ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸੱਭਿਆਚਾਰ ਦੀ ਸੇਵਾ ਸੰਭਾਲ ਵਿੱਚ ਲੱਗੀ ਅੰਮ੍ਰਿਤਸਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਪੰਜਾਬੀ ਸੱਭਿਆਚਾਰ ਵਿਕਾਸ ਮੰਚ ਰਜਿ: ਪੰਜਾਬ ਦੇ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਸੱਭ ਤੋਂ ਛੋਟੀ ਉਮਰ ਦੀ ਬਾਕਸਿੰਗ ਖਿਡਾਰਨ ਤੇ ਉੱਘੇ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਲਾਡਲੀ ਸ਼ਾਗਿਰਦ ਐਨਮ ਸੰਧੂ ਨੂੰ ਖੇਡ ਖੇਤਰ ਦੇ ਵਿੱਚ ਵਿਲੱਖਣ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਹ ਰਸਮ ਲੋਕ ਤੇ ਸੂਫੀਆਨਾ ਗਾਇਕ ਪਦਮ ਸ਼੍ਰੀ ਪੂਰਨ ਚੰਦ ਵਡਾਲੀ, ਪੰਜਾਬੀ ਸੱਭਿਆਚਾਰ ਵਿਕਾਸ ਮੰਚ ਦੇ ਸੂਬਾਈ ਪ੍ਰਧਾਨ ਸਵਿੰਦਰ ਸਿੰਘ ਸਿੱਧੂ, ਹੌਲੀ ਸਿਟੀ ਵੂਮੈਨ ਵੇਲਫੇਅਰ ਸੁਸਾਇਟੀ ਰਜਿ. ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਤੇ ਰਾਸ਼ਟਰੀ ਵਾਲੀਬਾਲ ਖਿਡਾਰੀ ਸ਼ੈਫੀ ਸੰਧੂ ਆਦਿ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਖੇਡ ਖੇਤਰ ਨੂੰ ਦਿੱਤੀ ਗਈ ਦੇਣ ਨੂੰ ਜਿੱਥੇ ਨਹੀਂ ਭੁਲਾਇਆ ਜਾ ਸਕਦਾ।ਉੱਥੇ ਸਭ ਤੋਂ ਛੋਟੀ ਉਮਰ ਦੀ ਬਾਕਸਿੰਗ ਖਿਡਾਰਨ ਤੇ ਹਲਕੀ ਉਮਰੇ ਵੱਡੀਆ ਪ੍ਰਾਪਤੀਆਂ ਕਰਨ ਵਾਲੀ ਐਨਮ ਸੰਧੂ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਸੱਕਦਾ।ਉਨ੍ਹਾਂ ਕਿਹਾ ਕਿ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੀ ਐਨਮ ਸੰਧੂ ਨੇ ਬਲਾਕ, ਜੌਨ, ਜ਼ਿਲ੍ਹਾ, ਸੂਬਾ ਪੱਧਰ ਤੇ ਆਪਣੇ ਸ਼ਹਿਰ ਮਾਤਾ-ਪਿਤਾ ਕੋਚ ਤੇ ਸਕੂਲ ਦਾ ਨਾਮ ਖੇਡ ਖਾਕੇ ਤੇ ਚਮਕਾਇਆ ਹੈ।ਪੰਜਾਬੀ ਸੱਭਿਆਚਾਰ ਵਿਕਾਸ ਮੰਚ ਰਜਿ. ਦੇ ਸਾਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਵੱਲੋਂ ਬੇਬੀ ਐਨਮ ਸੰਧੂ ਨੂੰ ਮਾਨ-ਸਨਮਾਨ ਦੇ ਕੇ ਉਹ ਫਖਰ ਮਹਿਸੂਸ ਕਰਦੇ ਹਾਂ।ਇਸ ਮੌਕੇ ਅਰਸ਼ਪ੍ਰੀਤ ਕੌਰ ਸੰਧੂ, ਜਗਵੰਤ ਕੌਰ ਸੰਧੂ, ਕੋਮਲਪ੍ਰੀਤ ਕੌਰ, ਦਿਕਸ਼ਾ ਰਾਜਪੂਤ, ਤਾਨੀਆ, ਦਿਕਸ਼ਾ, ਗਗਨਦੀਪ ਕੌਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media