
ਤਰਸਿੱਕਾ, 17 ਨਵੰਬਰ (ਕੰਵਲ ਜੋਧਾ ਨਗਰੀ)- ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਪੂਰੇ ਭਾਰਤ ਜਾਂ ਏਸ਼ੀਆ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ ਹਾਲਤ ਕਿੰਝ ਦੀ ਸੀ ਇਹ ਇਤਿਹਾਸ ਪੜ੍ਹਨ ਵਾਲੇ ਸਭ ਜਾਣਦੇੇ ਨੇ ਲੋਕਾਂ ਦਾ ਕਿਰਦਾਰ ਕਿੱਥੇ ਖੜਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੇ ਸਮੂਹ ਲੋਕਾਈ ਵਿੱਚ ਨਵੀਂ ਸੋਚ ਦਾ ਪ੍ਰਕਾਸ ਕੀਤਾ ਜਿਸ ਕਾਰਣ ਹਰ ਪਾਸੇ ਕ੍ਰਾਂਤੀਕਾਰੀ ਪਰਿਵਰਤਨ ਆਏ।ਇਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ ਸਬੰਧ ਵਿੱਚ ਸਜਾਏ ਗਏ ਪਿੰਡ ਤਰਸਿੱਕਾ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਸਮਾਜ ਸੇਵੀ ਆਗੂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਹੇ।ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਜਾਤੀਵਾਦ, ਵਹਿਮ ਭਰਮਾਂ, ਊਚ-ਨੀਚ ਦੇ ਵਿਤਕਰਿਆਂ ਕਰਨ ਵਾਲੀ ਸੋਚ ਦੇ ਮੂੰਹ ਤੇ ਚਪੇੜ ਮਾਰੀ, ਜਿਸ ਨਾਲ ਵਿਸ਼ਵ ਦਾ ਸਾਂਝਾ ਗੁਰੂੂ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ।ਇਸ ਸਮੇਂਂ ਕੁਲਦੀਪ ਸਿੰਘ, ਗੁਰਦਿਆਲ ਸਿੰਘ, ਬਾਬਾ ਅਜੈਬ ਸਿੰਘ, ਬਾਬਾ ਗੁਰਮੁੱਖ ਸਿੰਘ, ਸੰਤੋਖ ਸਿੰਘ, ਸੁਖਜਿੰਦਰ ਸਿੰਘ, ਮਹਿੰਦਰ ਸਿੰਘ, ਸਰਵਣ ਸਿੰਘ, ਗੁਰਿੰਦਰ ਸਿੰਘ, ਅਨਮੋਲ ਤਰਸਿੱਕਾ, ਕਵਲਜੀਤ ਕੌਰ, ਕਵੀਸ਼ਰੀ ਜੱਥਾ ਢੱਡੇ, ਬੈੈਂਡ ਤਰਸਿੱਕਾ ਤੇ ਸਕੂਲੀ ਬੱਚਿਆਂ ਨੇ ਵੀ ਹਾਜ਼ਰੀ ਭਰੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media