📝 *ਅੱਜ ਦੀਆਂ ਸੁਰਖੀਆਂ…..*
ਮਿਤੀ : 19 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਅੱਜ ਕੇਵਲ ਸੀਨੀਅਰ ਸਿਟੀਜ਼ਨ ਹੀ ਬਦਲਵਾ ਸਕਣਗੇ ਬੈਂਕਾਂ ਵਿਚੋਂ ਪੁਰਾਣੇ ਨੋਟ।
▶ਅਕਾਲੀ ਦਲ ਨੂੰ ਅਲ਼ਵਿਦਾ ਕਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ‘ਚ ਸ਼ਾਮਲ, ਕੈਪਟਨ ਨੇ ਕਿਹਾ ‘ਜੀ ਆਇਆਂ’।
▶ਫਿਲੌਰ ਤੋਂ ਮੁੱਖ ਸੰਸਦੀ ਸਕੱਤਰ ਅਵਿਨਾਸ਼ ਖੰਨਾ ਨੇ ਦਿੱਤਾ ਅਸਤੀਫਾ, ਅਕਾਲੀ ਦਲ ਦੀ ਟਿਕਟ ਨਾ ਮਿਲਣ ‘ਤੇ ਚੱਲ ਰਹੇ ਸਨ ਨਰਾਜ਼।
▶ਕੇਜਰੀਵਾਲ, ਸੰਜੇ ਸਿੰਘ ਤੇ ਆਸ਼ੀਸ਼ ਖੇਤਾਨ ਖਿਲਾਫ ਮਾਨਹਾਨੀ ਮਾਮਲੇ ‘ਚ ਅਦਾਲਤ ਵਲੋਂ ਦੋਸ਼ ਤੈਅ-ਬਿਕਰਮ ਮਜੀਠੀਆ ਨੇ ਕੀਤਾ ਸਵਾਗਤ, ਅਗਲੀ ਸੁਣਵਾਈ 4 ਜਨਵਰੀ 2017 ਨੂੰ।
▶ਦਿੱਲੀ ਹਾਈਕੋਰਟ ਨੇ ਚਾਰ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉਤਰ ਪ੍ਰਦੇਸ਼ ਨੂੰ ਡੀਜ਼ਲ ਟੈਕਸੀਆਂ ਸੀ.ਐਨ.ਜੀ ‘ਚ ਬਦਲਣ ਦੇ ਦਿੱਤੇ ਹੁਕਮ।
▶ਬੇਨਾਮੀ ਜਾਇਦਾਦਾਂ ਦੀ ਪੜਤਾਲ ਸ਼ੁਰੂ- ਹਾਈਵੇਅ ਨੇੜਲੀਆਂ ਜਮੀਨਾਂ ਦੀ ਜਾਂਚ ਲਈ ਆਮਦਨ ਕਰ ਵਿਭਾਗ ਦੀਆਂ 200 ਟੀਮਾਂ ਸਰਗਰਮ।
▶ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਗਿਦੱੜਬਾਹਾ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ- ਪ੍ਰੀਵਾਰ ਨਾਲ ਕੀਤਾ ਦੁੱਖ ਸਾਂਝਾ।
▶ਡੈਬਿਟ ਤੇ ਏ.ਟੀ.ਐਮ ਕਾਰਡ ਸਵੈਪ ਕਰ ਕੇ ਪੈਟਰੋਲ ਪੰਪਾਂ ਤੋਂ ਵੀ ਮਿਲੇਗੀ 2000 ਦੀ ਰਾਸ਼ੀ।
▶ਸਾਧਵੀ ਦੇਵਾ ਠਾਕੁਰ ਨੇ ਕੀਤਾ ਆਤਮ ਸਮਰਪਨ- ਕਰਨਾਲ ‘ਚ ਸ਼ਾਦੀ ਸਮਾਗਮ ਦੌਰਾਨ ਗੋਲੀਆਂ ਚਲਾਉਣ ਦੇ ਦੋਸ਼- 2 ਦੀ ਮੌਤ ‘ਤੇ ਪੰਜ ਹੋਏ ਸਨ ਜਖਮੀ।
▶ਨੋਟਬੰਦੀ ਮਾਮਲੇ ‘ਚ ਸੰਸਦ ਵਿਚ ਅੱਜ ਵੀ ਹੰਗਾਮਾ- 21 ਨਵੰਬਰ ਤੱਕ ਮੁਅੱਤਲ ਕੀਤੀ ਗਈ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ।
▶ਤਰਨ ਤਾਰਨ ਨਾਰਕੌਟਿਕ ਪੁਲਿਸ ਨੇ 500 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ।
▶ਪਾਕਿਸਤਾਨ ਨੂੰ ਅੱਤਵਾਦੀ ਮੁਲਕ ਕਰਾਰ ਦੇਣ ਲਈ ਰਾਜ ਸਭਾ ਵਿੱਚ ਬਿੱਲ ਪੇਸ਼।
▶ਨੋਟ ਬੰਦੀ ਸਬੰਧੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲੇ ਪੀ.ਐਮ ਨਰਿੰਦਰ ਮੋਦੀ।
▶ਕਿਸੇ ਦੂਸਰੇ ਦੇ ਖਾਤੇ ‘ਚ ਪੁਰਾਣੇ ਕਰੰਸੀ ਨੋਟ ਜਮ੍ਹਾ ਕਰਵਾਉਣ ਵਾਲੇ ਖਿਲਾਫ ਪਤਾ ਲੱਗਣ ‘ਤੇ ਹੋਵੇਗੀ ਸਖਤ ਕਾਰਵਾਈ।
▶ਬੈਂਕਾਂ ਵਿੱਚ ਸਿਆਹੀ ਦੀ ਵਰਤੋਂ ਰੋਕਣ ਲਈ ਚੋਣ ਕਮਿਸ਼ਨ ਨੇ ਵਿਤ ਮੰਤਰਾਲੇ ਨੂੰ ਲਿਖਿਆ ਪੱਤਰ।
▶ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ 15 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਜਬਤ ਕਰਨ ਦੇ ਪੁਲਿਸ ਨੂੰ ਦਿੱਤੇ ਹੁਕਮ।
▶ਉਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ਕਾਂਗਰਸ ਲਈ ਪ੍ਰਚਾਰ ਕਰੇਗੀ ਪ੍ਰਿਅੰਕਾ ਗਾਂਧੀ – ਰਾਜ ਬੱਬਰ।
▶ਨੋਟ ਬੰਦੀ ਮਾਮਲੇ ‘ਚ ਕਲਕੱਤਾ ਹਾਈਕੋਰਟ ਵਲੋਂ ਕੇਂਦਰ ਨੂੰ ਫਟਕਾਰ – ਰੋਜ਼ ਫੈਸਲੇ ਬਦਲਣੇ ਠੀਕ ਨਹੀਂ, ਲੋਕ ਹੋ ਰਹੇ ਹਨ ਪ੍ਰੇਸ਼ਾਨ।
▶ਕੇਵਲ ਆਪਣੇ ਬੈਂਕਾਂ ਤੋਂ ਹੀ ਨੋਟ ਬਦਲ ਸਕਣਗੇ ਗ੍ਰਾਹਕ – ਸੀਨੀਅਰ ਸਿਟੀਜਨਾਂ ਨੂੰ ਕਿਸੇ ਵੀ ਬੈਂਕ ਤੋਂ ਨੋਟ ਬਦਲਾਉਣ ਦੀ ਖੁੱਲ।
▶21 ਨਵੰਬਰ ਨੂੰ ਆਗਰਾ – ਲਖਨਊ ਐਕਸਪ੍ਰੈਸ ਵੇਅ ‘ਤੇ ਉਡਾਨ ਭਰ ਕੇ ਲੈਂਡ ਕਰਨਗੇ ਇਕੋ ਵਾਰ 8 ਮਿਰਾਜ-2000 ਤੇ ਸੁਖੋਈ-30 ਫਾਈਟਰ ਜੈਟ।
▶ਮੋਦੀ ਵਲੋਂ ਜਲਦਬਾਜੀ ‘ਚ ਨੋਟਬੰਦੀ ਦੇ ਲਏ ਗਏ ਫੈਸਲੇ ਤੋਂ ਕਿਸਾਨ, ਮਜ਼ਦੂਰ ਤੇ ਆਮ ਲੋਕ ਪ੍ਰੇਸ਼ਾਨ – ਅਖਿਲੇਸ਼ ਯਾਦਵ।
▶ਹਾਈਕੋਰਟ ਜੱਜਾਂ ਦੀ ਨਿਯੁੱਕਤੀ ਲਈ 43 ਨਾਵਾਂ ‘ਤੇ ਵਿਚਾਰ ਕਰੇ ਸਰਕਾਰ – ਸੁਪਰੀਮ ਕੋਰਟ।
▶ਸਖਤ ਫੈਸਲੇ ਲੈਣ ਕਰਕੇ ਪੀ.ਐਮ ਨਰਿੰਦਰ ਮੋਦੀ ਦੀ ਜਾਨ ਨੂੰ ਖਤਰਾ – ਬਾਬਾ ਰਾਜਦੇਵ।
▶ਨੋਟਬੰਦੀ ਕਾਰਣ ਦਿੱਲੀ ਦੀ ਖਾਰੀ ਬਾਵਲੀ ਦੀ ਡਰਾਈਫਰੂਟ ਮਾਰਕੀਟ ‘ਚ 90% ਕਾਰੋਬਾਰ ਬੰਦ – ਹੁਣ ਤੱਕ 500 ਕਰੋੜ ਦੇ ਘਾਟੇ ਦਾ ਅਨੁਮਾਨ।
▶’ਮੋਦੀ ਸਰਕਾਰ-ਲੰਬੀ ਕਤਾਰ’ ਬਣ ਕੇ ਰਹਿ ਗਈ ਕੇਂਦਰ ਦੀ ਸਰਕਾਰ – ਪੀ. ਚਿਦਾਂਬਰਮ।
▶ਨੋਟਬੰਦੀ ਦੇ ਫੈਸਲੇ ਖਿਲਾਫ ਵੱਖ ਵੱਖ ਹਾਈਕੋਰਟਾਂ ‘ਚ ਦਾਇਰ ਪਟੀਸ਼ਨਾਂ ਤੇ ਰੋਕ ਲਗਾਉਣ ਦਾ ਸੁਪਰੀਮ ਕੋਰਟ ਵਲੋਂ ਇਨਕਾਰ।
▶ਪੀ.ਐਮ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਹਲਕੇ ਦੇ ਲੋਕਾਂ ਕੋਲ ਸ਼ਨੀਵਾਰ ਤੇ ਐਤਵਾਰ ਜਾ ਕੇ ਨੋਟਬੰਦੀ ਦੇ ਲਾਭ ਦੱਸਣ ਦੇ ਦਿੱਤੇ ਆਦੇਸ਼।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media