Monday, July 8, 2024

ਪੱਤਰਕਾਰ ਐਸੋਸੀਏਸ਼ਨ 21 ਨਵੰਬਰ ਤੋ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰੇਗੀ – ਜਸਬੀਰ ਪੱਟੀ

ppn1811201610
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ)- ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿੱਚ 7  ਸਤੰਬਰ ਨੂੰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਗ ਪੱਤਰ ਦੇਣ ਜਾਂਦੇ ਪੱਤਰਕਾਰਾਂ ‘ਤੇ ਕੀਤੇ ਗਏ ਲਾਠੀਚਾਰਜ ਨੂੰ ਲੈ ਕੇ ਵਿਧਾਨ ਸਭਾ ਹਲਕਾ ਪੱਧਰੀ ਸੰਘਰਸ਼ ਸ਼ੁੂਰੂ ਕਰਨ ਦੇ ਐਲਾਨ ਕੀਤਾ ਗਿਆ ਤੇ 21 ਨਵੰਬਰ ਤੋ ਧਰਨੇ ਮੁਜ਼ਾਹਰੇ ਤੇ ਸਰਕਾਰ ਦੇ ਪੁਤਲੇ ਫੂਕਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਜਾਵੇਗਾ।
ਐਸੋਸੀਏਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ z ਜਸਬੀਰ ਸਿੰਘ ਪੱਟੀ, ਕਨਵੀਨਰ ਵਿਜੇ ਕੁਮਾਰ ਪੰਕਜ, ਜਿਲ੍ਹਾ ਪ੍ਰਧਾਨ (ਦਿਹਾਤੀ) ਬਲਵਿੰਦਰ ਸਿੰਘ ਸੰਧੂ, ਛੇਹਰਟਾ ਇਕਾਈ ਦੇ ਪ੍ਰਧਾਨ ਜਤਿੰਦਰ ਸਿੰਘ ਬੇਦੀ, ਵਿਧਾਨ ਸਭਾ ਹਲਕਾ ਦੱਖਣੀ (ਅੰਮ੍ਰਿਤਸਰ) ਦੀ ਇਕਾਈ ਦੇ ਪ੍ਰਧਾਨ ਰਾਜੇਸ਼ ਡੈਨੀ, ਮੱਖੂ (ਫਿਰੋਜਪੁਰ) ਇਕਾਈ ਦੇ ਪ੍ਰਧਾਨ ਜੋਗਿੰਦਰ ਸਿੰਘ ਖਹਿਰਾ, ਪਰਮਜੀਤ ਸਿੰਘ ਸਹੋਤਾ, ਜਿਲਾ ਗੁਰਦਾਸਪੁਰ ਦੇ ਕਸਬਾ ਫਤਹਿਗੜ੍ਹ ਚੂੜੀਆਂ ਤੋਂ ਪ੍ਰਧਾਨ ਡਾ. ਬਿਕਰਮਜੀਤ ਸਿੰਘ, ਰਮਨ ਦੇਵਗਨ ਅਜਨਾਲਾ ਅਤੇ ਨਰਿੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋ ਪੱਤਰਕਾਰਾਂ ਪ੍ਰਤੀ ਅਪਨਾਈ ਗਈ ਬੇਗਾਨਗੀ ਦੀ ਨੀਤੀ ਕਾਰਨ ਪੱਤਰਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ 7 ਸਤੰਬਰ ਨੂੰ ਮੰਗ ਪੱਤਰ ਦੇਣ ਜਾਂਦੇ ਪੱਤਰਕਾਰਾਂ ਤੇ ਸਰਕਾਰ ਨੇ ਲਾਠੀਚਾਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਨੂੰ ਪੱਤਰਕਾਰਾਂ ਦੀ ਕੋਈ ਪ੍ਰਵਾਹ ਨਹੀ ਹੈ।ਉਹਨਾਂ ਕਿਹਾ ਕਿ ਬਾਰ ਬਾਰ ਮੰਗ ਕਰਨ ਦੇ ਬਾਵਜੂਦ ਵੀ ਲਾਠੀਚਾਰਜ ਕਰਨ ਵਾਲੇ ਅਧਿਕਾਰੀ ਏ.ਸੀ.ਪੀ (ਡੀ.ਐਸ.ਪੀ) ਅਤੇ ਹੋਰ ਦੋਸ਼ੀ ਪੁਲੀਸ ਵਾਲਿਆਂ ਦੇ ਖ੍ਰਿਲਾਫ ਕੋਈ ਕਾਰਵਾਈ ਨਹੀ ਕੀਤੀ ਤੇ ਸਗੋ ਹੋਰ ਅਧਿਕਾਰੀਆਂ ਦੇ ਤਬਾਦਲੇ ਤਾਂ ਕਰ ਦਿੱਤੇ ਹਨ, ਪਰ ਏ.ਸੀ.ਪੀ ਬਾਲ ਕ੍ਰਿਸ਼ਨ ਸਿੰਗਲਾ ਦਾ ਤਬਾਦਲਾ ਨਹੀ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਪੱਤਰਕਾਰ ਚੁੱਪ ਕਰਕੇ ਨਹੀ ਬੈਠਣਗੇ ਸਗੋ ਸੰਘਰਸ਼ ਨੂੰ ਹੋਰ ਤਿੱਖਾ ਕਰ ਦੇਣਗੇ।ਉਹਨਾਂ ਕਿਹਾ ਕਿ ਪਹਿਲੇ ਗੇੜ ਵਿੱਚ ਸਰਕਾਰ ਤੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪੁਤਲੇ ਸਾੜੇ ਜਾਣਗੇ ਤੇ ਦੂਸਰੇ ਗੇੜ ਵਿੱਚ ਪੱਤਰਕਾਰ ਮੋਟਰ ਸਾਈਕਲਾਂ ‘ਤੇ ਸਵਾਰ ਹੋ ਕੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜੱਥਾ ਮਾਰਚ ਕਰਕੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣਗੇ ਤੇ ਇਹ ਸ਼ੁਭ ਕਾਰਜ ਵਿਧਾਨ ਸਭਾ ਹਲਕਾ ਮਜੀਠਾ ਤੋ ਆਰੰਭ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਅੱਜ ਸਰਕਾਰ ਸਿਰਫ ਤਿੰਨ ਵਿਅਕਤੀਆਂ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਦੁਆਲੇ ਹੀ ਘੁੰਮਦੀ ਹੈ ਜਦ ਕਿ ਬਾਕੀ ਦੇ ਮੰਤਰੀ ਤਾਂ ਸਿਰਫ ਰਾਜਿਆਂ ਮਹਾਰਾਜਿਆਂ ਦੀਆਂ ਗੋਲੀਆਂ ਵਰਗੇ ਹਨ।ਉਹਨਾਂ ਕਿਹਾ ਕਿ ਪੱਤਰਕਾਰਾਂ ਨੇ ਆਪਣੀ ਕਲਮ ਨਾਲ ਕਈ ਜੰਗਾਂ ਵੀ ਰੁਕਵਾਈਆਂ ਹਨ ਅਤੇ ਇੱਕ ਦਰਪਣ ਦਾ ਕੰਮ ਕਰਕੇ ਸਰਕਾਰ ਨੂੰ ਸ਼ੀਸ਼ਾ ਵਿਖਾਇਆ ਹੈ ਤੇ ਇੱਕ ਦੀਪਕ ਦਾ ਕੰਮ ਕਰਕੇ ਉਹਨਾਂ ਦੇ ਰਾਹ ਦਸੇਰੇ ਦਾ ਕੰਮ ਕੀਤਾ ਹੈ ਪਰ ਬਾਦਲ ਸਰਕਾਰ ਨੇ ਪੱਤਰਕਾਰਤਾ ਦਾ ਕੁਰਭ ਰੋਲ ਕੇ ਰੱਖ ਦਿੱਤਾ ਹੈ ਜਿਸ ਦਾ ਖਮਿਆਜ਼ਾ ਉਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।ਇਸ ਸਮੇ ਹਰਜਿੰਦਰ ਸਿੰਘ ਖਹਿਰਾ ਫਤਹਿਗੜ੍ਹ ਚੂੜੀਆ, ਸੰਨੀ ਸਹੋਤਾ, ਸੰਨੀ ਗਿੱਲ, ਸਾਹਿਬ ਖੋਖਰ  ਰਮਦਾਸ, ਅਰਵਿੰਦਰ ਕੁਮਾਰ, ਅਜੈ ਸ਼ਰਮਾ, ਕਸ਼ਮੀਰ ਸਿੰਘ ਸਹੋਤਾ, ਗੁਰਜੀਤ ਸਿੰਘ ਅਜਨਾਲਾ, ਗੁਰਵਿੰਦਰ ਕੌਰ, ਜਤਿੰਦਰਬੀਰ ਸਿੰਘ, ਗੁਰਮੀਤ ਸਿੰਘ ਕੰਗ, ਹਰਦੇਵ ਪ੍ਰਿੰਸ, ਗੁਰਪ੍ਰੀਤ ਸਿੰਘ ਮਾਨ, ਮਨਪ੍ਰੀਤ ਸਿੰਘ ਤੋ ਹੋਰ ਵੀ ਵੱਖ ਵੱਖ ਥਾਵਾਂ ਤੋ ਆਏ ਪੱਤਰਕਾਰਾਂ ਨੇ ਸ਼ਮਲੀਅਤ ਕੀਤੀ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply