Wednesday, July 3, 2024

 ਦਿਹਾਤੀ ਮਜਦੂਰ ਸਭਾ ਵਲੋਂ ਸੈਂਟਰਲ ਕੋਆਪਰੇਟਿਵ ਬੈਂਕ ਅਲਗੋਂ ਕੋਠੀ ਅਗੇ ਧਰਨਾ

ppn1911201601

ਅਲਗੋਂ ਕੋਠੀ, 19 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਦਿਹਾਤੀ ਮਜਦੂਰ ਸਭਾ ਵਲੋਂ ਜਿਲਾ ਪ੍ਰਧਾਨ ਚਮਨ ਲਾਲ ਦਰਾਜਕੇ, ਤਹਿਸੀਲ ਪਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਸਹਿਕਾਰੀ ਬੈਂਕਾਂ ਚ ਕੈਸ਼ ਲੈਣ ‘ਤੇ ਪਾਬੰਦੀ ਲਗਾਉਣ ਦੇ ਰੋਸ ਵਜੋਂ ਕਸਬਾ ਅਲਗੋਂ ਕੋਠੀ ਵਿਖੇ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਅਗੇ ਧਰਨਾ ਦਿਤਾ ਗਿਆ।ਹਰਜਿੰਦਰ ਸਿੰਘ ਚੂੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿਤੇ ਗਏ ਹੁਕਮਾਂ ‘ਤੇ ਆਰ.ਬੀ.ਆਈ ਵਲੋਂ ਸਹਿਕਾਰੀ ਬੈਂਕਾਂ ‘ਚੋਂ ਪੈਸੇ ਕੱਢਵਾਉਣ ਤੇ ਰੋਕ ਲਗਾ ਕੇ ਮਜਦੂਰਾਂ ਨਾਲ ਧੱਕਾ ਕੀਤਾ ਹੈ।ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 2000 ਰੁਪਏ ਦੇ ਜੋ ਨਵੇਂ ਨੋਟ ਜਾਰੀ ਕੀਤੇ ਹਨ ਉਨਾਂ ਕਾਰਨ ਵੀ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਕਿ 2000 ਰੁਪਏ ਦੇ ਖੁੱਲ ਪੈਸੇ ਕਿਤੋਂ ਵੀ ਨਹੀ ਮਿਲ ਰਹੇ ਜਿਸ ਕਾਰਨ ਮਜਦੂਰ ਵਰਗ ਆਪਣੇ ਘਰ ‘ਚ ਰੋਜਾਨਾਂ ਵਰਤੋਂ ਵਾਲਾ ਸਾਮਾਨ ਵੀ ਨਹੀ ਲਿਆ ਪਾ ਰਿਹਾ।ਉਨਾਂ ਕਿਹਾ ਕਿ ਮਜਦੂਰ ਵਰਗ ਦੀ ਕਿਸਾਨਾ ਦੇ ਪਰਿਵਾਰਾਂ ਉਪਰ ਟੇਕ ਹੁੰਦੀ ਹੈ ਤੇ ਜੇ ਕਿਸਾਨ ਵਰਗ ਨੂੰ ਹੀ ਬੈਂਕਾ ਤੋਂ ਪੈਸੇ ਨਾ ਮਿਲਣਗੇ ਤਾਂ ਫਿਰ ਮਜਦੂਰਾਂ ਦੇ ਪਰਿਵਾਰ ਵੀ ਭੁੱਖੇ ਮਰ ਜਾਣਗੇ ।ਪੁਰਾਨੇ ਨੋਟ ਬੰਦ ਹੋਣ ਕਾਰਨ ਆਮ ਲੋਕਾ ਦਾ ਜੀਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ।ਉਨਾਂ ਕਿਹਾ ਕਿ ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਚਾਹੀਦਾ ਹੈ ਅਤੇ ਕੋਆਪਰੇਟਿਵ ਬੈਂਕਾਂ ਵਿੱਚ ਪੁਰਾਨੇ ਨੋਟ ਜਮਾਂ ਕੀਤੇ ਜਾਣ ਅਤੇ ਨਵੀਂ ਕਰਸੀ ਬੈਂਕਾ ਨੂੰ ਭੇਜੀ ਜਾਵੇ ਤਾਂ ਜੋ ਆਮ ਜਨਤਾ ਨੂੰ ਆ ਰਹੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੋਕੇ ਸ਼ੇਰ ਸਿੰਘ ਲੱਧੁ, ਮਨਜੀਤ ਸਿੰਘ ਲਾਖਣਾ, ਹਰਪਾਲ ਸਿੰਘ ਨਵਾਂ ਪਿੰਡ, ਅੰਗਰੇਗ ਸਿੰਘ, ਸਵਿੰਦਰ ਸਿੰਘ ਚੱਕ, ਗਜਣ ਸਿੰਘ ਨਾਰਲਾ, ਸੁਰਜੀਤ ਸਿੰਘ ਭਿੱਖੀਵਿੰਡ, ਨਾਜਰ ਸਿੰਘ ਲਾਖਣਾ, ਅੰਗਰੇਜ ਸਿੰਘ ਲੱਧੁ, ਲੱਖਾ ਸਿੰਘ ਲੱਧੁ, ਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply