰਜ਼ ਦੁਆ ਸਕੇ। ਉਨ੍ਹਾਂ ਕਿਹਾ ਕਿ ਸਭ ਤੋਂ ਖਰਾਬ ਹਾਲਾਤ ਇਹ ਹੈ ਕਿ ਦੇਸ਼ ਦੇ ਕਰੋੜਾਂ ਲੋਕ ਖੁਦ ਅਤ ਪਰਿਵਾਰ ਦੀ ਬਹੁਤ ਜ਼ਰੂਰੀ ਜ਼ਰੂਰਤਾਂ, ਦਵਾਈ, ਸਬਜ਼ੀ, ਆਟਾ, ਚਾਹ, ਦੂਸਰੀਆਂ ਖੁਦਰਾ ਚੀਜ਼ਾ ਦੇ ਲਈ ਬਿਨਾਂ ਕਾਰਨ ਸਤਾਏ ਗਏ ਹਨ। ਉਹ ਸਵੇਰ ਤੋਂ ਬੈਂਕਾਂ, ਡਾਕਘਰਾਂ ਅੱਗੇ ਲਾਇਨਾਂ ਵਿਚ ਖੜ੍ਹੇ ਹੋ ਰਹੇ ਹਨ। ਆਪਣੀ ਕੜੀ ਮਿਹਨਤ ਨਾਲ ਕਮਾਏ ਆਪਣੇ ਪੈਸੇ ਨੂੰ ਆਪਣੇ ਉਪਰ ਖ਼ਰਚ ਕਰਨ ਲਈ ਭਿਖਾਰੀ ਦੀ ਤਰ੍ਹਾਂ ਲੈਣ ਲਈ ਲਾਇਨਾਂ ਵਿਚ ਲੱਗੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਉਹ ਹੋਵੇ ਜਿਸ ਨੂੰ ਫੜ੍ਹਨ ਲਈ ਇਹ ਨੋਟਬੰਦੀ ਦੀ ਸਕੀਮ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਕਿਨੇ ਮਜ਼ਦੂਰ, ਪਟੀ ਦੁਕਾਨਦਾਰਦੇ ਇੱਥੇ ਚੁੱਲਾ ਤੱਕ ਨਹੀਂ ਬਲਿਆ। ਉਸਦੀ ਜਿੰਮੇਵਾਰੀ ਮੋਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਲਈ ਜਾਰੀ ਕੀਤੇ ਗਏ ਤੁਗਲਕੀ ਸਰਕਾਰੀ ਹੁਕਮ ਵਿਚ ਇਹ ਵੀ ਸ਼ਰਤ ਲਗਾਈ ਹੈ ਕਿ ਜੇਕਰ ਕਿਸੇ ਦੇ ਖਾਤੇ ਵਿਚ ਅੱਜ ਤੋਂ 30 ਦਸੰਬਰ ਤੱਕ 2.5 ਲੱਖ ਤੋਂ ਜਿਆਦਾ ਪੈਸਾ ਜਮਾ ਹੋਇਆ ਤਾਂ ਉਹ ਜਾਂਚ ਦੇ ਘੇਰੇ ਵਿਚ ਆਵੇਗਾ ਅਤੇ ਉਸ ਤੇ ਦੋ ਸੋ ਪਰਸੈਂਟ ਪੈਨਾਲਿਟੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਿਹਨਤ, ਇਮਾਨਦਾਰੀ ਅਤੇ ਸੱਚਾਈ ਨਾਲ ਜੇਕਰ ਪੈਸਾ ਕਮਾਇਆ ਹੈ ਅਤੇ ਉਸ ਵਿਚੋਂ ਆਪਣੇ ਪੇਟ ਕੱਟਕੇ ਆਮ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਅਤੇ ਮੱਧ ਵਰਗ ਦੇ ਲੋਕਾਂ ਨੇ ਪੰਜ, ਸੱਤ ਜਾਂ 10 ਲੱਖ ਰੁਪਏ ਜੋੜ ਲੲੈ ਜਾਂ ਪਤਨੀਆਂ ਵੱਲੌਂ ਵਰ੍ਹਿਆਂ ਤੋਂ ਪਤੀਆਂ ਤੋਂ ਮਿਲਣ ਵਾਲੇ ਘਰ ਖਰਚ ਵਿਚੋਂ ਬਚਾਕੇ ਜੋ ਪੂੰਜੀ ਅੱਜ ਇੱਕਠੀ ਕੀਤੀ ਹੈ ਉਹ ਕਾਲਾ ਧਨ ਹੋ ਵਿਆ। ਉਨ੍ਹਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਕਾਲਾ ਧਨ ਰੱਖਣ ਵਾਲੇ ਲੋਕ ਕਦੇ ਵੀ ਪੈਸਿਆਂ ਨੂੰ ਨਗਦੀ ਵਿਚ ਨਹੀਂ ਰਖਦਾ ਫਿਰ ਕਿਉਂ ਕੇਂਦਰ ਦੀ ਮੋਦੀ ਸਰਕਾਰ ਆਮ ਜਨਤਾ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਵੇਖਦੇ ਦੇਸ਼ ਦੇ ਪ੍ਰਧਾਨ ਮੰਤਰੀ ਰੋਜ਼ਾਨਾਂ ਹੀ ਜਨਤਾ ਤੇ ਵਿਅੰਗ ਕਸ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਵਪਾਰ ਠੱਪ ਹੋਕੇ ਰਹਿ ਗਿਆ ਹੈ ਅਤੇ ਲੋਕ ਭਾਰੀ ਪ੍ਰੇਸ਼ਾਨੀ ਦੇ ਦੋਰ ਤੋਂ ਲੰਘ ਰਹੇ ਹਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media