Tuesday, April 7, 2026

ਡਿਪਟੀ ਡੀ.ਈ.ਓ ਵੱਲੋਂ ਕੈਪ ਸਕੂਲ ਬਟਾਲਾ ਵਿਖੇ ਸਿਵਲ ਵਰਕਸ ਕੰਮਾਂ ਦਾ ਜਾਇਜ਼ਾ

ppn1811201601ਬਟਾਲਾ, 18 ਨਵੰਬਰ (ਨਰਿੰਦਰ ਬਰਨਾਲ)- ਸਰਕਾਰੀ ਵੱਲੋ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾ ਤੇ ਤੇ ਸਿਖਿਆ ਦੇ ਮਿਆਰ ਨੂੰ ਭਵਿੱਖ ਵਿਚ ਹੋਰ ਵੀ ਵਧੀਆ ਬਣਾਉਣ ਦੇ ਮਕਸਦ  ਨਾਲ  ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਦੀ ਸਿਖਿਆ ਪ੍ਰਤੀ ਸੁਚਾਰੂ ਸੋਚ ਸਦਕਾ ਪੂਰੇ ਪੰਜਾਬ ਭਰ ਦੇਸਕੂਲਾਂ ਵਾਸਤੇ ਸੰਗਤ ਦਰਸ਼ਨ ਸਕੂਲ ਦਰਪਣ ਸਕੀਮ ਸਦਕਾ, ਸਮਾਜ ਸੇਵੀ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਆਪਸੀ ਸੋਚ ਸਦਕਾ ਸਕੂਲ ਸਿਖਿਆ ਨੂੰ ਹੋਰ ਵੀ ਬਿਹਤਰ ਬਣਾਂਉਣ ਵਾਸਤੇ ਸਕੂਲਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ।ਇਸੇ ਪ੍ਰੋਜ਼ੈਕਟ ਅਧੀਨ ਉਪ ਜਿਲ੍ਹਾਂ ਸਿਖਿਆ ਅਫਸਰ (ਸ) ਗੁਰਦਾਸਪੁਰ ਭਾਰਤ ਭੂਸ਼ਨ ਤੇ ਨਰਿੰਦਰ ਬਰਨਾਲ ਲੈਕਚਰਾਰ ਦਰਗਾਬਾਦ ਵੱਲੋ ਅੱਜ ਨਵੇ ਅਪਗ੍ਰੇਡ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਕੈਪ  ਬਟਾਲਾ ਸੰਗਤ ਦਰਸ਼ਨ ਪ੍ਰੋਜੈਕਟ ਤਹਿਤ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਸਕੂਲ ਵਿਚ ਚਲ ਰਹੀ ਕਮਰਿਆ ਦੀ ਉਸਾਰੀ ਦਾ ਜਾਇਜਾ ਲਿਆ ਤੇ ਤਸੱਲੀ ਦਾ ਪ੍ਰਗਟਾਅ ਕੀਤਾ ਗਿਆ।ਇਸੇ ਵਿਸ਼ੇਸ ਨਿਰੀਖਣ ਵਿਖ ਸਕੂਲ ਮੈਨੇਜਮੈਟ ਕਮੇਟੀ ਮੈਬਰ  ਤੇ ਸਮਾਜ ਸੇਵੀ ਸਕੂਲ, ਪਹੁੰਚੇ ਤੇ ਸਰਕਾਰੀ ਸਿਖਿਆਤੰਤਰ ਤੇ ਖੁਲ ਕੇ ਕੀਤੀ ਗਈ ਗੱਲ ਬਾਤ ਦੌਰਾਨ ਸਿਖਿਆ ਨੂੰ ਹੋਰ ਬਿਹਤਰ ਬਣਾਂਉਣ ਵਾਸਤੇ ਵਿਚਾਰ ਪੇਸ ਕੀਤੇ।ਇਸੇ ਦੌਰਾਨ ਸਕੂਲ ਦੀਆ ਸਾਂਇੰਸ ਲੈਬ, ਆਰ ਉ ਟੀ ਰੂਮ, ਸਕੂਲ ਸਾਂਇੰਸ ਸਟਾਕ ਰਜਿਸਟਰ, ਹਾਜਰੀ ਰਜਿਸਟਰ, ਅਧਿਆਪਕ ਡਾਇਰੀਆਂ, ਸਿਲੇਬਸ, ਬੱਚਿਆਂ ਦੀਆ ਕਾਪੀਆਂ, ਮਿਡ ਡੇ ਮੀਲ ਕੁਆਲਟੀ, ਸਵੇਰ ਦੀ ਸਭਾ,  ਸਕੂਲ ਪ੍ਰਬੰਧ ਵਿਚ ਕੁੱਝ  ਖਾਮੀਆਂ ਬਾਰੇ ਨੋਟ ਕਰਵਾ ਦਿਤਾ ਗਿਆ। ਪਰ ਕੈਂਪ ਸਕੂਲ ਵਿਚ ਨਿਯੁੱਕਤ ਲਾਇਬ੍ਰੇਰੀਅਨ ਹਰਵਿੰਦਰ ਕੌਰ ਦੇ ਸਕੂਲ ਵਿਚ ਕੀਤੇ ਉਪਰਾਲਿਆ ਦੀ ਡਿਪਟੀ ਡੀ.ਈ.ਓ ਵੱਲੋ ਤਾਰੀਫ ਵੀ ਕੀਤੀ ਗਈ ਕਿਉਂਕਿ ਸਕੂਲ ਵਿਚ ਉਪਲੱਬਧ ਲਾਇਬਰੇਰੀ ਦੀਆਂ ਸਾਰੀਆਂ ਹੀ ਕਿਤਾਬਾਂ ਦੀ ਵੰਡ ਦੇ ਨਾਲ ਲਿਸਟ ਵੀ ਲਗਾਈ ਗਈ ਸੀ।ਜਿਸ ਵਿਚ ਬੱਚੇ ਤੇ ਅਧਿਆਪਕ ਅਸਾਨੀ ਨਾਲ ਕਿਤਾਬ ਦੀ ਚੋਣ ਕਰ ਸਕਦੇ ਸਨ। ਇਸ ਮੌਕੇ ਪ੍ਰਿੰਸੀਪਲ ਭਗਵੰਤ ਸਿੰਘ, ਨਾਇਬ ਤਹਿਸੀਲ ਦਾਰ  ਹਰਵਿੰਦਰ ਸਿੰਘ ਗਿੱਲ, ਹੀਰਾ ਲਾਲ ਐਮ ਸੀ,ਅੰਜੂ ਬਾਲਾ, ਵਿਜੇ ਕੁਮਾਰ, ਸਾਧੂ ਰਾਮ, ਡਾ ਸਤਿੰਦਰ ਕੌਰ, ਪਰਦੀਪ ਕੌਰ, ਲੈਕਚਰਾਰ ਮੀਨਾ ਕੁਮਾਰੀ ਤੋ ਇਲਾਵਾ ਸਮੂਹ ਸਟਾਫ ਹਾਜਰ ਸੀ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply