Friday, July 5, 2024

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 20 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

http://punjabpost.in/welcome/?p=78065

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਡੀ-ਨੋਟੀਫਾਈ ਹੋਣ ਉਪਰੰਤ ਐਸ.ਵਾਈ.ਐਲ ਨਹਿਰ ਲਈ ਐਕੁਆਇਰ ਕੀਤੀ ਜ਼ਮੀਨ ਅਸਲ ਮਾਲਕਾਂ (ਕਿਸਾਨਾਂ) ਦੇ ਨਾਮ ਤਬਦੀਲ ਕਰਨ ਦਾ ਕੰਮ ਜਾਰੀ।

▶ ਮਾਲ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ – ਜਮੀਨ ਦੀ ਮਲਕੀਅਤੀ ਬਲਦਣ ਦਾ  90% ਕੰਮ ਮੁਕੰਮਲ।

▶ ਐਸ.ਵਾਈ.ਐਲ ਮੁੱਦੇ ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਹਰਿਆਣਾ ਦੇ ਹੱਕ ‘ਚ- ਇਸ ਮਾਮਲੇ ‘ਤੇ ਨਾ ਹੋਵੇ ਸਿਆਸਤ – ਸੀ.ਐਮ ਹਰਿਆਣਾ।

▶ ਸੀ.ਐਮ ਬਾਦਲ ਦਾ ਬਿਆਨ – ਹਰਿਆਣਾ ਨੂੰ ਪਾਣੀ ਦੇਣ ਜਾਂ ਨਾ ਦੇਣ ਦਾ ਮਤਲਬ ਨਹੀਂ, ਪੰਜਾਬ ਕੋਲ ਹੈ ਹੀ ਨਹੀਂ ਫਾਲਤੂ ਪਾਣੀ।

▶ ਭਾਜਪਾ ਦੀ ਸੂਬਾ ਪੱਧਰੀ ਰੈਲੀ ਅੱਜ ਜਲੰਧਰ ‘ਚ – ਅਮਿਤ ਸ਼ਾਹ ਵਜਾਉਣਗੇ ਚੋਣਾਂ ਦਾ ਬਿਗੁਲ।

▶ ਬਰਨਾਲਾ ਰੈਲੀ ‘ਚ ਬੋਲੇ ਕੈਪਟਨ ਅਮਰਿੰਦਰ – ਕਾਂਗਰਸ ਸਰਕਾਰ ਬਨਣ ‘ਤੇ ਆਟਾ ਦਾਲ ਦੇ ਨਾਲ ਮਿਲੇਗੀ ਖੰਡ ਤੇ ਚਾਹ ਪੱਤੀ।

▶ 8 ਦਸੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਵੇਗਾ ਸਰਬਤ ਖਾਲਸਾ – ਮੁਤਵਾਜ਼ੀ ਜਥੇਦਾਰਾਂ ਨੇ ਕੀਤਾ ਐਲਾਨ।

▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ‘ਤੇ ਹੋਣ ਵਾਲੀ ਅਕਾਲੀ ਦਲ ਦੀ ਮੋਗਾ ਰੈਲੀ ਦੇ ਬਰਾਬਰ ਰੱਖੀ ਗਈ ਸਰਬਤ ਖਾਲਸਾ ਦੀ ਤਰੀਕ।

▶ ਗੁਰੂ ਨਗਰੀ ਅੰਮ੍ਰਿਤਸਰ ‘ਚ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਤਾਇਨਾਤ ਹੋਵੇਗੀ ਸਪੈਸ਼ਲ ਟੂਰਿਜ਼ਮ ਪੁਲਿਸ – ਸੀ.ਐਮ ਬਾਦਲ।

▶ ਅੱਜ ਬੈਂਕਾਂ ਵਿਚੋਂ ਕੇਵਲ ਬਜ਼ੁੱਰਗਾਂ ਨੂੰ ਹੀ ਬਦਲ ਕੇ ਦਿੱਤੇ ਗਏ ਪੁਰਾਣੇ ਨੋਟ, ਬਹੁਤ ਘੱਟ ਗਿਣਤੀ ‘ਚ ਪਹੁੰਚੇ ਸੀਨੀਅਰ ਸਿਟੀਜਨ।

▶ ਲੁਧਿਆਣਾ ਦੀ ਘੁਮਿਆਰ ਮੰਡੀ ‘ਚੋਂ 45 ਲੱਖ ਦੇ ਪੁਰਾਣੇ ਨੋਟਾਂ ਸਮੇਤ ਐਕਟਿਵਾ ਸਵਾਰ ਕਾਬੂ, ਪੁਲਿਸ ਨੇ ਜਾਂਚ ਲਈ ਐਸ.ਆਈ.ਟੀ ਬਣਾਈ।

▶ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਮੁਕਾਬਲੇ ਦੌਰਾਨ ਸੁਰੱਖਿਆ ਜਵਾਨਾਂ ਨੇ ਇਕ ਅੱਤਵਾਦੀ ਕੀਤਾ ਢੇਰ – 2 ਦੇ ਲੁਕੇ ਹੋਣ ਦਾ ਖਦਸ਼ਾ।

▶ ਪਾਕਿਸਤਾਨ ਨੇ ਨੌਸ਼ਿਹਰਾ ਖੇਤਰ ‘ਚ ਤੋੜਿਆ ਸੀਜ਼ਫਾਇਰ – ਭਾਰਤੀ ਫੋਜੀ ਨੇ ਦਿੱਤਾ ਮੂੰਹ ਤੋੜ ਜਵਾਬ।

▶ ਕਸ਼ਮੀਰ ‘ਚ 4 ਮਹੀਨੇ ਬਾਅਦ ਸ਼ੁਰੂ ਹੋਈ ਮੋਬਾਇਲ ਇੰਟਰਨੈਟ ਸੇਵਾ।

▶ ਅਸਮ ਦੇ ਤਿੰਨਸੁਕੀਆ ਵਿਖੇ ਉਲਫਾ ਅੱਤਵਾਦੀਆਂ ਦੇ ਹਮਲੇ ‘ਚ 3 ਸੁਰੱਖਿਆ ਜਵਾਨ ਸ਼ਹੀਦ।

▶ ਭਾਜਪਾ ਸੰਸਦ ਮੈਂਬਰਾਂ ਨੂੰ 21, 22 ਤੇ 23 ਨਵੰਬਰ ਦੇ ਸੰਸਦ ਦੀ ਇਜ਼ਲਾਸ ‘ਚ ਹਾਜ਼ਰ ਰਹਿਣ ਲਈ ਵਿਪ ਜਾਰੀ।

▶ ਹਰਿਆਣਾ ਦੇ ਸੋਨੀਪਤ ‘ਚ 2 ਬਦਮਾਸ਼ਾਂ ਨੇ ਇੱਕ ਪਰਿਵਾਰ ਦੇ 5 ਜੀਆਂ ‘ਤੇ ਕੀਤੀ ਫਾਇਰਿੰਗ – 3 ਦੀ ਮੌਤ, 2 ਜਖਮੀ।

▶ ਜਲੰਧਰ – ਕਾਂਗਰਸ ‘ਚ ਸ਼ਾਮਿਲ ਹੋਣ ਲਈ ਪਰਗਟ ਸਿੰਘ ਤਿਆਰ – ਐਲਾਨ ਛੇਤੀ ?

▶ ਹਰਿਆਣਾ ਦੇ ਕਰਨਾਲ ‘ਚ ਬੈਂਕ ਲਾਈਨ ‘ਚ ਲੱਗੀ ਇਕ ਔਰਤ ਦੀ ਸਾਹ ਘੁੱਟੇ ਜਾਣ ਨਾਲ ਮੌਤ।

▶ ਛਤੀਸ਼ਗ੍ਹੜ ਦੇ ਨਰਾਇਣਗ੍ਹੜ ਇਲਾਕੇ ‘ਚ ਫੌਜ ਨੇ 5 ਨਕਸਲੀ ਕੀਤੇ ਢੇਰ।

▶ ਗੁਜਰਾਤ ਦੇ ਸੂਰਤ ‘ਚ ਨੋਟਬੰਦੀ ਖਿਲਾਫ – ਕਿਸਾਨਾਂ ਨੇ ਕੀਤਾ ਜੋਰਦਾਰ ਪ੍ਰਦਰਸ਼ਨ।

▶ ਵਪਾਰੀਆਂ ਨੂੰ ਰਾਹਤ – ਵੈਟ ਭਰਨ ਦੀ ਤਰੀਕ 10 ਦਸੰਬਰ ਤੱਕ ਵਧਾਈ ਗਈ।

▶ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਦਾ ਬਿਆਨ – ਨੋਟਬੰਦੀ ਤੋਂ ਬਾਅਦ ਬੈਂਕਾਂ ‘ਚ ਜਮ੍ਹਾ ਹੋਏ 4 ਲੱਖ ਕਰੋੜ ਦੇ ਬੰਦ ਹੋਏ ਕਰੰਸੀ ਨੋਟ।

▶ ਬਠਿੰਡਾ-ਜੈਪੁਰ ਪਸੈਂਜਰ ਟਰੇਨ ਨੂੰ ਰਾਜਸਥਾਨ ‘ਚ ਹਾਦਸਾ– ਪੱਟੜੀ ਤੋਂ ਡੱਬੇ ਲੱਥਣ ਨਾਲ 6 ਯਾਤਰੂ ਜਖਮੀ।

▶ 4 ਲੋਕ ਸਭਾ ਤੇ 8 ਵਿਧਾਨ ਸਭਾ ਹਲਕਿਆਂ ‘ਚ ਅੱਜ ਪਈਆਂ ਵੋਟਾਂ – ਨਤੀਜੇ 22 ਨਵੰਬਰ ਨੂੰ।

▶ ਨੋਟਬੰਦੀ ਖਿਲਾਫ ਕੇਜਰੀਵਾਲ ਕਰਨਗੇ 90 ਰੈਲੀਆਂ – ਪਹਿਲੀ ਰੈਲੀ ਯੂ.ਪੀ ‘ਚ।

▶ ਮੁਸਲਿਮ ਪਰਸਨਲ ਲਾਅ ਆਫ ਬੋਰਡ ਵਿੱਚ 9 ਔਰਤਾਂ ਦੀ ਕੀਤੀ ਗਈ ਨਿਯੁੱਕਤੀ।

▶ ਕੈਸ਼ ਉਪਲੱਬਧ ਨਾ ਹੋਣ ‘ਤੇ ਕਿਸਾਨ ਸੰਘਰਸ਼ ਕਮੇਟੀ ਨੇ ਗੁਰਦਾਸਪੁਰ ਦੇ ਦੋਰਾਂਗਲਾ ‘ਚ ਨਾ ਖੋਲਣ ਦਿੱਤਾ ਪੰਜਾਬ ਨੈਸ਼ਨਲ ਬੈਂਕ।

▶ ਮੁੰਬਈ – ਤਲਾਕ ਦੇਣ ਲਈ ਅਦਾਲਤ ‘ਚ ਪੁੱਜੇ ਅਰਬਾਜ਼ ਖਾਨ ‘ਤੇ ਮਲਾਈਕਾ ਅਰੋੜਾ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply